
ਦਿਨੋਂ-ਦਿਨ ਕਿਸਾਨਾਂ ਦਾ ਰੁਝਾਨ ਰਵਾਇਤੀ ਖੇਤੀ ਤੋਂ ਹੱਟ ਕੇ ਆਧੁਨਿਕ ਖੇਤੀ ਵੱਲ ਵੱਧ ਰਿਹਾ ਹੈ...
ਚੰਡੀਗੜ੍ਹ: ਦਿਨੋਂ-ਦਿਨ ਕਿਸਾਨਾਂ ਦਾ ਰੁਝਾਨ ਰਵਾਇਤੀ ਖੇਤੀ ਤੋਂ ਹੱਟ ਕੇ ਆਧੁਨਿਕ ਖੇਤੀ ਵੱਲ ਵੱਧ ਰਿਹਾ ਹੈ ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਇਸ ਤੋਂ ਇਲਾਵਾ ਕਿਸਾਨਾਂ ਦਾ ਰੁਝਾਨ ਪਸ਼ੂ ਪਾਲਣ ਦੇ ਧੰਦੇ ਵੱਲ ਵੀ ਵੱਧ ਰਿਹਾ ਹੈ ਜਿਸ ਨਾਲ ਕਿ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਵੀ ਹੋ ਰਿਹਾ ਹੈ ਤੇ ਬਹੁਤ ਸਾਰੇ ਕਿਸਾਨ ਇਸ ਧੰਦੇ ਨੂੰ ਕਰਕੇ ਫਾਇਦਾ ਲੈ ਰਹੇ ਹਨ।
Jafrabadi Buffalo
ਪਸ਼ੂ ਪਾਲਣ ਦੇ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਦੇ ਮਨ ਵਿਚ ਇਹ ਸਵਾਲ ਹੁੰਦਾ ਹੈ ਕਿ ਉਹ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਕਿਹੜੀ ਨਸਲ ਦੀਆਂ ਮੱਝਾਂ ਦੀ ਚੋਣ ਕਰਨ ਜਿਸ ਨਾਲ ਉਨ੍ਹਾਂ ਨੂੰ ਵਧੇਰੇ ਦੁੱਧ ਦਾ ਉਤਪਾਦਨ ਹੋ ਸਕੇ, ਕਿਉਂਕਿ ਇਹ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਕਿਉਂਕਿ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਕਿਸਾਨਾਂ ਵੱਲੋਂ ਲੱਖਾਂ ਰੁਪਏ ਦਾ ਖਰਚ ਕੀਤਾ ਜਾਂਦਾ ਹੈ।
Jafrabadi Buffalo
ਜਿਸ ਕਰਕੇ ਇਸ ਧੰਦੇ ਬਾਰੇ ਅਤੇ ਪਸ਼ੂਆਂ ਦੀਆਂ ਨਸਲਾਂ ਦੇ ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਤੇ ਜੇਕਰ ਪਸ਼ੂਆਂ ਦੀਆਂ ਨਸਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਨਸਲਾਂ ਹਨ ਜੋ ਵਧੇਰੇ ਦੁੱਧ ਦਾ ਉਤਪਾਦਨ ਕਰਦੀਆਂ ਹਨ ਪਰ ਜੇਕਰ ਤੁਸੀਂ ਵਧੇਰੇ ਦੁੱਧ ਵਾਲੀ ਨਸਲ ਦੀ ਮੱਝ ਦੀ ਭਾਲ ਕਰ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਉਸਦੇ ਬਾਰੇ ਦੱਸਣ ਜਾ ਰਹੇ ਹਾਂ।
Jafrabadi Buffalo
ਗੁਜਰਾਤ ਦੇ ਭਾਵਨਗਰ ਵਿਚ ਜਿੱਥੇ ਪਸ਼ੂ ਪਾਲਣ ਦੇ ਧੰਦੇ ਨੂੰ ਸਾਲਾਂ ਤੋਂ ਵਧਾਵਾ ਦੇਣ ਵਾਲੇ ਕਿਸਾਨ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨਾਲ ਜਦ ਉਹਨਾਂ ਦੇ ਫਾਰਮ ਵਿਚ ਪਸ਼ੂਆਂ ਦੇ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਪਸ਼ੂਆਂ ਦੀ ਇੱਕ ਬਹੁਤ ਹੀ ਵਧੀਆ ਤੇ ਪ੍ਰਸਿੱਧ ਨਸਲ ਦੇ ਬਾਰੇ ਦੱਸਿਆ। ਅਸੀਂ ਤੁਹਾਨੂੰ ਜੱਫ਼ਰਾਬਾਦੀ ਨਸਲ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਇੱਕ ਦਿਨ ਦਾ 24 ਕਿੱਲੋ ਦੁੱਧ ਦਿੰਦੀ ਹੈ ਤੇ ਫ਼ੈਟ ਵੀ 12.0 ਆਉਂਦੀ ਹੈ। ਕਿਸਾਨ ਵੀਰ ਇਸ ਨਸਲ ਤੇ ਪੈਸਾ ਖਰਚ ਕਰਕੇ ਵੱਧ ਤੋਂ ਵੱਧ ਦੁੱਧ ਦਾ ਉਤਪਾਦਨ ਕਰਨ ਤੇ ਵਧੇਰੇ ਪੈਸਾ ਕਮਾ ਸਕਣ।