
ਜਨਤਾ ਦਲ (ਐਸ) ਦੇ ਸਮਾਗਮ ਵਿਚ ਭਾਵੁਕ ਭਾਸ਼ਨ ਦੇਣ ਮਗਰੋਂ ਗਠਜੋੜ ਭਾਈਵਾਲ ਕਾਂਗਰਸ ਨਾਲ ਤਣਾਅ ਭਰੇ ਰਿਸ਼ਤਿਆਂ ਦੀਆਂ ਅਟਕਲਾਂ ਮਗਰੋਂ ਕਰਨਾਟਕ ਦੇ ਮੁੱਖ ਮੰਤਰੀ...........
ਨਵੀਂ ਦਿੱਲੀ : ਜਨਤਾ ਦਲ (ਐਸ) ਦੇ ਸਮਾਗਮ ਵਿਚ ਭਾਵੁਕ ਭਾਸ਼ਨ ਦੇਣ ਮਗਰੋਂ ਗਠਜੋੜ ਭਾਈਵਾਲ ਕਾਂਗਰਸ ਨਾਲ ਤਣਾਅ ਭਰੇ ਰਿਸ਼ਤਿਆਂ ਦੀਆਂ ਅਟਕਲਾਂ ਮਗਰੋਂ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਬੇਵਸੀ ਕਾਰਨ ਹੰਝੂ ਨਹੀਂ ਵਹਾਏ ਸਨ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਵਿਰੁਧ ਕੁੱਝ ਨਹੀਂ ਕਿਹਾ। ਕੁਮਾਰਸਵਾਮੀ ਨੇ ਕਿਹਾ ਕਿ ਪਾਰਟੀ ਦੇ ਸਮਾਗਮ ਵਿਚ ਭਾਵੁਕ ਹੋਣ ਵਿਚ ਕੁੱਝ ਵੀ ਗ਼ਲਤ ਨਹੀਂ ਹੈ। ਇਹ ਉਨ੍ਹਾਂ ਦੇ ਪਰਵਾਰਕ ਸਮਾਗਮ ਵਾਂਗ ਹੈ। ਉਨ੍ਹਾਂ ਮੀਡੀਆ 'ਤੇ ਮੁੱਦੇ ਨੂੰ ਤੂਲ ਦੇਣ ਦਾ ਦੋਸ਼ ਲਾਇਆ।
ਜੇਡੀਐਸ ਨੇਤਾ ਨੇ ਕਿਹਾ ਕਿ ਅਪਣੇ ਭਾਸ਼ਨ ਵਿਚ ਉਨ੍ਹਾਂ ਕਦੇ ਨਹੀਂ ਕਿਹਾ ਕਿ ਕਾਂਗਰਸ ਜਾਂ ਉਸ ਦੇ ਨੇਤਾ ਉਨ੍ਹਾਂ ਲਈ ਪ੍ਰੇਸ਼ਾਨੀ ਖੜੀ ਕਰ ਰਹੇ ਹਨ। ਉਨ੍ਹਾਂ ਕਿਹਾ, 'ਮੈਂ ਭਾਵੁਕ ਆਦਮੀ ਹਾਂ ਪਰ ਇਹ ਮੇਰੀ ਬੇਵਸੀ ਨਹੀਂ ਹੈ। ਕੀ ਮੈਂ ਸਰਕਾਰ ਦੇ ਸਮਾਗਮ ਵਿਚ ਹੰਝੂ ਵਹਾਏ? ਮੁੱਖ ਮੰਤਰੀ ਵਜੋਂ ਮੈਂ ਜ਼ੋਰ-ਸ਼ੋਰ ਨਾਲ ਸਮਾਗਮਾਂ ਨੂੰ ਲਾਗੂ ਕਰਵਾਉਣ ਲਈ ਕੰਮ ਕਰ ਰਿਹਾ ਹਾਂ।' ਉਨ੍ਹਾਂ ਕਿਹਾ, 'ਮੈਂ ਅਪਣੇ ਪਰਵਾਰ ਦੇ ਸਮਾਗਮ ਵਿਚ ਬੋਲ ਰਿਹਾ ਸੀ। ਮੈਂ ਅਪਣੇ ਪਰਵਾਰ ਦੇ ਲੋਕਾਂ ਨਾਲ ਅਪਣਾ ਦਰਦ ਸਾਂਝਾ ਕੀਤਾ ਹੈ। (ਏਜੰਸੀ)
ਮੈਂ ਕਾਂਗਰਸ ਆਗੂਆਂ ਦੀ ਆਲੋਚਨਾ ਨਹੀਂ ਕੀਤੀ। ਭਾਵੁਕਤਾ ਵਿਚ ਹੰਝੂ ਆ ਜਾਂਦੇ ਹਨ। ਮੁੱਖ ਮੰਤਰੀ ਤੋਂ ਵੱਧ ਮੈਂ ਭਾਵਨਾਵਾਂ ਨਾਲ ਭਰਿਆ ਇਨਸਾਨ ਹਾਂ।' ਵੀਰਵਾਰ ਦੀ ਸਵੇਰ ਤਕ ਮੁੱਖ ਮੰਤਰੀ ਦਿੱਲੀ ਵਿਚ ਹਨ। (ਏਜੰਸੀ)
ਇਥੇ ਉਹ ਵੱਖ ਵੱਖ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਸੰਸਦੀ ਇਜਲਾਸ ਦੌਰਾਨ ਚੁੱਕੇ ਜਾਣ ਵਾਲੇ ਕਾਵੇਰੀ ਨਦੀ ਜਿਹੇ ਮੁੱਦੇ 'ਤੇ ਕਰਨਾਟਕ ਦੇ ਸੰਸਦ ਮੈਂਬਰਾਂ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। (ਏਜੰਸੀ)