
ਸਾਡਾ ਸਾਰਾ ਧਿਆਨ 26 ਤਾਰੀਖ਼ ਦੇ ਐਕਸ਼ਨ ਨੂੰ ਸਫ਼ਲ ਕਰਨ 'ਤੇ ਕੇਂਦਰਿਤ ਹੈ
ਨਵੀਂ ਦਿੱਲੀ :ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੀਟਿੰਗ ਮਗਰੋਂ ਕਿਹਾ ਕਿ ਇਹ ਮੀਟਿੰਗਾਂ ਸਰਕਾਰ ਵੱਲੋਂ ਸਿਰਫ਼ ਸਮਾਂ ਲੰਘਾਉਣ ਲਈ ਕੀਤੀਆਂ ਜਾ ਰਹੀਆਂ ਹਨ । ਜਦੋਂ ਸਰਕਾਰ ਅਜੇ ਮਸਲਾ ਹੱਲ ਕਰਨ ਲਈ ਤਿਆਰ ਨਹੀਂ ਹੈ ਤਾਂ ਇਨ੍ਹਾਂ ਮੀਟਿੰਗਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ।
Farmer protestਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੀਟਿੰਗ ਅੰਦਰ ਇਹ ਗੱਲ ਜ਼ੋਰ ਨਾਲ ਰੱਖੀ ਗਈ ਸੀ ਕਿ ਜਦੋਂ ਸਾਡੇ ਮਸਲਿਆਂ ਦੇ ਹੱਲ ਲਈ ਸਰਕਾਰ ਦਾ ਮਨ ਬਣਿਆ ਉਦੋਂ ਮੀਟਿੰਗ ਲਈ ਬੁਲਾਇਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਮੀਟਿੰਗਾਂ 'ਚ ਜਾਣ ਬਾਰੇ ਤਾਂ ਉਹ ਸਭਨਾ ਜਥੇਬੰਦੀਆਂ ਦੀ ਸਾਂਝੀ ਰਜ਼ਾ ਅਨੁਸਾਰ ਹੀ ਚੱਲਣਗੇ ਪਰ ਉਨ੍ਹਾਂ ਦਾ ਆਪਣਾ ਮੱਤ ਹੈ ਕਿ ਅਜਿਹੀਆਂ ਮੀਟਿੰਗਾਂ ਦੀ ਕੋਈ ਸਾਰਥਕਤਾ ਨਹੀਂ ਹੈ।
pm and supreme courtਸਾਡਾ ਸਾਰਾ ਧਿਆਨ 26 ਤਾਰੀਖ਼ ਦੇ ਐਕਸ਼ਨ ਨੂੰ ਸਫ਼ਲ ਕਰਨ 'ਤੇ ਕੇਂਦਰਿਤ ਹੈ ਕਿਉਂਕਿ ਸੰਘਰਸ਼ ਦੀ ਹੋਰ ਵਧੀ ਹੋਈ ਦਾਬ ਹੀ ਮੋਦੀ ਸਰਕਾਰ ਨੂੰ ਮਸਲੇ ਦਾ ਹੱਲ ਕਰਨ ਵਾਲੀ ਗੱਲਬਾਤ ਕਰਨ ਲਈ ਮਜਬੂਰ ਕਰੇਗੀ। ਉਨ੍ਹਾਂ ਸਭਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਮੀਟਿੰਗਾਂ ਦੇ ਸਾਰਥਕ ਸਿੱਟਿਆਂ ਲਈ ਲਾਮਬੰਦੀ ਨੂੰ ਹੋਰ ਵਿਸ਼ਾਲ ਕਰਨ ਤੇ ਲੰਮੇ ਸਬਰ ਨਾਲ ਡਟੇ ਰਹਿਣ