
ਸੀਨੀਅਰ ਆਈਏਐਸ ਅਧਿਕਾਰੀ ਵਿਜੈ ਕੁਮਾਰ ਦੇਵ ਦਿੱਲੀ ਦੇ ਨਵੇਂ ਮੁੱਖ ਸਕੱਤਰ ਨਿਯੁਕਤ ਕੀਤੇ ਗਏ ਹਨ। ਉਹ ਅੰਸ਼ੁ ਪ੍ਰਕਾਸ਼ ਦੇ ਸਥਾਨ...
ਨਵੀਂ ਦਿੱਲੀ (ਭਾਸ਼ਾ) : ਸੀਨੀਅਰ ਆਈਏਐਸ ਅਧਿਕਾਰੀ ਵਿਜੈ ਕੁਮਾਰ ਦੇਵ ਦਿੱਲੀ ਦੇ ਨਵੇਂ ਮੁੱਖ ਸਕੱਤਰ ਨਿਯੁਕਤ ਕੀਤੇ ਗਏ ਹਨ। ਉਹ ਅੰਸ਼ੁ ਪ੍ਰਕਾਸ਼ ਦੇ ਸਥਾਨ ‘ਤੇ ਇਸ ਅਹੁਦੇ ‘ਤੇ ਨਿਯੁਕਤ ਹੋਏ ਹਨ। ਏਜੀਐਮਯੂਟੀ (ਅਰੁਣਾਚਲ ਪ੍ਰਦੇਸ਼, ਗੋਵਾ, ਮਿਜ਼ੋਰਮ, ਕੇਂਦਰ ਸ਼ਾਸਿਤ ਪ੍ਰਦੇਸ਼) ਕੈਡਰ ਦੇ 1987 ਬੈਚ ਦੇ ਭਾਰਤੀ ਪ੍ਰਬੰਧਕੀ ਸੇਵਾ (ਆਈਏਐਸ) ਅਧਿਕਾਰੀ ਫ਼ਿਲਹਾਲ ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਦੇ ਅਹੁਦੇ ‘ਤੇ ਤੈਨਾਤ ਹਨ।
Anshu Parkashਗ੍ਰਹਿ ਮੰਤਰਾਲੇ ਵਲੋਂ ਵੀਰਵਾਰ ਰਾਤ ਜਾਰੀ ਹੁਕਮ ਦੇ ਮੁਤਾਬਕ, ‘ਸਬੰਧਤ ਪ੍ਰਸ਼ਾਸਕ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਿਜੈ ਕੁਮਾਰ ਦੇਵ, ਆਈਏਐਸ (ਏਜੀਐਮਯੂਟੀ, 1987) ਨੂੰ ਅਗਲੇ ਹੁਕਮ ਤੱਕ ਅਹੁਦਾ ਨਿਯੁਕਤ ਕਰਨ ਦੀ ਤਾਰੀਕ ਤੋਂ ਦਿੱਲੀ ਦਾ ਮੁੱਖ ਸਕੱਤਰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ।’ ਵਿਜੈ ਕੁਮਾਰ ਦੇਵ ਅੰਸ਼ੁ ਪ੍ਰਕਾਸ਼ ਦਾ ਸਥਾਨ ਲੈਣਗੇ, ਜਿਨ੍ਹਾਂ ਨੇ ਫਰਵਰੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ‘ਤੇ ਕੁੱਟ ਮਾਰ ਦਾ ਦੋਸ਼ ਲਗਾਇਆ ਸੀ।
ਕੇਂਦਰ ਨੇ 17 ਨਵੰਬਰ ਨੂੰ ਪ੍ਰਕਾਸ਼ ਦਾ ਤਬਾਦਲਾ ਦੂਰ ਸੰਚਾਰ ਵਿਭਾਗ ਵਿਚ ਕਰ ਦਿਤਾ ਸੀ। ਮੁੱਖ ਸਕੱਤਰ ਦਾ ਅਹੁਦਾ ਭਾਰਤ ਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਿਵਲ ਸੇਵਾ ਦਾ ਸਭ ਤੋਂ ਉੱਚਾ ਅਹੁਦਾ ਹੈ।