
ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨ ਕਰਨ ਵਾਲੇ ਅੰਦੋਲਨਕਾਰੀਆਂ ਅਤੇ ਖ਼ਾਸ ਕਰਕੇ ਔਰਤਾਂ 'ਤੇ ਅਜਿਹਾ ਤਸ਼ੱਦਦ ਲੋਕਤੰਤਰ ਅਤੇ ਸਭਿਅਕ ਸਮਾਜ ਦੀ ਮੂਲ ਭਾਵਨਾ ਦੇ ਵਿਰੁੱਧ ਹੈ ।
ਨਵੀਂ ਦਿੱਲੀ : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਤੋਂ ਬਾਅਦ ਹੁਣ ਬ੍ਰਿਟੇਨ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਮਜ਼ਦੂਰ ਆਗੂ ਨੌਦੀਪ ਕੌਰ ਦੇ ਹੱਕ 'ਤੇ ਆਵਾਜ਼ ਚੁੱਕੀ ਹੈ । ਢੇਸੀ ਦਾ ਕਹਿਣਾ ਹੈ ਕਿ ਇਸ ਨਾਲ ਲੋਕਤੰਤਰੀ ਪ੍ਰਣਾਲੀ ਨੂੰ ਸੱਟ ਵੱਜੀ ਹੈ । ਢੇਸੀ ਨੇ ਇਸ ਸਬੰਧ 'ਚ ਟਵੀਟ ਕੀਤਾ ਅਤੇ ਲਿਖਿਆ ਹੈ ਕਿ ਪੰਜਾਬ ਟਰੇਡ ਯੂਨੀਅਨ ਦੀ ਕਾਰਕੁਨ ਨੌਦੀਪ 'ਤੇ ਪੁਲਿਸ ਹਿਰਾਸਤ ਦੌਰਾਨ ਹੋਏ ਜਿਨਸੀ ਤਸ਼ੱਦਦ ਬਾਰੇ ਜਾਣ ਕੇ ਹੈਰਾਨੀ ਹੋਈ ।
photoਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਮਜ਼ਦੂਰ ਕਾਰਕੁਨ ਨੋਦੀਪ ਕੌਰ 'ਤੇ ਹੋਏ ਕਥਿਤ ਤਸ਼ੱਦਦ ਦੀ ਅਲੋਚਨਾ ਕੀਤੀ , ਜੋ ਕੇ ਇੱਕ ਮਹੀਨੇ ਤੋਂ ਸਲਾਖਾਂ ਪਿੱਛੇ ਹੈ ਅਤੇ ਉਸ ਨੂੰ ਜਲਦੀ ਰਿਹਾਈ ਦੀ ਮੰਗ ਕੀਤੀ ਹੈ । ਜਿਸ ਨੂੰ ਕਿ ਚਾਰ ਹਫ਼ਤਿਆਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ । ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨ ਕਰਨ ਵਾਲੇ ਅੰਦੋਲਨਕਾਰੀਆਂ ਅਤੇ ਖ਼ਾਸ ਕਰਕੇ ਔਰਤਾਂ 'ਤੇ ਅਜਿਹਾ ਤਸ਼ੱਦਦ ਲੋਕਤੰਤਰ ਅਤੇ ਸਭਿਅਕ ਸਮਾਜ ਦੀ ਮੂਲ ਭਾਵਨਾ ਦੇ ਵਿਰੁੱਧ ਹੈ । ਜਿਕਰਯੋਗ ਹੈ ਕਿ ਕਿਰਤ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ ਦੇ ਮਾਮਲੇ ਨੂੰ ਮੀਡੀਆ ਦੇ ਇੱਕ ਹਿੱਸੇ ਵਲੋਂ ਇੱਕ ਖਬਰ ਰਾਹੀਂ ਉਠਾਏ ਜਾਣ ਦਾ ‘ਸੂ ਮੋਟੋ’ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸੋਮਵਾਰ ਨੂੰ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ
bibiਕਿਹਾ ਤਾਂ ਜੋ ਛੇਤੀ ਤੋਂ ਛੇਤੀ ਪੀੜਤਾਂ ਨੂੰ ਸਹਾਇਤਾ ਮਿਲਣ ਨੂੰ ਯਕੀਨੀ ਬਣਾਇਆ ਜਾ ਸਕੇ । ਕਮਿਸ਼ਨ ਨੇ ਇਸ ਸੰਬੰਧੀ ਤੁਰੰਤ ਬਣਦੀ ਕਾਰਵਾਈ ਆਰੰਭਣ ਉਪਰੰਤ 23 ਫਰਵਰੀ ਤੱਕ ਰਿਪੋਰਟ ਵੀ ਮੰਗੀ ਹੈ । ਦੂਸਰੇ ਪਾਸੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਬਿਨਾਂ ਕਸੂਰ ਜੇਲ੍ਹ ਡੱਕੀ ਧੀ ਨੌਦੀਪ ਕੌਰ ਦੀ ਰਿਹਾਈ ਲਈ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ । ਜਿਸ ਵਿੱਚ ਮਜ਼ਦੂਰਾਂ, ਕਿਸਾਨਾਂ ਤੋਂ ਇਲਾਵਾ ਬਿਜਲੀ ਕਾਮੇ, ਅਧਿਆਪਕ, ਨੌਜਵਾਨ ਤੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਹਨ।
Alarmed to learn of sexual assault and torture allegations in police custody of Punjabi trade unionist #NodeepKaur, who after 4 weeks hasn’t even been granted bail.
— Tanmanjeet Singh Dhesi MP (@TanDhesi) February 9, 2021
Abuse of peaceful #FarmersProtest activists, especially women, is an affront to democracy and civilised society. pic.twitter.com/mYCI05Ouzb