ਹਰਸਿਮਰਤ ਬਾਦਲ ਦੀ ਰੈਲੀ ਤੋਂ ਲੈ ਕੇ IED Blast ਤੱਕ, ਪੜ੍ਹੋ Top 5 Fact Checks 

ਸਪੋਕਸਮੈਨ Fact Check

Fact Check

ਇਸ ਹਫਤੇ ਦੇ Top 5 Fact Checks।

From Harsimrat Badal Rally To IED Blast Read Top 5 Fact Checks Of The Week

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

1. ਆਪ ਦੀ ਨਹੀਂ ਬਲਕਿ ਅਕਾਲੀ ਦਲ ਦੀ ਰੈਲੀ 'ਚ ਹੋਏ ਹੰਗਾਮੇ ਦਾ ਹੈ ਇਹ ਵਾਇਰਲ ਵੀਡੀਓ, Fact Check ਰਿਪੋਰਟ

ਸੋਸ਼ਲ ਮੀਡੀਆ 'ਤੇ ਪੰਜਾਬ ਲੋਕ ਸਭਾ ਚੋਣਾਂ ਦੀ ਸਰਗਰਮੀ ਨਾਲ ਜੋੜਦੇ ਹੋਏ ਇੱਕ ਵੀਡੀਓ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਭੀੜ ਨੂੰ ਆਪਸ 'ਚ ਲੜਦੇ ਤੇ ਕੁਰਸੀਆਂ ਸੁੱਟਦੇ ਹੋਏ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਸਨ ਕਿ ਇਹ ਵੀਡੀਓ ਆਮ ਆਦਮੀ ਪਾਰਟੀ ਦੀ ਇੱਕ ਰੈਲੀ ਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਸੀ। ਵਾਇਰਲ ਵੀਡੀਓ ਆਮ ਆਦਮੀ ਪਾਰਟੀ ਦੀ ਰੈਲੀ ਦਾ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪ੍ਰੋਗਰਾਮ ਦਾ ਸੀ। 28 ਅਪ੍ਰੈਲ 2024 'ਚ ਹੋਏ ਇਸ ਪ੍ਰੋਗਰਾਮ ਵਿਚ ਪਾਰਟੀ ਵਰਕਰ ਆਪਸ ਵਿਚ ਭੀੜ ਗਏ ਸਨ ਤੇ ਇੱਕ ਦੂਜੇ ‘ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

2. ਸੁਨੀਤਾ ਕੇਜਰੀਵਾਲ ਦੇ ਰੋਡ ਸ਼ੋਅ ਦੀ ਨਹੀਂ ਹੈ ਇਹ ਵਾਇਰਲ ਤਸਵੀਰ, Fact Check ਰਿਪੋਰਟ

ਪਿਛਲੇ ਦਿਨੀ ਸੋਸ਼ਲ ਮੀਡੀਆ 'ਤੇ ਜਨਸੇਲਾਬ ਦੀ ਇੱਕ ਤਸਵੀਰ ਵਾਇਰਲ ਹੋਈ। ਤਸਵੀਰ ਨੂੰ ਸਾਂਝਾ ਕਰ ਦਾਅਵਾ ਕੀਤਾ ਗਿਆ ਕਿ ਵਾਇਰਲ ਤਸਵੀਰ ਅਰਵਿੰਦ ਕੇਜੀਰਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਗੁਜਰਾਤ ਵਿਖੇ ਹੋਏ ਰੋਡ ਸ਼ੋਅ ਤੋਂ ਸਾਹਮਣੇ ਆਈ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਹੀ ਤਸਵੀਰ ਭਾਰਤ ਦੇ ਗੁਜਰਾਤ ਦੀ ਨਹੀਂ ਬਲਕਿ ਚੀਨ ਦੀ ਇੱਕ ਪੁਰਾਣੀ ਤਸਵੀਰ ਸੀ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

3. ਤਰਬੂਜ਼ ਨੂੰ ਟੀਕੇ ਲਾ ਰਹੇ ਵਿਅਕਤੀ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ, Fact Check ਰਿਪੋਰਟ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਤਰਬੂਜ਼ ਨੂੰ ਟੀਕੇ ਲੈ ਕੇ ਰੰਗ ਕਰਦੇ ਵੇਖਿਆ ਜਾ ਸਕਦਾ ਸੀ। ਇਸ ਮਾਮਲੇ ਨੂੰ ਅਸਲ ਸੱਮਝ ਕੇ ਸੋਸ਼ਲ ਮੀਡੀਆ ਯੂਜ਼ਰਸ ਸਾਂਝਾ ਕਰ ਰਹੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਸੀ ਕੋਈ ਅਸਲ ਘਟਨਾ ਨਹੀਂ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

4. ਸ਼੍ਰੀਨਗਰ ਵਿਚ ਅੱਤਵਾਦੀ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fast Fact Check 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਮੁੜ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਪੁਲਿਸ ਵਾਲੇ ਨੂੰ ਇੱਕ ਬਾਈਕ ਸਵਾਰ ਨੂੰ ਟੱਕਰ ਮਾਰਦੇ ਅਤੇ ਕੁੱਟਦੇ ਹੋਏ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਵੀਡੀਓ ਸ਼੍ਰੀਨਗਰ ਦਾ ਸੀ ਜਿਥੇ ਇੱਕ ਅੱਤਵਾਦੀ ਨੂੰ ਭਾਰਤੀ ਸੈਨਾ ਦੇ ਕਮਾਂਡੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਸੀ। ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਸੀ। ਹੁਣ ਬ੍ਰਾਜ਼ੀਲ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

5. ਜਿਊਲਰੀ ਸ਼ੋਅਰੂਮ ਵਿਖੇ AC ਦੀ ਗੈਸ ਭਰਨ ਦੌਰਾਨ ਹੋਇਆ ਸੀ ਧਮਾਕਾ, ਯੂਜ਼ਰਸ ਦੱਸ ਰਹੇ ਅੱਤਵਾਦੀ ਹਮਲਾ, Fact Check ਰਿਪੋਰਟ 

ਪਿਛਲੇ ਦਿਨਾਂ ਕਰਨਾਟਕ ਵਿਖੇ ਕਲਿਆਣ ਜਿਊਲਰੀ ਸ਼ੋਅਰੂਮ ਵਿਖੇ ਧਮਾਕੇ ਦਾ ਮਾਮਲਾ ਸਾਹਮਣੇ ਆਇਆ। ਇਸ ਖਬਰ ਨੇ ਸੁਰਖੀ ਦਾ ਰੂਪ ਧਾਰਨ ਕਰਨ 'ਚ ਸਮੇਂ ਵੀ ਨਹੀਂ ਲਾਇਆ ਤੇ ਸੋਸ਼ਲ ਮੀਡੀਆ 'ਤੇ ਮਾਮਲੇ ਦੇ ਵੀਡੀਓ ਨੂੰ ਯੂਜ਼ਰਸ ਨੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਯੂਜ਼ਰਸ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਮਾਮਲਾ ਅੱਤਵਾਦੀ ਹਮਲੇ ਦਾ ਸੀ ਅਤੇ IED ਧਮਾਕੇ ਦਾ ਸੀ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਸੀ। ਇਹ ਧਮਾਕਾ ਕੋਈ ਅੱਤਵਾਦੀ ਹਮਲਾ ਨਹੀਂ ਸੀ। ਜਿਊਲਰੀ ਸ਼ੋਅਰੂਮ ਵਿਖੇ ਇਹ ਧਮਾਕਾ AC ਦੀ ਗੈਸ ਭਰਨ ਮੌਕੇ ਹੋਇਆ ਸੀ ਜਿਸਨੂੰ ਯੂਜ਼ਰਸ ਨੇ ਅੱਤਵਾਦੀ ਹਮਲਾ ਦੱਸਕੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।