
-37 ਵਾਰਡਾਂ ’ਚ ਕਾਂਗਰਸ, 9 ’ਤੇ ਕੁਲਵੰਤ ਸਿੰਘ ਗਰੁੱਪ ਅਤੇ 4 ’ਤੇ ਹੋਰ ਉਮੀਦਵਾਰ ਜੇਤੂ ਰਹੇ
ਚੰਡੀਗੜ੍ਹ: ਬੁੱਧਵਾਰ ਨੂੰ ਮਿਊਂਸਪਲ ਦੀਆਂ ਚੋਣਾਂ ਵਿਚ ਭਾਰੀ ਜਿੱਤ ਵਿਚ, ਕਾਂਗਰਸ ਨੇ 2,165 ਮਿਊਂਸੀਪਲ ਵਾਰਡਾਂ ਵਿਚੋਂ 1,399 ਅਤੇ ਅੱਠਾਂ ਵਿਚੋਂ ਛੇ ਨਗਰ ਨਿਗਮ ਜਿੱਤੇ ਸਨ । ਅੱਜ ਮੁਹਾਲੀ ਨਗਰ ਨਿਗਮ ’ਤੇ ਵੀ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ । 37 ਵਾਰਡਾਂ ’ਚ ਕਾਂਗਰਸ, 9 ’ਤੇ ਕੁਲਵੰਤ ਸਿੰਘ ਗਰੁੱਪ ਅਤੇ 4 ’ਤੇ ਹੋਰ ਉਮੀਦਵਾਰ ਜੇਤੂ ਰਹੇ । ਜਦ ਕਿ ਕੁਲਵੰਤ ਸਿੰਘ ਵੀ ਖੁਦ ਚੋਣ ਹਾਰ ਗਏ ਹਨ ।
punjab congressਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਤੀਜੇ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ “ਸੈਮੀਫਾਈਨਲ” ਵਜੋਂ ਵੇਖੇ ਗਏ ਸਨ। ਪੰਜਾਬ ਦੇ ਮਿਊਂਸਪਲ ਚੋਣ ਨਤੀਜਿਆਂ ਵਿੱਚ ਕਾਂਗਰਸ ਦੀ ਹੂੰਝਾਫੇਰ ਜਿੱਤ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੰਨ੍ਹਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਵਿੱਚ ਲੋਕਾਂ ਨੇ ਸਪੱਸ਼ਟ ਫ਼ਤਵਾ ਦੇ ਦਿੱਤਾ ਹੈ ਕਿ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਅਸਲ 'ਕਪਤਾਨ' ਕੌਣ ਹੈ।
punjab congressਇਨ੍ਹਾਂ ਚੋਣ ਨਤੀਜਿਆਂ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ-ਫਾਈਨਲ ਦੱਸਦਿਆਂ ਕਾਂਗਰਸੀ ਨੇਤਾ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ ਲਾਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਕੱਦਾਵਾਰ ਨੇਤਾ ਬਣ ਕੇ ਉਭਰੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਚੋਣ ਮੈਦਾਨ ਵਿੱਚ ਨਿੱਤਰੇਗੀ ਅਤੇ ਮਿਊਂਸਪਲ ਚੋਣਾਂ ਵਾਂਗ ਸ਼ਾਨਦਾਰ ਜਿੱਤ ਹਾਸਲ ਕਰੇਗੀ।
Captian Amrinder singhਮੁਲਕ ਦੀ ਕੌਮੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਮਿਊਂਸਪਲ ਚੋਣਾਂ ਵਿੱਚ ਕੁੱਲ 2165 ਸੀਟਾਂ ਵਿੱਚੋਂ ਸਿਰਫ 47 ਸੀਟਾਂ ਮਿਲਣ 'ਤੇ ਤਨਜ਼ ਕੱਸਦਿਆਂ ਸ. ਰੰਧਾਵਾ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਦੀ ਹੋਂਦ ਮਿਟਾਉਣ ਕਰਨ ਦਾ ਏਜੰਡਾ ਲੈ ਕੇ ਤੁਰੀ ਭਾਜਪਾ ਖੁਦ ਹੀ ਸੂਬੇ ਦੇ ਸਿਆਸੀ ਨਕਸ਼ੇ ਤੋਂ ਮਿਟ ਗਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਫਿਲਮੀ ਅਦਾਕਾਰ ਦੇ ਸੰਸਦ ਹਲਕੇ ਵਿੱਚ ਭਾਜਪਾ ਦਾ ਕਮਲ ਦਾ ਫੁੱਲ ਪੂਰੀ ਤਰ੍ਹਾਂ ਮੁਰਝਾ ਗਿਆ ਹੈ ਜਿੱਥੇ ਉਥੋਂ ਦੇ ਸੰਸਦੀ ਮੈਂਬਰ ਦੀ 'ਸਿਆਸੀ ਐਕਟਿੰਗ' ਵੀ ਭਾਜਪਾ ਦੀ ਬੇੜੀ ਪਾਰ ਨਾ ਲਾ ਸਕੀ।