
ਸਾਜਿਦ ਅਲੀ ਅਤੇ ਵਾਜਿਦ ਅਲੀ ਦੋਨੋਂ ਸੰਗੀਤਕਾਰ ਅਤੇ ਸੰਗੀਤ ਨਿਰਦੇਸ਼ਕ ਹਨ। ਇਹ ਸਾਜਿਦ - ਵਾਜਿਦ ਨਾਮ ਨਾਲ ਮਸ਼ਹੂਰ ਹਨ। ਇਸ ਜੋੜੀ ਨੇ ਕਈ ਫਿਲਮਾਂ ਦੇ ਗਾਣੇ ਗਾਏ, ਲਿਖੇ ਅਤੇ..
ਸਾਜਿਦ ਅਲੀ ਅਤੇ ਵਾਜਿਦ ਅਲੀ ਦੋਨੋਂ ਸੰਗੀਤਕਾਰ ਅਤੇ ਸੰਗੀਤ ਨਿਰਦੇਸ਼ਕ ਹਨ। ਇਹ ਸਾਜਿਦ - ਵਾਜਿਦ ਨਾਮ ਨਾਲ ਮਸ਼ਹੂਰ ਹਨ। ਇਸ ਜੋੜੀ ਨੇ ਕਈ ਫਿਲਮਾਂ ਦੇ ਗਾਣੇ ਗਾਏ, ਲਿਖੇ ਅਤੇ ਨਿਰਦੇਸ਼ਤ ਵੀ ਕਰ ਚੁੱਕੇ ਹਨ। ਫਿਲਮ ਦਬੰਗ ਦੇ ਸੰਗੀਤ ਲਈ ਉਨ੍ਹਾਂ ਨੂੰ 2011 ਵਿਚ ਫਿਲਮਫੇਅਰ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਬਾਲੀਵੁਡ ਦੀ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜੋੜੀ ਸਾਜਿਦ – ਵਾਜਿਦ ਦੇ ਫੈਨਜ਼ ਲਈ ਬੁਰੀ ਖਬਰ ਹੈ। ਦਰਅਸਲ, ਵਾਜਿਦ ਨੂੰ ਸੀਨੇ ਵਿਚ ਤੇਜ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਚ ਐਡਮਿਟ ਕਰਾਇਆ ਗਿਆ ਹੈ।
sajid wajid
ਇਕ ਰਿਪੋਰਟ ਦੇ ਮੁਤਾਬਿਕ ਦੇਰ ਰਾਤ ਵਾਜਿਦ ਨੂੰ ਸੀਨੇ ਵਿਚ ਦਰਦ ਦੀ ਸ਼ਿਕਾਇਤ ਹੋਈ। ਮੈਡੀਕਲ ਚੇਕਅੱਪ ਵਿਚ ਉਨ੍ਹਾਂ ਨੂੰ ਹਾਰਟ ਵਿਚ ਬਲਾਕੇਜ ਦੀ ਸਮੱਸਿਆ ਦੱਸੀ ਗਈ। ਜਿਸ ਤੋਂ ਬਾਅਦ ਵਾਜਿਦ ਦੀ ਉਸੇ ਸਮੇਂ ਐਂਜੀਓਪਲਾਸਟੀ ਕਰਾਈ ਗਈ। ਫਿਲਹਾਲ ਮਿਊਜਜ਼ਿਕ ਡਾਇਰੈਕਟਰ ਆਈਸੀਯੂ ਵਿਚ ਹਨ। ਵਾਜਿਦ ਦੀ ਦੇਖਭਾਲ ਦੇ ਲਈ ਉਨ੍ਹਾਂ ਦੇ ਨਾਲ ਭਰਾ ਸਾਜਿਦ ਖਾਨ ਵੀ ਹਸਪਤਾਲ ਵਿਚ ਹੀ ਮੌਜੂਦ ਹਨ। ਵਾਜਿਦ ਨੇ ਹਾਲ ਹੀ ਵਿਚ ਰਿਲੀਜ਼ ਜਾਨ ਅਬ੍ਰਾਹਮ ਅਤੇ ਕਾਮਦੇਵ ਬਾਜਪੇਈ ਦੀ ਫਿਲਮ ਸਤਿਆਮੇਵ ਜੈਯੰਤੇ ਦੇ ਹਿੱਟ ਨੰਬਰ ‘ਤਾਜਦਾਰੇ…’ ਨੂੰ ਕੰਪੋਜ਼ ਕੀਤਾ ਸੀ।
Hi everyone. The rumours about my ill health are FALSE, I am absolutely fine. This has shown me how much you all care about me & for that I can only say thank you for all your love & concern?I’m feeling very loved today :-) pic.twitter.com/QuVnFlETVJ
— Wajid Khan (@wajidkhan7) September 4, 2018
ਇਸ ਜੋੜੀ ਦੀ ਅਪਕਮਿੰਗ ਫਿਲਮ ਫੈਮਿਲੀ ਆਫ ਠਾਕੁਰਗੰਜ ਹੈ। ਸਾਜਿਦ – ਵਾਜਿਦ ਬਾਲੀਵੁਡ ਦੇ ਦਬੰਗ ਮਤਲਬ ਕਿ ਸਲਮਾਨ ਖਾਨ ਦੇ ਵੀ ਪਸੰਦੀਦਾ ਸੰਗੀਤਕਾਰ ਹਨ। ਇਸ ਜੋੜੀ ਨੇ ਸਲਮਾਨ ਖਾਨ ਦੀ ਵਾਂਟੇਡ, ਮੁਝ ਸੇ ਸ਼ਾਦੀ ਕਰੋਗੀ, ਏਕ ਥਾ ਟਾਈਗਰ, ਦਬੰਗ ਵਰਗੀਆਂ ਫਿਲਮਾਂ ਦਾ ਸੰਗੀਤ ਤਿਆਰ ਕੀਤਾ ਹੈ। ਬਾਲੀਵੁੱਡ ਦੇ ਸੰਗੀਤਕਾਰ ਸਾਜਿਦ ਤੇ ਵਾਜਿਦ ਅਲੀ ਖਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ ‘ਚ ਬੀ. ਜੇ. ਪੀ. ‘ਚ ਸ਼ਾਮਲ ਹੋਏ ਸਨ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜਨਮਦਿਨ ਮੌਕੇ ਬੀ. ਜੇ. ਪੀ. ਦੀ ਨੌਜਵਾਨ ਵਿੰਗ ਵਲੋਂ ਆਯੋਜਿਤ ਇਕ ਪ੍ਰੋਗਰਾਮ ‘ਚ ਦੋਵੇਂ ਸੰਗੀਤਕਾਰ ਭਰਾ ਪਾਰਟੀ ‘ਚ ਸ਼ਾਮਲ ਹੋਏ ਸਨ। ਦੱਸ ਦੇਈਏ ਕਿ ਸਾਜਿਦ-ਵਾਜਿਦ ਨੇ ਸਲਮਾਨ ਖਾਨ ਦੀਆਂ ਕਈ ਫਿਲਮਾਂ ‘ਚ ਸੰਗੀਤ ਦਿੱਤਾ ਹੈ। ਉਨ੍ਹਾਂ ਦੀਆਂ ਸਫਲ ਫਿਲਮਾਂ ‘ਚ ‘ਦਬੰਗ’, ‘ਵਾਂਟਿਡ’, ‘ਵੀਰ’, ‘ਤੇਰੀ ਮੇਰੀ ਕਹਾਣੀ’, ‘ਏਕ ਥਾ ਟਾਈਗਰ’, ‘ਮੈਂ ਤੇਰਾ ਹੀਰੋ’ ਤੇ ‘ਹੀਰੋਪੰਤੀ’ ਮੁੱਖ ਹਨ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ – ਨਾਲ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਅਕਸਰ ਹੀ ਸਿਤਾਰੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਕਦੇ – ਕਦੇ ਇਹਨਾਂ ਸਿਤਾਰਿਆਂ ਨੂੰ ਦਰਸ਼ਕਾਂ ਦੀ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।