ਤਿੰਨ ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦੇ ਬਾਵਜੂਦ ਪੀੜਤ ਪਰਵਾਰਾਂ ਨੂੰ ਸਿਰਫ਼ ਅਦਾਲਤ ਤੋਂ ਇਨਸਾਫ਼ ਦੀ ਆਸ
Published : Jul 14, 2018, 12:33 am IST
Updated : Jul 14, 2018, 12:33 am IST
SHARE ARTICLE
Krishna Bhagwan Singh and Gurjeet Singh
Krishna Bhagwan Singh and Gurjeet Singh

ਭਾਵੇਂ 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ......

ਕੋਟਕਪੂਰਾ : ਭਾਵੇਂ 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਮੌਕੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੂਹਰਲੀ ਕਤਾਰ ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਰਾਹੁਲ ਗਾਂਧੀ, ਸੁਖਬੀਰ ਸਿੰਘ ਬਾਦਲ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਵਿਜੈ ਸਾਂਪਲਾ,

ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਵਰਗੇ ਦਰਜਨ ਤੋਂ ਜ਼ਿਆਦਾ ਅਜਿਹੇ ਹੋਰ ਆਗੂਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜੋ ਖ਼ੁਦ ਚਲ ਕੇ ਪੀੜਤ ਪਰਵਾਰਾਂ ਦੇ ਘਰ ਆਏ ਸਨ। ਇਸ ਤੋਂ ਇਲਾਵਾ ਗ਼ੈਰ ਸਿਆਸੀ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦੇ ਦਾਅਵੇ ਕੀਤੇ ਪਰ ਪੀੜਤ ਪਰਵਾਰ ਅੱਜ ਕਰੀਬ ਤਿੰਨ ਸਾਲ ਦਾ ਅਰਸਾ ਬੀਤਣ ਉਪਰੰਤ ਵੀ ਇਨਸਾਫ਼ ਦੀ ਰਾਹ ਤੱਕ ਰਹੇ ਹਨ। ਉਕਤ ਮਾਮਲੇ ਦਾ ਦਿਲਚਸਪ, ਹੈਰਾਨੀਜਨਕ ਤੇ ਸ਼ਰਮਨਾਕ ਪਹਿਲੂ ਇਹ ਹੈ ਕਿ ਤਿੰਨ ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦੀਆਂ ਡੂੰਘਾਈ ਨਾਲ ਕੀਤੀਆਂ ਪੜਤਾਲਾਂ ਦੇ ਬਾਵਜੂਦ

ਇਸ ਮਾਮਲੇ 'ਚ ਗੋਲੀ ਚਲਾਉਣ ਦਾ ਹੁਕਮ ਕਰਨ ਵਾਲੇ ਅਧਿਕਾਰੀ ਅਤੇ ਗੋਲੀ ਚਲਾਉਣ ਵਾਲੇ ਕਰਮਚਾਰੀਆਂ ਦੀ ਪਛਾਣ ਅਜੇ ਤਕ ਭੇਤ ਬਣੀ ਹੋਈ ਹੈ। ਘਟਨਾ ਦੇ ਕਰੀਬ ਇਕ ਹਫ਼ਤੇ ਬਾਅਦ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐਸਆਈਟੀ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਥਾਣਾ ਬਾਜਾਖ਼ਾਨਾ ਵਿਖੇ ਮਾਮਲਾ ਦਰਜ ਕਰਨ ਦਾ ਹੁਕਮ ਦਿਤਾ, ਮਾਮਲਾ ਦਰਜ ਹੋ ਗਿਆ ਪਰ ਸਬੰਧਤ ਐਫ਼ਆਈਆਰ ਫ਼ਾਈਲਾਂ ਦਾ ਸ਼ਿੰੰਗਾਰ ਬਣ ਕੇ ਰਹਿ ਗਈ। ਜਸਟਿਸ ਜ਼ੋਰਾ ਸਿੰਘ ਕਮਿਸ਼ਨ, ਜਸਟਿਸ ਕਾਟਜੂ ਦੀ ਅਗਵਾਈ ਵਾਲਾ ਪੀਪਲਜ਼ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਇਲਾਵਾ

ਐਸਆਈਟੀ ਦੀਆਂ ਜਾਂਚ ਪੜਤਾਲਾਂ ਦੇ ਬਾਵਜੂਦ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਅਤੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਸਾਧੂ ਸਿੰਘ ਨੇ ਇਨਸਾਫ਼ ਲੈਣ ਲਈ ਫ਼ਰੀਦਕੋਟ ਅਦਾਲਤ 'ਚ ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ ਹਨ। ਜ਼ਿਲ੍ਹਾ ਅਦਾਲਤ 'ਚ ਕੇਸ ਦੀ ਸੁਣਵਾਈ ਦੌਰਾਨ ਪਿਛਲੇ ਸਾਲ 29 ਸਤੰਬਰ ਨੂੰ ਪੁਲਿਸ ਵਲੋਂ ਪੇਸ਼ ਕੀਤੀ ਰੀਪੋਰਟ 'ਚ ਅਧਿਕਾਰੀਆਂ ਨੇ ਖ਼ੁਦ ਮੰਨਿਆ ਕਿ ਬਹਿਬਲ ਕਲਾਂ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਗੋਲੀ ਐਸਐਸਪੀ ਚਰਨਜੀਤ ਸ਼ਰਮਾ ਦੀ ਅਗਵਾਈ 'ਚ ਗਈ ਪੁਲਿਸ ਪਾਰਟੀ ਨੇ ਚਲਾਈ ਅਤੇ ਇਸ ਵਾਸਤੇ ਵਰਤੇ ਹਥਿਆਰਾਂ ਦੀ ਪਛਾਣ ਲਈ ਪੁਲਿਸ ਨੇ ਗੁਰਜੀਤ ਸਿੰਘ ਸਰਾਵਾਂ

ਦੇ ਸਰੀਰ 'ਚੋਂ ਮਿਲੀ ਗੋਲੀ ਦੀ ਜਾਂਚ ਲਈ ਪੁਲਿਸ ਦੀ ਇਕ ਲਾਈਟ ਮਸ਼ੀਨਗੰਨ, ਇਕ ਆਟੋਮੈਟਿਕ ਲੋਡਿੰਗ ਰਾਈਫ਼ਲ, 8 ਸੈਲਫ਼ ਲੋਡਿੰਗ ਰਾਈਫ਼ਲਾਂ ਤੇ 15 ਏ.ਕੇ. 47 ਰਾਈਫ਼ਲਾਂ ਸਮੇਤ ਕਰੀਬ 25 ਹਥਿਆਰ ਲੈਬਾਰਟਰੀ 'ਚ ਭੇਜੇ ਹਨ। ਭਾਵੇਂ ਪੁਲਿਸ ਅਧਿਕਾਰੀਆਂ ਨੇ ਇਸ ਰੀਪੋਰਟ ਤੋਂ ਬਾਅਦ ਜਾਂਚ ਜਾਰੀ ਦੀ ਗੱਲ ਆਖੀ ਪਰ ਹੁਣ ਤਕ ਇਸ ਮਾਮਲੇ 'ਚ ਸਟੇਟਸ ਰੀਪੋਰਟ ਪੇਸ਼ ਹੀ ਨਹੀਂ ਕੀਤੀ ਗਈ। ਹੁਣ ਮਾਮਲੇ ਦੀ ਅਗਲੀ ਸੁਣਵਾਈ 28 ਅਗੱਸਤ ਨੂੰ ਹੈ।

ਜਦਕਿ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਵਲੋਂ ਦਾਖ਼ਲ ਪਟੀਸ਼ਨ ਦੀ ਅਗਲੀ ਤਰੀਕ 24 ਅਗੱਸਤ ਹੈ। ਭਾਵੇਂ ਅਪਣੇ ਜਿਗਰ ਦੇ ਟੋਟਿਆਂ ਦੇ ਵਿਛੋੜੇ ਦੇ ਸਦਮੇ ਦਾ ਦੁੱਖ ਸਹਿਣ ਕਰਨ ਤੋਂ ਅਸਮਰੱਥ ਪੀੜਤ ਪਰਵਾਰਾਂ ਨੂੰ ਦਿਲਾਸਾ ਦੇਣ ਲਈ ਕੇਂਦਰੀ ਅਤੇ ਸੂਬਾ ਪਧਰੀ ਆਗੂਆਂ ਨੇ ਸਿਆਸੀ ਰੋਟੀਆਂ ਸੇਕਦਿਆਂ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਪੀੜਤ ਪਰਵਾਰ ਅਜੇ ਵੀ ਇਨਸਾਫ਼ ਲਈ ਅਦਾਲਤਾਂ 'ਚ ਗੇੜੇ ਮਾਰਨ ਲਈ ਮਜਬੂਰ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement