
Xiaomi ਇਸ ਸਾਲ ਚੀਨੀ ਮਾਰਕੀਟ 'ਚ Mi CC9 ਸੀਰੀਜ਼ ਨੂੰ ਪੇਸ਼ ਕੀਤਾ ਗਿਆ ਸੀ...
ਨਵੀਂ ਦਿੱਲੀ: Xiaomi ਇਸ ਸਾਲ ਚੀਨੀ ਮਾਰਕੀਟ 'ਚ Mi CC9 ਸੀਰੀਜ਼ ਨੂੰ ਪੇਸ਼ ਕੀਤਾ ਗਿਆ ਸੀ। ਜਿਸ ਦੇ ਤਹਿਤ Mi CC9 ਤੇ Mi CC9e ਦੋ ਸਮਾਰਟਫੋਨ ਲਾਂਚ ਕੀਤੇ ਗਏ ਸੀ। ਹੁਣ ਇਸ ਸੀਰੀਜ਼ 'ਚ ਕੰਪਨੀ ਜਲਦ ਹੀ ਇਕ ਨਵਾਂ ਸਮਾਰਟਫੋਨ Mi CC9 Pro ਲਾਂਚ ਕਰਨ ਦੀ ਤਿਆਰੀ 'ਚ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਫੋਨ 24 ਅਕਤੂਬਰ ਨੂੰ ਚੀਨ 'ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਨੇ ਅਧਿਕਾਰਿਕ ਤੌਰ 'ਤੇ ਇਸ ਦੀ ਕੀਮਤ ਤੇ ਫ਼ੀਚਰਜ਼ ਦੇ ਬਾਰੇ 'ਚ ਕੋਈ ਜਾਣਕਾਰੀ ਉਪਲਬਧ ਨਹੀਂ ਕਰਵਾਈ।
Mi CC9
ਇਸ ਫੋਨ 'ਚ ਖ਼ਾਸ ਫ਼ੀਚਰ ਦੇ ਤੌਰ 'ਤੇ 108 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਫੋਨ Snapdragon 730G ਚਿਪਸੈੱਟ 'ਤੇ ਅਧਿਕਾਰਿਤ ਹੋਵੇਗਾ। ਸਾਹਮਣੇ ਆਈ ਲੀਕ ਦੇ ਅਨੁਸਾਰ ਕੰਪਨੀ ਇਸ ਸਮਾਰਟਫੋਨ ਨੂੰ 24 ਅਕਤੂਬਰ ਨੂੰ ਲਾਂਚ ਕਰ ਸਕਦੀ ਹੈ। Weibo ਦੇ ਜ਼ਰੀਏ ਸਾਹਮਣੇ ਆਈ ਜਾਣਕਾਰੀ ਅਨੁਸਾਰ Mi CC9 Pro ਚੀਨ 'ਚ 24 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ ਨਾਲ ਹੀ ਇਸ ਦੇ ਕੁਝ ਫ਼ੀਚਰਜ਼ ਵੀ ਸਾਹਮਣੇ ਆਏ ਹਨ।
Mi CC9
ਜਿਸ ਅਨੁਸਾਰ ਇਸ ਸਮਾਰਟਫੋਨ 'ਚ Snapdragon 730G ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਸਭ ਤੋਂ ਖ਼ਾਸ ਫ਼ੀਚਰ ਦੇ ਤੌਰ 'ਤੇ ਫੋਨ 'ਚ 108 ਮੈਗਾਪਿਕਸਲ ਦਾ Samsung ISOCELL Bright HMX ਸੈਂਸਰ ਦਿੱਤਾ ਗਿਆ ਹੈ ਜੋ ਕਿ 6K ਦੇ ਨਾਲ ਸ਼ਾਨਦਾਰ ਵੀਡੀਓ ਕੈਪਚਰ ਕਰ ਸਕਦਾ ਹੈ। ਫੋਨ ਦੇ ਹੋਰਾਂ ਫ਼ੀਚਰਾਂ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ।