
ਰੋਜ ਦੀ ਰੋਜ ਕਠੂਆ ਜਬਰ-ਜ਼ਨਾਹ ਕਾਂਡ ਦੀ ਚਲ ਰਹੀ ਅਦਾਲਤੀ ਕਾਰਵਾਈ ਦੌਰਾਨ ਇਸ ਮਾਮਲੇ ਵਿਚ 35 ਗਵਾਹਾਂ ਦੀ ਮੁਕੰਮਲ ਹੋ ਗਈ...............
ਗੁਰਦਾਸਪੁਰ : ਰੋਜ ਦੀ ਰੋਜ ਕਠੂਆ ਜਬਰ-ਜ਼ਨਾਹ ਕਾਂਡ ਦੀ ਚਲ ਰਹੀ ਅਦਾਲਤੀ ਕਾਰਵਾਈ ਦੌਰਾਨ ਇਸ ਮਾਮਲੇ ਵਿਚ 35 ਗਵਾਹਾਂ ਦੀ ਮੁਕੰਮਲ ਹੋ ਗਈ। ਜਿਸ ਤੇਜ਼ੀ ਨਾਲ ਉਕਤ ਮਾਮਲੇ ਦਾ ਅਦਾਲਤ ਵਿਚ ਨਿਪਟਾਰਾ ਜਲਦੀ ਹੋਣ ਦੀ ਸੰਭਾਵਨਾ ਸਾਫ਼ ਨਜ਼ਰ ਆ ਰਹੀ ਹੈ। ਬਚਾਅ ਪੱਖ ਦੇ ਵਕੀਲਾਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਅਦਾਲਤ ਦੀ ਕਾਰਵਾਈ ਅੱਗੇ ਵੱਧ ਰਹੀ ਹਏ, ਉਸ ਹਿਸਾਬ ਨਾਲ ਜਲਦੀ ਹੀ ਇਸ ਕੇਸ ਦਾ ਨਿਪਟਾਰਾ ਹੋਣ ਦੀ ਸੰਭਾਵਨਾ ਹੇ। ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਤਾਲਿਬ ਹੁਸੈਨ ਦੇ ਬਿਆਨ ਧਾਰਾ 164 ਤਹਿਤ ਰਿਕਾਰਡ ਕੀਤੇ ਗਏ ਹਨ।
ਇਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਉਕਤ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਤਾਲਿਬ ਹੁਸੈਨ ਵਲੋਂ ਥਾਣੇ ਅੰਦਰ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਲਿਬ ਨੇ ਝੂਠਾ ਬਿਆਨ ਦਿਤਾ ਸੀ ਕਿ ਥਾਣੇ ਅੰਦਰ ਉਸਦੀ ਕੁੱਟਮਾਰ ਕੀਤੀ ਜਾ ਰਹੀ ਹੈ। ਤਾਲਿਬ ਵਿਰੁਧ ਇਸ ਸਬੰਧ ਵਿਚ ਐਫ਼.ਆਰ.ਆਈ. ਦਰਜ ਕੀਤੀ ਗਈ ਹੈ। ਪਰ ਪੁਲਿਸ ਨੇ ਇਸ ਮਾਮਲੇ 'ਤੇ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ। ਬਚਾਅ ਪੱਖ ਦੇ ਵਕੀਲ ਏ.ਕੇ. ਸਾਹਨੀ ਨੇ ਹੋਰ ਕਿਹਾ ਕਿ ਤਾਲਿਬ ਤਰਾਲ ਦਾ ਰਹਿਣ ਵਾਲਾ ਨਹੀਂ ਹੈ ਸਗੋਂ ਇਹ ਹੀਰਾਨਗਰ ਦਾ ਵਸਨੀਕ ਹੋ ਜਿੱਥੇ ਉਸ ਦੀ ਪੜ੍ਹਾਈ ਅਦਿ ਵੀ ਹੋਈ ਸੀ।
ਤਾਲਿਬ ਹੁਸੈਨ ਬਹੁਤ ਵੱਡਾ ਡਰਾਮੇਬਾਜ਼ ਹੈ ਅਤੇ ਇਹ ਰੋਜ਼ਾਨਾ ਨਿੱਤ ਨਵੇਂ ਡਰਾਮੇ ਕਰਕੇ ਕੇਸ ਅਤੇ ਲੋਕਾਂ ਨੂੰ ਉਲਝਾਉਣਾ ਚਾਹੁੰਦਾ ਹੈ। ਹੁਣ ਉਸਦੀ ਪਤਨੀ ਨੇ ਕੇਸ ਦਰਜ ਕਰਵਾਇਆ ਹੈ ਕਿ ਉਸਦੇ ਭਰਾ ਨੇ ਉਸ ਨਾਲ ਜਬਰ ਜ਼ਨਾਹ ਕੀਤਾ ਹੈ ਤੇ ਇਹ ਸਭ ਕੁੱਝ ਤਾਲਿਬ ਦੀ ਰਜ਼ਾਮੰਦੀ ਨਾਲ ਹੋਇਆ ਹੈ। ਜਿਸਦੀ ਸੁਣਵਾਈ 28 ਅਗੱਸਤ ਨੂੰ ਜੰਮੂ ਹਾਈ ਕੋਰਟ ਵਿਚ ਹੈ।
ਉਨ੍ਹਾਂ ਨੇ ਪੁਲਿਸ 'ਤੇ ਇਹ ਵੀ ਦੋਸ਼ ਲਗਾਇਆ ਕਿ ਤਾਲਿਬ ਪੁਲਿਸ ਦੀ ਮਿਲੀ ਭੁਗਤ ਨਾਲ ਬਚ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਡੀਜੀਪੀ ਜੰਮੂ ਕਸ਼ਮੀਰ ਇਸਦੇ ਵਿਰੁਧ ਦਰਜ ਸਾਰੇ ਕੇਸਾਂ ਨੂੰ ਸੁਪਰੀਮ ਕੋਰਟ ਸਾਹਮਣੇ ਰੱਖੇ। ਪਠਾਨਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਉਕਤ ਮਾਮਲੇ ਦੀ ਸੁਣਵਾਈ 13 ਅਗੱਸਤ ਨੂੰ ਰੱਖੀ ਗਈ ਹੈ।