ਬਾਦਲਾਂ ਦੀਆਂ ਸਿਆਸੀ ਵਿਰੋਧੀਆਂ ਨਾਲ ਯਾਰੀਆਂ, 40 ਸਾਲ ਪੰਥ ਨਾਲ ਗ਼ਦਾਰੀਆਂ : ਖਾਲੜਾ ਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਮੈਂਬਰਾਂ............

Nirankari Baba Hardev Singh

ਅੰਮ੍ਰਿਤਸਰ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਮੈਂਬਰਾਂ ਕਾਬਲ ਸਿੰਘ, ਕਿਰਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸਤਵਿੰਦਰ ਸਿੰਘ, ਸਤਵੰਤ ਸਿੰਘ ਮਾਣਕ ਜਗਦੀਪ ਸਿੰਘ ਰੰਧਾਵਾ, ਪ੍ਰਵੀਨ ਕੁਮਾਰ  ਨੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਗੁਰੂ ਗੰ੍ਰਥ ਸਾਹਿਬ ਦੀਆਂ ਬੇਅਦਬੀਆਂ ਤੇ ਬਹਿਬਲ ਗੋਲੀਕਾਂਡ ਬਾਰੇ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਵਲੋਂ ਤਿਆਰ ਕੀਤੀ ਰੀਪੋਰਟ ਪੇਸ਼ ਹੋਣ ਤੋਂ ਬਾਅਦ ਬਾਦਲਾਂ ਨੂੰ ਧਰਤੀ ਵਿਹਲ ਨਹੀਂ ਦੇ ਰਹੀ। 

ਬਾਦਲਾਂ ਦੀਆਂ ਸਿਆਸੀ ਵਿਰੋਧੀਆਂ ਨਾਲ ਯਾਰੀਆਂ ਦੀ ਸ਼ੁਰੂਆਤ 1978 ਤੋਂ ਸ਼ੁਰੂ ਹੋਈ ਸੀ, ਜਿਸ ਕਾਰਨ 13 ਅਪ੍ਰੈਲ ਨੂੰ ਨਿਰਦੋਸ਼ ਸਿੱਖਾਂ ਦੇ ਖ਼ੂਨ ਨਾਲ ਅੰਮ੍ਰਿਤਸਰ ਦੀ ਧਰਤੀ ਰੰਗੀ ਗਈ। ਭਾਵੇਂ ਬਾਬਾ ਬੂਝਾ ਸਿੰਘ ਤੇ 80 ਹੋਰਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਸਾਹਿਬਾਨ ਦੇ ਨਾਮ ਤੇ ਵਸਦੇ ਪੰਜਾਬ ਦੀ ਧਰਤੀ ਨੂੰ ਕਲੰਕਤ ਕੀਤਾ ਸੀ। ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਸਮੇਂ ਉਹ ਫਿਰ ਇੰਦਰਾਕਿਆਂ-ਭਾਜਪਾ ਵਲੋਂ ਕੀਤੀ ਯੋਜਨਾਬੰਦੀ ਵਿਚ ਸ਼ਾਮਲ ਹੋਇਆ। ਸੰਤ ਭਿੰਡਰਾਂਵਾਲਿਆਂ ਨੂੰ ਬਾਦਲਾਂ ਦੀ ਪੂਰੀ ਜਾਣਕਾਰੀ ਸੀ।

ਉਹ ਜਾਣਦੇ ਸਨ ਕਿ ਕਿਵੇਂ ਇੰਦਰਾਕਿਆਂ ਵਲ ਗੁਪਤ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ ਅਤੇ ਗੁਪਤ ਮੀਟਿੰਗਾਂ ਹੋ ਰਹੀਆਂ ਹਨ ਅਤੇ ਉਨ੍ਹਾਂ ਦੇ ਕਤਲ ਦੀਆਂ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਹਨ। ਕੇ. ਪੀ. ਐਸ. ਗਿੱਲ ਨੇ ਦਾਅਵਾ ਕੀਤਾ ਕਿ ਇਕੋ ਇਕ ਰਾਜਨੀਤਕ ਪ੍ਰਕਾਸ਼ ਸਿੰਘ ਬਾਦਲ ਸੀ ਜੋ ਰਾਤ ਦੇ ਹਨੇਰਿਆਂ ਵਿਚ ਉਨ੍ਹਾਂ ਨਾਲ ਘੰਟੇਬੱਧੀ ਮੀਟਿੰਗ ਕਰਦਾ ਸੀ। ਇਨ੍ਹਾਂ ਮੀਟਿੰਗਾਂ ਵਿਚ ਪੰਜਾਬੀਆਂ ਨੂੰ ਝੂਠੇ ਮੁਕਾਬਲਿਆਂ ਵਿਚ ਖ਼ਤਮ ਕਰਨ ਦੇ ਫ਼ੈਸਲੇ ਹੁੰਦੇ ਸਨ।

ਇਸੇ ਲੜੀ ਵਿਚ ਹੋਰ ਅੱਗੇ ਵਧਦਿਆਂ 1997 ਵਿਚ ਬਾਦਲਾਂ ਦੀ ਸਰਕਾਰ ਬਣਨ ਤੋਂ ਬਾਅਦ ਨਾ ਫ਼ੌਜੀ ਹਮਲੇ ਅਤੇ ਨਾ ਝੂਠੇ ਮੁਕਾਬਲਿਆਂ ਦੀ ਕੋਈ ਪੜਤਾਲ ਕਰਵਾਈ। ਕੇ. ਪੀ. ਐਸ. ਗਿੱਲ ਵਿਰੁਧ ਭਲਾ ਐਫ਼. ਆਈ. ਆਰ ਕਿਵੇਂ ਦਰਜ ਹੋ ਸਕਦੀ ਹੈ। 15 ਸਾਲਾਂ ਵਿਚ ਉਨ੍ਹਾਂ ਸੈਣੀਆਂ, ਆਲਮਾਂ, ਉਮਰਾਨੰਗਲਾ ਆਦਿ ਨੂੰ ਤਰੱਕੀਆਂ ਦਿਤੀਆਂ ਅਤੇ ਉੱਚੇ ਅਹੁਦੇ ਦਿਤੇ। ਸਿਰਸੇ ਵਾਲੇ 'ਤੇ ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਧਿਕਾਰੀ ਦੀ ਮਦਦ ਨਾਲ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਅਪਰਾਧ ਕੀਤੇ ਤੇ ਬਹਿਬਲ ਕਲਾ ਕਾਂਡ ਵਾਪਰਿਆ।

Related Stories