ਮਸ਼ਹੂਰ ਜੋੜੀ ਅਤੇ ਸੁਰੀਲੀ ਆਵਾਜ਼ ਦੇ ਮਾਲਕ : ਵਿੰਦਰ ਤੇ ਗਿੰਨੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬ ਦੇ ਮਾਲਵੇ ਖੇਤਰ ਦੇ ਮਸ਼ਹੂਰ ਪਿੰਡ ਚੂੰਨੀ ਕਲਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੰਦਰ ਤੇ ਗਿੰਨੀ ਪੰਜਾਬ ਦੀ ਸੁਰੀਲੀ ਗਾਇਕੀ ਦਾ....

Vinder And Ginni

ਮੋਹਾਲੀ (ਗੁਰਬਿੰਦਰ ਸਿੰਘ) : ਪੰਜਾਬ ਦੇ ਮਾਲਵੇ ਖੇਤਰ ਦੇ ਮਸ਼ਹੂਰ ਪਿੰਡ ਚੂੰਨੀ ਕਲਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੰਦਰ ਤੇ ਗਿੰਨੀ ਪੰਜਾਬ ਦੀ ਸੁਰੀਲੀ ਗਾਇਕੀ ਦਾ ਭਵਿੱਖ ਹਨ। ਵਿੰਦਰ ਦਾ ਜਨਮ 15 ਦਸੰਬਰ 1990 ਨੂੰ ਪਿਤਾ ਪਟਵਾਰੀ ਸ਼ਮਸ਼ੇਰ ਸਿੰਘ ਕੈੜੇ ਅਤੇ ਮਾਤਾ ਪਰਮਜੀਤ ਕੌਰ ਅਤੇ ਗਿੰਨੀ ਦਾ ਜਨਮ 26 ਨਵੰਬਰ 1997 ਨੂੰ ਪਿਤਾ ਬਹਾਦਰ ਸਿੰਘ ਦੇ ਘਰ ਹੋਇਆ। ਬਚਪਨ ਤੋਂ ਹੀ ਵਿੰਦਰ ਅਤੇ ਗਿੰਨੀ ਨੂੰ ਗਾਉਂਣ ਦਾ ਸ਼ੌਂਕ ਸੀ। ਇਸ ਤੋਂ ਹੀ ਪ੍ਰੇਰਿਤ ਹੋ ਕੇ ਗਾਇਕੀ ਦੇ ਸਫ਼ਰ ਨੂੰ ਅੱਗੇ ਵਧਾਇਆ ਅਤੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਸ਼ਾਇਦ ਇਸੇ ਲਈ ਵਿੰਦਰ ਅਤੇ ਗਿੰਨੀ ਨੇ ਗਾਇਕੀ ਵੱਲ ਰੁਝਾਨ ਨੂੰ ਜਲਦੀ ਪਹਿਚਾਣ ਲਿਆ।

ਸਕੂਲ ਦੀ ਪੜ੍ਹਾਈ ਦੌਰਾਨ ਸੰਗੀਤ ਦੇ ਹਰ ਮੁਕਾਬਲੇ ਵਿਚ ਭਾਗ ਲਿਆ ਅਤੇ ਕਈ ਇਨਾਮ ਵੀ ਜਿੱਤੇ। ਫਿਰ ਉਸ ਤੋਂ ਬਾਅਦ ਵਿੰਦਰ ਨੇ ਸਰਕਾਰੀ ਕਾਲਜ ਸੈਕਟਰ 46 ਚੰਡੀਗੜ੍ਹ ਬੀ.ਏ, ਅਤੇ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਤੋਂ ਐਮ.ਏ ਪਾਸ ਕੀਤੀ, ਅਤੇ ਗਿੰਨੀ ਨੇ ਚੰਡੀਗੜ੍ਹ ਕਾਲਜ ਤੋਂ ਬੀ.ਸੀ.ਏ ਪਾਸ ਕੀਤੀ। ਚੰਡੀਗੜ੍ਹ ਦੀ ਪੜ੍ਹਾਈ ਦੇ ਦੌਰਾਨ ਅਦਾਕਾਰੀ ਅਤੇ ਸੰਗੀਤ ਦੇ ਗੁਰ ਸਿੱਖੇ ਅਤੇ ਕਈ ਅਹਿਮ ਮੁਕਾਮ ਵੀ ਹਾਸਿਲ ਕੀਤੇ। ਇੰਨ੍ਹੇ ਲੰਮੇ ਇੰਤਜ਼ਾਰ ਤੋਂ ਬਾਅਦ ਵਿੰਦਰ ਅਤੇ ਗਿੰਨੀ ਨੇ ਅਪਣਾ ਪਹਿਲਾਂ ਗਾਣਾ ‘ਜਵਾਕ ਬੋਲਦੇ’ ਗਾਇਆ ਜੋ ਕਿ ਅੱਜ 11/12/2018 ਨੂੰ ਹੀ ਰੀਲੀਜ਼ ਹੋਇਆ ਹੈ।

ਇਹ ਗੀਤ ਵਿੰਦਰ ਅਤੇ ਗਿੰਨੀ ਹੁਰਾਂ ਦਾ  ਆਪਣਾ ਲਿਖਿਆ ਗੀਤ ਹੈ, ਐਮ.ਆਰ.ਵੀ ਦੇ ਸੰਗੀਤ ਨਿਰਦੇਸ਼ਨ ਹੇਠ ਤਿਆਰ ਹੋਇਆ ਅਤੇ ‘ਵਾਈਟ ਹਿਲ’ ਮਿਊਜ਼ਿਕ ਕੰਪਨੀ ਦੁਆਰਾ ਰੀਲੀਜ਼ ਕੀਤਾ ਗਿਆ ਹੈ। ਵਿੰਦਰ ਅਤੇ ਗਿੰਨੀ ਦੀ ਮਨਮੋਹਕ ਆਵਾਜ਼ ਨੇ ਸ੍ਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ ਅਤੇ ਇਹ ਗੀਤ ਬਹੁਤ ਮਕਬੂਲ ਹੋਇਆ। ਵਿੰਦਰ ਅਤੇ ਗਿੰਨੀ ਦਾ ਹੁਣੇ-ਹੁਣੇ ਆਇਆ ਗਾਣਾ ‘ਜਵਾਕ ਬੋਲਦੇ ਕਾਫ਼ੀ ਚਰਚਾ ਵਿਚ ਹੈ। ਪੰਜਾਬ ਵਿਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ।

ਵਿੰਦਰ ਅਤੇ ਗਿੰਨੀ ਨੇ ਦੱਸਿਆ ਕਿ ਸਾਨੂੰ ਗਾਇਕੀ ਦੀ ਪ੍ਰੇਰਣਾ ਹਮੇਸ਼ਾ ਬਾਬਾ ਗੁਰਦਾਸ ਮਾਨ, ਬੱਬੂ ਮਾਨ, ਸਤਿੰਦਰ ਸਰਤਾਜ਼ ਵਰਗੇ ਹੋਣਹਾਰ ਮਸ਼ਹੂਰ ਗਾਇਕਾਂ ਦੀ ਸੁਰੀਲੀ ਆਵਾਜ਼ ਤੋਂ ਹੀ ਮਿਲੀ ਹੈ। ਭਵਿੱਖ ਵਿਚ ਵੀ ਇਸ ਵਿੰਦਰ ਅਤੇ ਗਿੰਨੀ ਤੋਂ ਵਧੀਆਂ ਗਾਇਕੀ ਦੀ ਉਮੀਦ ਕੀਤੀ ਜਾ ਸਕਦੀ ਹੈ।