ਟਰੱਕ ਯੂਨੀਅਨ ਦੀ ਪ੍ਰਧਾਨਗੀ ਤੋਂ ਲੈ ਕੇ ਦਰਬਾਰ ਸਾਹਿਬ ਵਿਵਾਦ ਨਾਲ ਜੁੜੇ ਦਾਅਵਿਆਂ ਤੱਕ, ਪੜ੍ਹੋ ਸਪੋਕਸਮੈਨ ਦੇ Top 5 Fact Checks 

ਸਪੋਕਸਮੈਨ ਸਮਾਚਾਰ ਸੇਵਾ

ਇਸ ਹਫਤੇ ਦੇ Top 5 Fact Checks

From fighting over truck union leadership to claims regarding golden temple read spokesmans top 5 fact checks

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No. 1- ਕੀ ਅੰਨਾ ਹਜ਼ਾਰੇ ਨੇ 'ਆਪ' ਸੁਪਰੀਮੋ ਲਈ ਵਰਤੇ ਇਹ ਬੋਲ? ਪੜ੍ਹੋ Fact Check ਰਿਪੋਰਟ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ‘ਤੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਚਰਚਾ ਦਾ ਵਿਸ਼ੇ ਬਣੀ ਹੋਈ ਹੈ। ਇਸੇ ਚਰਚਾ ਵਿਚਕਾਰ ਸੋਸ਼ਲ ਮੀਡੀਆ 'ਤੇ ਕਈ ਦਾਅਵੇ ਪਾਰਟੀ ਨੂੰ ਲੈ ਕੇ ਵਾਇਰਲ ਹੋ ਰਹੇ ਹਨ। ਇਸੇ ਲੜੀ 'ਚ ਸੋਸ਼ਲ ਮੀਡੀਆ ‘ਤੇ ਅੰਨਾ ਹਜ਼ਾਰੇ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਨ੍ਹਾਂ ਨੂੰ ਆਪ ਸੁਪਰੀਮੋ ਨੂੰ ਲੈ ਕੇ ਕੜੇ ਸ਼ਬਦ ਬੋਲਦੇ ਸੁਣਿਆ ਜਾ ਸਕਦਾ ਸੀ। ਸੋਸ਼ਲ ਮੀਡੀਆ 'ਤੇ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸਕੇ ਸਾਂਝਾ ਕਰ ਰਹੇ ਸਨ ਅਤੇ ਆਮ ਆਦਮੀ ਪਾਰਟੀ ਸਣੇ ਆਪ ਸੁਪਰੀਮੋ 'ਤੇ ਨਿਸ਼ਾਨਾ ਸਾਧ ਰਹੇ ਸਨ।

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਲੱਗਭਗ 6 ਸਾਲ ਪੁਰਾਣਾ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਚਲ ਰਹੇ ਮਾਮਲਿਆਂ ਨਾਲ ਜੋੜਕੇ ਵਾਇਰਲ ਕੀਤਾ ਗਿਆ।"

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 2- Fact Check: ਭਾਜਪਾ ਆਗੂ ਬਲਵਿੰਦਰ ਗਿੱਲ ਸਹੀ ਸਲਾਮਤ ਹਨ, ਮੌਤ ਦੀ ਉੱਡ ਰਹੀ ਅਫਵਾਹ 

17 ਅਪ੍ਰੈਲ 2023 ਨੂੰ ਅੰਮ੍ਰਿਤਸਰ ਤੋਂ ਭਾਜਪਾ ਆਗੂ ਬਲਵਿੰਦਰ ਗਿੱਲ 'ਤੇ ਅਣਪਛਾਤੇ ਬਾਇਕ ਸਵਾਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ। ਇਸ ਹਮਲੇ ਤੋਂ ਬਾਅਦ ਗਿੱਲ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਪੇਜਾਂ ਵੱਲੋਂ ਦਾਅਵਾ ਕੀਤਾ ਜਾਣ ਲੱਗਾ ਕਿ ਆਗੂ ਦੀ ਮੌਤ ਹੋ ਗਈ।

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਸੀ। ਭਾਜਪਾ ਆਗੂ ਬਲਵਿੰਦਰ ਗਿੱਲ ਸਹੀ ਸਲਾਮਤ ਸਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਹੋਇਆ ਇਹ ਦਾਅਵਾ ਬਿਲਕੁਲ ਫਰਜ਼ੀ ਅਤੇ ਅਫਵਾਹ ਸੀ।"

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 3- Fact Check: JIX5A ਨਾਂ ਦੇ ਅਕਾਊਂਟ ਅਤੇ ਇਸ ਵਾਇਰਲ ਤਸਵੀਰ ਦਾ ਦਰਬਾਰ ਸਾਹਿਬ ਐਂਟਰੀ ਵਿਵਾਦ ਨਾਲ ਜੁੜੇ ਲੋਕਾਂ ਨਾਲ ਕੋਈ ਸਬੰਧ ਨਹੀਂ

ਬੀਤੇ ਕੁਝ ਦਿਨਾਂ ਪਹਿਲਾਂ ਦਰਬਾਰ ਸਾਹਿਬ ਵਿਖੇ ਇੱਕ ਕੁੜੀ ਨੂੰ ਰੋਕੇ ਜਾਣ ਦੇ ਵਿਵਾਦ 'ਚ ਕਈ ਮੋੜ ਸਾਹਮਣੇ ਆਏ। ਇਸੇ ਸਭ ਵਿਚਕਾਰ ਸੋਸ਼ਲ ਮੀਡੀਆ 'ਤੇ ਦੋ ਧਿਰਾਂ ਆਈਆਂ, ਇੱਕ ਜਿਸਨੇ ਕੁੜੀ ਦਾ ਸਾਥ ਦਿੱਤਾ ਤੇ ਦੂਜੀ ਜਿਸਨੇ ਦਰਬਾਰ ਸਾਹਿਬ ਦੇ ਮਰਿਆਦਾ ਬਾਰੇ ਗੱਲ ਕਰਦਿਆਂ ਕੁੜੀ ਨੂੰ ਗਲਤ ਠਹਿਰਾਇਆ। ਇਸੇ ਲੜੀ 'ਚ ਕੁਝ ਤਸਵੀਰਾਂ ਅਤੇ ਦਾਅਵੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ। ਇੱਕ ਦਾਅਵਾ ਵਾਇਰਲ ਹੋਇਆ ਕਿ ਟਵਿੱਟਰ ਅਕਾਊਂਟ JIX5A ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਦਾ ਅਕਾਊਂਟ ਹੈ ਅਤੇ ਨਾਲ ਦੀ ਨਾਲ ਇੱਕ ਤਸਵੀਰ ਵਾਇਰਲ ਹੋਈ ਜਿਸਦੇ ਵਿਚ ਇੱਕ ਮੁੰਡੇ ਅਤੇ ਕੁੜੀ ਨੂੰ ਸਕੂਟਰ 'ਤੇ ਦੇਖਿਆ ਜਾ ਸਕਦਾ ਸੀ ਨੂੰ ਵਾਇਰਲ ਵੀਡੀਓ ਵਾਲੇ ਲੋਕਾਂ ਦਾ ਦੱਸਿਆ ਗਿਆ। 

"ਰੋਜ਼ਾਨਾ ਸਪੋਕਸਮੈਨ ਨੇ ਬਾਰੀਕੀ ਨਾਲ ਇਨ੍ਹਾਂ ਗੱਲਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਨਾ JIX5A ਨਾਂਅ ਦਾ ਅਕਾਊਂਟ ਵਾਇਰਲ ਵੀਡੀਓ ਵਾਲੀ ਕੁੜੀ ਦਾ ਸੀ ਅਤੇ ਨਾ ਉਹ ਤਸਵੀਰ ਵੀਡੀਓ ਵਿਚ ਦਿੱਸ ਰਹੇ ਲੋਕਾਂ ਨਾਲ ਸਬੰਧਿਤ ਸੀ।"

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 4- Fact Check: ਆਦਿਵਾਸੀ ਔਰਤ ਨਾਲ ਕੀਤੀ ਗਈ ਬੇਹਰਿਹਮੀ ਦੀਆਂ 2007 ਦੀਆਂ ਤਸਵੀਰਾਂ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ

ਹਾਲੀਆ ਚਲ ਰਹੇ ਦਰਬਾਰ ਸਾਹਿਬ ਵਿਵਾਦ 'ਚ ਕਈ ਮੋੜ ਸਾਹਮਣੇ ਆਏ ਤੇ ਹੁਣ ਕੁੜੀ ਨੇ ਮੀਡੀਆ ਸਾਹਮਣੇ ਆ ਕੇ ਮੁਆਫੀ ਮੰਗ ਲਈ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਦਾਅਵੇ ਵੱਖ-ਵੱਖ ਪੱਖਾਂ ਵੱਲੋਂ ਸਾਂਝੇ ਕੀਤੇ ਗਏ ਸਨ। ਇਸੇ ਮਾਮਲੇ ਨਾਲ ਜੋੜ ਤੰਜ ਕਸਦਿਆਂ 'ਚ ਇੱਕ ਅਖਬਾਰ ਦੀ ਕਟਿੰਗ ਵਾਇਰਲ ਹੋਈ ਜਿਸਦੇ ਵਿਚ ਇੱਕ ਵਿਅਕਤੀ ਨੂੰ ਇੱਕ ਔਰਤ ਦੇ ਲੱਤ ਮਾਰਦੇ ਤਸਵੀਰ ਪ੍ਰਕਾਸ਼ਿਤ ਨੂੰ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਮਾਮਲਾ ਉੱਤਰਾਖੰਡ ਦੇ ਹਡਨੋਲ ਮੰਦਿਰ ਹੈ ਜਿਥੇ ਇੱਕ ਪੁਜਾਰੀ ਨੇ ਦਲਿਤ ਕੁੜੀ ਨੂੰ ਮੰਦਰ ਆਉਣ ਮਗਰੋਂ ਕੁੱਟਿਆ।

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀਆਂ ਤਸਵੀਰਾਂ 2007 ਦੀਆਂ ਸਨ ਜਦੋਂ ਅਨੁਸੂਚਿਤ ਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕੁੜੀ ਨਾਲ ਕੁੱਟਮਾਰ ਕੀਤੀ ਗਈ ਸੀ।"

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 5- Fact Check: ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਝੜਪ, ਵੀਡੀਓ ਜਲੰਧਰ ਜ਼ਿਮਨੀ ਚੋਣਾਂ ਨਾਲ ਜੋੜਕੇ ਕੀਤਾ ਵਾਇਰਲ

ਕਾਂਗਰਸ ਦੇ ਸੰਸਦ ਮੇਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਸਿਆਸੀ ਪਾਰਟੀਆਂ ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਖੂਬ ਜ਼ੋਰ ਲਾ ਰਹੀਆਂ ਹਨ। ਹੁਣ ਜਲੰਧਰ ਜ਼ਿਮਨੀ ਚੋਣ ਵਿਚਕਾਰ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਦੋ ਧਿਰਾਂ ਦੇ ਗੁੱਟ ਨੂੰ ਆਪਸ 'ਚ ਝੜਪ ਕਰਦੇ ਵੇਖਿਆ ਜਾ ਸਕਦਾ ਸੀ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਜਲੰਧਰ ਦਾ ਹੈ ਜਿੱਥੇ ਆਮ ਆਦਮੀ ਪਾਰਟੀ ਵਾਲੇ ਵੋਟਾਂ ਮੰਗਣ ਲਈ ਗਏ ਸੀ ਪਰ ਲੋਕਾਂ ਨੇ ਉਨ੍ਹਾਂ ਨੂੰ ਕੁੱਟਮਾਰ ਕਰਕੇ ਭਜਾ ਦਿੱਤਾ।

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜਲੰਧਰ ਦਾ ਨਹੀਂ ਬਲਕਿ ਬਠਿੰਡਾ ਹਲਕੇ ਦੇ ਮੌੜ ਮੰਡੀ ਦਾ ਦੀ ਜਦੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਧਿਰਾਂ ਆਪਸ 'ਚ ਭੀੜ ਗਈਆਂ ਸਨ।"

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।