ਇਸ ਖਡਾਰੀ ਨੇ ਖੋਲ੍ਹੀਆਂ ਭਾਰਤ ਸਰਕਾਰ ਦੀਆਂ ਪੋਲਾਂ
Published : Nov 18, 2019, 3:08 pm IST
Updated : Nov 18, 2019, 3:08 pm IST
SHARE ARTICLE
Government of India
Government of India

ਚੰਗੇ ਖਿਡਾਰੀ ਨੂੰ ਸਪੋਰਟ ਨਾ ਕਰਨਾ ਸਰਕਾਰ ਦੀ ਨਲਾਇਕੀ

ਅੰਮ੍ਰਿਤਸਰ: ਚੰਗੇ ਖਿਡਾਰੀਆਂ ਨੂੰ ਸਪੋਰਟ ਨਾ ਕਰਨਾ ਪੰਜਾਬ ਸਰਕਾਰ ਲਈ ਬੇਹੱਦ ਸ਼ਰਮਨਾਕ ਹੈ,,, ਇਹ ਕਹਿਣਾ ਹੈ ਚਾਰ ਵਰਲਡ ਚੈਂਪੀਅਨਸ਼ਿਪ ਦੇ ਜੇਤੂ ਰਹਿ ਚੁੱਕੇ ਵਿਸ਼ਾਲ ਖੰਨਾ ਦਾ। ਉੱਥੇ ਹੀ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਵਿਸ਼ਾਲ ਖੰਨਾ ਨੇ ਕਿਹਾ ਕਿ ਭਾਰਤ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਨਹੀਂ ਕਰਦੀ।

PhotoPhotoਇੰਨਾ ਹੀ ਨਹੀਂ ਵਿਸ਼ਾਲ ਖੰਨਾ ਨੇ ਪੰਜਾਬ ਸਰਕਾਰ ਨੂੰ ਖਰੀਆ ਖਰੀਆ ਸੁਣਾਉਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਕਈ ਖਿਡਾਰੀ ਹਰਿਆਣਾ ਜਾ ਕੇ ਖੇਡਣਾ ਪਸੰਦ ਕਰਦੇ ਹਨ। ਵਿਸ਼ਾਲ ਖੰਨਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਵੀ ਹੱਲਾਸ਼ੇਰੀ ਨਹੀਂ ਦਿੱਤੀ ਜਾਂਦੀ। ਕ੍ਰਿਕਟ ਖੇਡ ਨੂੰ ਛੱਡ ਕੇ ਹੋਰ ਕੋਈ ਵੀ ਖੇਡ ਨੂੰ ਉਪਰ ਨਹੀਂ ਚੁੱਕਿਆ ਜਾਂਦਾ।

CM Amrinder Singh CM Amrinder Singh ਸਰਕਾਰ ਦੀ ਸਪੋਰਟ ਨਾ ਹੋਣ ਕਰ ਕੇ ਬਹੁਤ ਸਾਰੇ ਟੇਲੈਂਟ ਅਜਿਹੇ ਹਨ ਜੋ ਕਦੇ ਅੱਗੇ ਆਏ ਹੀ ਨਹੀਂ ਜਾਂ ਕਹਿ ਲਓ ਕਿ ਉਹਨਾਂ ਨੂੰ ਅੱਗੇ ਆਉਣ ਦਾ ਕਦੇ ਮੌਕਾ ਹੀ ਨਹੀਂ ਮਿਲਿਆ। ਪੰਜਾਬ ਵਿਚ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਹੈ। ਹਮੇਸ਼ਾ ਹਰਿਆਣਾ ਨਾਲ ਹੀ ਤੁਲਨਾ ਕੀਤੀ ਜਾਂਦੀ ਹੈ। 2000 ਉਮੀਦਵਾਰ ਚੁਣੇ ਜਾ ਚੁੱਕੇ ਹਨ। ਉਹਨਾਂ ਦਸਿਆ ਕਿ ਪਾਕਿਸਤਾਨ ਤੋਂ ਕੋਈ ਪ੍ਰਤੀਨਿਧੀ ਨਹੀਂ ਹੈ। ਏਸ਼ੀਆ ਵਿਚ ਇੰਡੀਆ, ਚੀਨ ਅਤੇ ਤੁਰਕੀ ਹੈ।

Day-night test matchMatch

ਦੱਸ ਦੇਈਏ ਕਿ ਇੰਡੀਆ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਦੇ ਚੇਅਰਮੈਨ ਤੇ ਇੰਟਰਨੈਸ਼ਨਲ ਪਾਵਰ ਲਿਫਟਰ ਵਿਸ਼ਾਲ ਖੰਨਾ ਖ਼ੁਦ 4ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਜੇਤੂ ਰਹਿ ਚੁੱਕੇ ਹਨ ਅਤੇ ਪੰਜਵੀਂ ਵਰਲਡ ਚੈਂਪੀਅਨਸ਼ਿਪ ਮਾਸਕੋ ਵਿਖੇ 3 ਤੋਂ 8 ਦਸੰਬਰ 2019 ਨੂੰ ਹੋਣ ਜਾ ਰਹੀ ਹੈ। ਜਿਸ 'ਚ ਭਾਰਤ ਦੇ 8 ਟੀਮ ਮੈਂਬਰ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਗੇ।

ਉੱਥੇ ਹੀ ਵਿਸ਼ਾਲ ਖੰਨਾ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ 'ਚ ਬੇਸ਼ੱਕ ਇਹ ਖਿਡਾਰੀ ਆਪਣੇ ਦੇਸ਼ ਦੀ ਅਗਵਾਈ ਕਰਨਗੇ, ਪਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਪਾਸੋਂ ਉਨ੍ਹਾਂ ਨੂੰ ਕੋਈ ਵੀ ਮਦਦ ਨਹੀਂ ਮਿਲੀ ਹੈ ਅਤੇ ਖਿਡਾਰੀ ਖ਼ੁਦ ਆਪਣਾ ਖ਼ਰਚਾ ਕਰ ਕੇ ਮਾਸਕੋ ਜਾ ਰਹੇ ਹਨ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM
Advertisement