
ਨਾਸਾ ਨੇ ਜਾਰੀ ਕੀਤੀਆਂ ਤਸਵੀਰਾਂ
ਵਾਸ਼ਿੰਗਟਨ : ਅਮਰੀਕਾ ਦੀ ਸਪੇਸ ਏਜੰਸੀ ਨਾਸਾ ਨੇ ਅਪਣੇ 'ਲੂਨਰ ਰਿਕਾਨਿਸੰਸ ਆਰਬਿਟਰ ਕੈਮਰਾ' ਨਾਲ ਲਈ ਉਸ ਖੇਤਰ ਦੀਆਂ 'ਹਾਈ ਰੈਜ਼ੂਲਿਊਸ਼ਨ' ਤਸਵੀਰਾਂ ਸ਼ੁਕਰਵਾਰ ਨੂੰ ਜਾਰੀ ਕੀਤੀਆਂ, ਜਿਥੇ ਭਾਰਤ ਨੇ ਅਪਣੇ 'ਚੰਦਰਯਾਨ-2' ਮਿਸ਼ਨ ਤਹਿਤ ਲੈਂਡਰ ਵਿਕਰਮ ਦੀ 'ਸਾਫ਼ਟ ਲੈਂਡਿੰਗ' ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਨਾਸਾ ਨੇ ਇਨ੍ਹਾਂ ਤਸਵੀਰਾਂ ਦੇ ਆਧਾਰ 'ਤੇ ਦਸਿਆ ਹੈ ਕਿ ਵਿਕਰਮ ਦੀ 'ਹਾਰਡ ਲੈਂਡਿੰਗ' ਹੋਈ।
Chandrayaan-2: India's lunar probe makes a 'hard landing'
ਨਾਸਾ ਦੇ ਲੂਨਰ ਰਿਕਾਨਿਸੰਸ ਆਰਬਿਟਰ ਸਪੇਸਸ਼ਿਪ ਨੇ 17 ਸਤੰਬਰ ਨੂੰ ਚੰਦਰਮਾ ਦੇ ਦਖਣੀ ਧਰੁਵ ਦੇ ਨੇੜੇਓਂ ਲੰਘਦਿਆਂ ਉਸ ਥਾਂ ਦੀਆਂ ਕਈ ਤਸਵੀਰਾਂ ਲਈਆਂ ਸਨ, ਜਿਥੇ ਵਿਕਰਮ ਨੇ ਸਾਫ਼ਟ ਲੈਂਡਿੰਗ ਰਾਹੀਂ ਉਤਰਣ ਦੀ ਕੋਸ਼ਿਸ਼ ਕੀਤੀ ਸੀ ਪਰ ਐਲ.ਆਰ.ਓ.ਸੀ. ਦੀ ਟੀਮ ਲੈਂਡਰ ਦੇ ਸਥਾਨ ਜਾਂ ਉਸ ਦੀ ਤਸਵੀਰ ਦਾ ਪਤਾ ਨਹੀਂ ਲਗਾ ਸਕੀ ਹੈ। ਨਾਸਾ ਨੇ ਕਿਹਾ ਕਿ ਵਿਕਰਮ ਦੀ ਹਾਰਡ ਲੈਂਡਿੰਗ ਹੋਈ ਤੇ ਸਪੇਸਸ਼ਿਪ ਦੇ ਸਹੀ ਸਥਾਨ ਦਾ ਪਤਾ ਅਜੇ ਤਕ ਨਹੀਂ ਲੱਗ ਸਕਿਆ ਹੈ।
Chandrayaan-2
ਨਾਸਾ ਨੇ ਦਸਿਆ ਕਿ ਇਨ੍ਹਾਂ ਦ੍ਰਿਸ਼ਾਂ ਦੀਆਂ ਤਸਵੀਰਾਂ ਲੂਨਰ ਰਿਕੋਨਸਿਸ ਆਰਬਿਟਰ ਕੈਮਰਾ ਕਵਿਕਮੈਪ ਨੇ ਟੀਚੇ ਦੇ ਸਥਾਨ ਦੇ ਉਪਰੋਂ ਲਈਆਂ ਹਨ। ਚੰਦਰਯਾਨ-2 ਦੇ ਵਿਕਰਮ ਮਾਡਿਊਲ ਦੀ ਸੱਤ ਸਤੰਬਰ ਨੂੰ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰਾਉਣ ਦੀ ਭਾਰਤੀ ਸਪੇਸ ਰਿਸਰਚ ਸੈਂਟਰ (ਇਸਰੋ) ਦੀ ਕੋਸ਼ਿਸ਼ ਅਸਫ਼ਲ ਰਹੀ ਸੀ ਤੇ ਵਿਕਰਮ ਲੈਂਡਰ ਦਾ ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਧਰਤੀ ਨਾਲ ਸੰਪਰਕ ਟੁੱਟ ਗਿਆ ਸੀ। ਨਾਸਾ ਅਨੁਸਾਰ ਐਲਆਰਓ 14 ਅਕਤੂਬਰ ਨੂੰ ਦੁਬਾਰਾ ਉਸ ਸਮੇਂ ਸਬੰਧਤ ਸਥਾਨ ਦੇ ਉਪਰੋਂ ਉਡਾਣ ਭਰੇਗਾ, ਉਦੋਂ ਰੌਸ਼ਨੀ ਵੀ ਬਿਹਤਰ ਹੋਵੇਗੀ।