
ਬੀਬੀਆਂ ਦੇ ਪੰਥ ਪ੍ਰਸਿੱਧ ਕੀਰਤਨੀ, ਰਾਗੀ ਕਵੀਸ਼ਰੀ ਤੇ ਢਾਡੀ ਜੱਥੇ ਨਿਭਾਉਣਗੇ ਸੇਵਾ
ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਔਰਤਾਂ ਦੇ ਸਤਿਕਾਰ ਵਜੋਂ ਮੁੱਖ ਪੰਡਾਲ ਵਿਖੇ ਸਥਿਤ 'ਗੁਰੂ ਨਾਨਕ ਦਰਬਾਰ' ਵਿਚ 9 ਨਵੰਬਰ ਨੂੰ ਹੋਣ ਵਾਲੇ ਸਾਰੇ ਸਮਾਗਮ ਬੇਬੇ ਨਾਨਕੀ ਜੀ ਨੂੰ ਸਮਰਪਤ ਹੋਣਗੇ।
Charanjit Singh Channi
ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਸਿਆ ਕਿ ਪਹਿਲੀ ਪਾਤਸ਼ਾਹੀ ਵਲੋਂ ਔਰਤਾਂ ਨੂੰ ਜੋ ਉੱਚਾ ਸਥਾਨ ਗੁਰਬਾਣੀ ਵਿਚ ਬਖਸ਼ਿਆ ਗਿਆ ਹੈ, ਉਸ ਉੱਪਰ ਪਹਿਰਾ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਹੋ ਰਹੇ ਸਮਾਗਮਾਂ ਦੌਰਾਨ 9 ਨਵੰਬਰ ਨੂੰ ਬੀਬੀਆਂ ਦੇ ਪੰਥ ਪ੍ਰਸਿੱਧ ਕੀਰਤਨੀ, ਰਾਗੀ, ਕਵੀਸ਼ਰੀ ਤੇ ਢਾਡੀ ਜਥਿਆਂ ਨੂੰ ਸੇਵਾ ਨਿਭਾਉਣ ਦੀ ਅਪੀਲ ਕੀਤੀ ਹੈ।
Punjab government to dedicate all the events of November 9 to Babe Nanaki
ਉਨ੍ਹਾਂ ਦਸਿਆ ਕਿ ਸਮਾਗਮ ਦੀ ਸ਼ੁਰੂਆਤ ਸਵੇਰੇ 11 ਵਜੇ ਡਾ. ਜਸਮੀਤ ਕੌਰ ਜੰਮੂ ਦੇ ਜਥੇ ਵਲੋਂ ਕੀਤੀ ਜਾਵੇਗੀ। ਇਸ ਉਪਰੰਤ 12 ਵਜੇ ਬੀਬੀ ਸਿਮਰਨ ਕੌਰ ਲੁਧਿਆਣਾ ਦਾ ਰਾਗੀ ਜੱਥਾ ਕੀਰਤਨ ਕਰੇਗਾ। ਇਸ ਪਿੱਛੋਂ 1 ਵਜੇ ਬੀਬੀ ਜਸਲੀਨ ਕੌਰ ਦਿੱਲੀ, 2 ਵਜੇ ਡਾ. ਗੁਰਿੰਦਰ ਕੌਰ ਦਿੱਲੀ, 3 ਵਜੇ ਬੀਬੀ ਇਸ਼ਵਿਨੀਕ ਕੌਰ ਦਿੱਲੀ, 4 ਵਜੇ ਬੀਬੀ ਪ੍ਰਭਜੋਤ ਕੌਰ ਬਟਾਲਾ ਅਤੇ 5 ਵਜੇ ਤੋਂ 6 ਵਜੇ ਤਕ ਡਾ. ਜਸਬੀਰ ਕੌਰ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੀਆਂ।
Punjab government to dedicate all the events of November 9 to Babe Nanaki
ਸੰਗਤਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਪੁਰਬ ਸਮਾਗਮਾਂ ਦੌਰਾਨ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਕਰਦਿਆਂ ਸ. ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੰਗਤ ਦੀ ਸਹੂਲਤ ਲਈ ਸੂਬੇ ਭਰ ਤੋਂ ਵਿਸ਼ੇਸ਼ ਮੁਫਤ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੰਗਤ ਦੀ ਸਹੂਲਤ ਲਈ ਆਵਾਜਾਈ,ਪਾਰਕਿੰਗ, ਠਹਿਰਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।