'ਸੂਰਮਾ' ਨੂੰ ਪਾਕਿਸਤਾਨ ਵਿਚ ਵੀ ਰਿਲੀਜ਼ ਕੀਤਾ ਗਿਆ
Published : Jul 14, 2018, 4:59 pm IST
Updated : Jul 14, 2018, 4:59 pm IST
SHARE ARTICLE
Soorma
Soorma

ਪਾਕਿਸਤਾਨ ਵਿਚ ਫਿਲਮ 14 ਜੁਲਾਈ ਨੂੰ ਰਿਲੀਜ਼ ਹੋਈ। ਰਿਪੋਰਟਸ ਦੇ ਅਨੁਸਾਰ 80% ਪਾਕਿਸਤਾਨੀ ਸਕਰੀਨ ਉੱਤੇ ਰਿਲੀਜ਼ ਕੀਤਾ ਗਿਆ ਹੈ। ਉਹ ਵੀ ਫਿਲਮ ਨੂੰ ਚੰਗੀ ਓਪਨਿੰਗ ਮਿਲੀ...

ਪਾਕਿਸਤਾਨ ਵਿਚ ਫਿਲਮ 14 ਜੁਲਾਈ ਨੂੰ ਰਿਲੀਜ਼ ਹੋਈ। ਰਿਪੋਰਟਸ ਦੇ ਅਨੁਸਾਰ 80% ਪਾਕਿਸਤਾਨੀ ਸਕਰੀਨ ਉੱਤੇ ਰਿਲੀਜ਼ ਕੀਤਾ ਗਿਆ ਹੈ। ਉਹ ਵੀ ਫਿਲਮ ਨੂੰ ਚੰਗੀ ਓਪਨਿੰਗ ਮਿਲੀ ਹੈ। ਸੂਰਮਾ ਵੀਰਵਾਰ (19 ਜੁਲਾਈ) ਨੂੰ ਕੁਵੈਤ ਵਿਚ ਬਿਨਾਂ ਕਿਸੇ ਕਟ ਅਤੇ ਬਦਲਾਅ ਲਈ ਰਿਲੀਜ਼ ਕੀਤਾ ਜਾਵੇਗਾ।

SoormaSoorma

ਬੰਟੀ ਅਤੇ ਬਬਲੀ ਵਰਗੀ ਫਿਲਮਾਂ ਬਣਾ ਚੁੱਕੇ ਨਿਰਦੇਸ਼ਕ ਸ਼ਾਦ ਅਲੀ ਦੇ ਨਿਰਦੇਸ਼ਨ ਵਿਚ ਬਣੀ ਸੂਰਮਾ, ਭਾਰਤੀ ਹਾਕੀ ਦੇ ਚੰਗੇ ਡਰੈਗ ਫਲਿਕਰ ਸੰਦੀਪ ਸਿੰਘ ਦੇ ਸੰਘਰਸ਼ ਦੀ ਕਹਾਣੀ ਹੈ।

SoormaSoorma

ਬੰਟੀ ਅਤੇ ਬਬਲੀ ਵਰਗੀ ਫਿਲਮ ਬਣਾ ਚੁੱਕੇ ਸ਼ਾਦ ਕਹਿੰਦੇ ਹਨ ਕਿ ਸੂਰਮਾ ਸਿਰਫ ਭਾਰਤੀ ਦਰਸ਼ਕਾਂ ਲਈ ਹੀ ਸਿਮਿਤ ਨਹੀਂ ਹੈ। ਇਹ ਇਕ ਪ੍ਰੇਰਣਾਦਾਇਕ ਫਿਲਮ ਹੈ, ਜੋ ਹਰ ਦੇਸ਼ ਦੇ ਦਰਸ਼ਕ ਨੂੰ ਮੋਟੀਵੇਟ ਕਰੇਗੀ। ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਮਿਹਨਤ ਕੁਵੈਤ ਅਤੇ ਪਾਕਿਸਤਾਨ ਵਿਚ ਵੀ ਵੇਖਣਗੇ।

MovieMovie

ਸੰਜੂ ਤੋਂ ਬਾਅਦ, ਹਾਕੀ ਪਲੇਇਰ ਸੰਦੀਪ ਸਿੰਘ ਦੀ ਬਾਓਪਿਕ 13 ਜੁਲਾਈ ਨੂੰ ਰਿਲੀਜ਼ ਹੋ ਗਈ। ਦਿਲਜੀਤ ਦੋਸਾਂਝ ਇਸ ਫਿਲਮ ਵਿਚ ਸੰਦੀਪ ਸਿੰਘ ਦੀ ਭੂਮਿਕਾ ਵਿਚ ਨਜ਼ਰ ਆ ਰਹੇ ਹਨ। ਇਹ ਸਪੋਰਟਸ ਡਰਾਮਾ ਆਪਣੇ ਪਹਿਲੇ ਦਿਨ 3.25 ਕਰੋੜ ਕਮਾ ਚੁੱਕੀ ਹੈ।

Tapsi PanuTaapsee pannu

ਕਈ ਟ੍ਰੇਡ ਐਨਾਲਿਸਟ ਨੇ ਕਿਹਾ ਸੀ ਸੂਰਮਾ ਆਪਣੇ ਪਹਿਲ਼ੇ ਦਿਨ Rs 2.5-3 ਕਰੋੜ ਦਾ ਬਿਜ਼ਨੇਸ ਕਰੇਗੀ। ਫਿਲਮ ਸਮੀਖਕਾਂ ਦੇ ਚੰਗੇ ਰਿਸਪਾਂਸ ਹੋਣ ਨਾਲ ਵੀਕੇਂਡ ਕਲੇਕਸ਼ਨ 10 - 12 ਕਰੋੜ ਦੇ ਆਲੇ ਦੁਆਲੇ ਪੁੱਜਣ ਦੇ ਨਜ਼ਦੀਕ ਹੈ। ਨਾਰਥ ਇੰਡੀਆ ਵਿਚ ਫਿਲਮ ਦੀ ਓਪਨਿੰਗ ਦਿਲਜੀਤ ਦੇ ਸਟਾਰਡਮ ਦੇ ਬਦੌਲਤ ਜ਼ਬਰਦਸਤ ਰਹੀ। ਸੂਰਮਾ ਫ਼ਿਲਮ ਵਿਚ ਤਾਪਸੀ ਪੰਨੂ, ਅੰਗਦ ਬੇਦੀ, ਸਿਧਾਰਥ ਸ਼ੁਕਲਾ ਅਤੇ ਫਤਹਿ ਰਾਜ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਕਰੀਬ ਦੋ ਘੰਟੇ 11 ਮਿੰਟ ਦੀ ਇਸ ਫਿਲਮ ਨੂੰ ਬਣਾਉਣ ਵਿਚ 30 ਕਰੋੜ ਦੇ ਆਸ ਪਾਸ ਦੀ ਲਾਗਤ ਆਈ ਹੈ।

SoormaSoorma

ਸੂਰਮਾ ਨੂੰ ਭਾਰਤ ਵਿਚ 1100 ਅਤੇ ਓਵੇਰਸੀਜ਼ ਵਿਚ 335 ਸਕਰੀਨ ਵਿਚ ਰਿਲੀਜ਼ ਕੀਤਾ ਗਿਆ ਹੈ। ਸੂਰਮਾ ਦਾ ਮੁਕਾਬਲਾ ਹੈ ਹਾਲੀਵੁਡ ਦੀ Ant - Man And The Wasp. ਪੇਟਨ ਰੀਡ ਦੇ ਨਿਰਦਸ਼ਨ ਵਿਚ ਬਣੀ ਪਾਲ ਰਡ ਸਟਾਰਰ ਇਸ ਫਿਲਮ ਨੇ ਪਹਿਲੇ ਦਿਨ ਭਾਰਤ ਵਿਚ ਪੰਜ ਕਰੋੜ 50 ਲੱਖ ਰੁਪਏ ਦੀ ਜਬਰਦਸਤ ਕਮਾਈ ਕੀਤੀ ਹੈ। ਫਿਲਮ ਦਾ ਗਰਾਸ ਕਲੇਕਸ਼ਨ ਵੀ ਪਹਿਲੇ ਦਿਨ ਸੱਤ ਕਰੋੜ ਪੰਜ ਲੱਖ ਰੁਪਏ ਬਣਿਆ ਹੈ। ਇਹ ਫਿਲਮ ਸਾਲ 2015 ਵਿਚ ਆਈ ਏੰਟ ਮੈਨ ਦਾ ਸੀਕਵਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement