Share Market: ਸੈਂਸੈਕਸ 6.79 ਅੰਕ ਦੀ ਗਿਰਾਵਟ ਨਾਲ 55262 ਜਦਕਿ ਨਿਫਟੀ ਦਾ ਕਾਰੋਬਾਰ 16475 'ਤੇ
Published : Jul 27, 2022, 11:14 am IST
Updated : Jul 27, 2022, 11:15 am IST
SHARE ARTICLE
Share Market: Sensex down 6 points at 55262
Share Market: Sensex down 6 points at 55262

ਨਿਫਟੀ 7.90 ਅੰਕ ਜਾਂ 0.05% ਦੀ ਗਿਰਾਵਟ ਨਾਲ 16475.90 'ਤੇ ਕਾਰੋਬਾਰ ਕਰ ਰਿਹਾ ਹੈ।



ਮੁੰਬਈ: ਅੱਜ ਭਾਰਤੀ ਬਾਜ਼ਾਰ ਫਲੈਟ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ 6.79 ਅੰਕ ਜਾਂ 0.01% ਮਾਮੂਲੀ ਹੇਠਾਂ ਹੈ। ਇਹ 55261.70 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਨਿਫਟੀ 7.90 ਅੰਕ ਜਾਂ 0.05% ਦੀ ਗਿਰਾਵਟ ਨਾਲ 16475.90 'ਤੇ ਕਾਰੋਬਾਰ ਕਰ ਰਿਹਾ ਹੈ। ਐਚਡੀਐਫਸੀ ਲਾਈਫ, ਮਾਰੂਤੀ ਸੁਜ਼ੂਕੀ, ਐਲਐਂਡਟੀ, ਓਐਨਜੀਸੀ ਅਤੇ ਟੈਕ ਮਹਿੰਦਰਾ ਨਿਫਟੀ 'ਤੇ ਚੋਟੀ ਦੇ ਲਾਭਕਾਰੀ ਸਨ, ਜਦਕਿ ਯੂਪੀਐਲ, ਭਾਰਤੀ ਏਅਰਟੈੱਲ, ਕੋਟਕ ਮਹਿੰਦਰਾ ਬੈਂਕ, ਹੀਰੋ ਮੋਟੋਕਾਰਪ ਅਤੇ ਐਚਯੂਐਲ ਚੋਟੀ ਦੇ ਘਾਟੇ ਵਾਲੇ ਸਨ।

Share MarketShare Market

ਅੱਜ ਯਾਨੀ 27 ਜੁਲਾਈ ਨੂੰ ਮਾਰੂਤੀ ਸੁਜ਼ੂਕੀ ਇੰਡੀਆ ਅਤੇ ਟਾਟਾ ਮੋਟਰਜ਼ ਵਰਗੀਆਂ ਵੱਡੀਆਂ ਕੰਪਨੀਆਂ ਆਪਣੇ ਜੂਨ ਤਿਮਾਹੀ ਦੇ ਨਤੀਜੇ ਜਾਰੀ ਕਰਨ ਜਾ ਰਹੀਆਂ ਹਨ। ਇਹਨਾਂ ਤੋਂ ਇਲਾਵਾ ਬਜਾਜ ਫਾਈਨਾਂਸ, ਬਾਇਓਕਾਨ, ਕੋਲਗੇਟ-ਪਾਮੋਲਿਵ, ਆਰਤੀ ਡਰੱਗਜ਼, ਕੋਰੋਮੰਡਲ ਇੰਟਰਨੈਸ਼ਨਲ, ਡਿਕਸਨ ਟੈਕ, ਜੇਕੇ ਲਕਸ਼ਮੀ ਸੀਮੈਂਟ, ਲੌਰਸ ਲੈਬਜ਼, ਨੋਵਾਰਟਿਸ ਇੰਡੀਆ, ਟੀਮਲੀਜ਼ ਸਰਵਿਸਿਜ਼, ਯੂਨਾਈਟਿਡ ਬਰੂਅਰੀਜ਼, ਵੀਆਈਪੀ ਇੰਡਸਟਰੀਜ਼ ਅਤੇ ਵੈਲਸਪਨ ਇੰਡੀਆ ਵੀ ਅੱਜ ਆਪਣੇ ਤਿਮਾਹੀ ਨਤੀਜੇ ਐਲਾਨ ਕਰਨਗੇ।

Sensex Sensex

26 ਜੁਲਾਈ ਨੂੰ ਵਿਦੇਸ਼ੀ ਨਿਵੇਸ਼ਕਾਂ (FIIs) ਨੇ ਬਾਜ਼ਾਰ ਤੋਂ 1548.29 ਕਰੋੜ ਰੁਪਏ ਕਢਵਾ ਲਏ। ਜਦਕਿ ਘਰੇਲੂ ਨਿਵੇਸ਼ਕਾਂ ਨੇ ਇਸ ਸਮੇਂ ਦੌਰਾਨ ਬਾਜ਼ਾਰ 'ਚ 999.36 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਅੱਜ ਦੇ ਕਾਰੋਬਾਰ 'ਚ ਪ੍ਰਮੁੱਖ ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ।

Indian share marketIndian share market

SGX ਨਿਫਟੀ 0.02% ਦੀ ਮਾਮੂਲੀ ਗਿਰਾਵਟ 'ਤੇ ਹੈ। Nikkei ਵਿਚ 225 0.14% ਦੀ ਤੇਜ਼ੀ ਹੈ। ਸਟਰੇਟ ਟਾਈਮਜ਼ ਵਿਚ 0.13% ਗਿਰਾਵਟ ਹੈ ਅਤੇ ਹੈਂਗ ਸੇਂਗ ਵਿਚ 1.17% ਗਿਰਾਵਟ ਹੈ। ਤਾਈਵਾਨ ਵੇਟਿਡ ਵਿਚ 0.31% ਅਤੇ ਕੋਸਪੀ ਵਿਚ 0.54% ਕਮਜ਼ੋਰੀ ਨਜ਼ਰ ਆ ਰਹੀ ਹੈ। ਸ਼ੰਘਾਈ ਕੰਪੋਜ਼ਿਟ 'ਚ ਵੀ 0.20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement