ਚੰਦ੍ਰਯਾਨ 3 ਤੋਂ ਲੈ ਕੇ ਬਜਰੰਗ ਦਲ ਵੱਲੋਂ ਫੈਲਾਏ ਝੂਠ ਤਕ, ਪੜ੍ਹੋ Weekly Top 5 Fact Checks

ਸਪੋਕਸਮੈਨ ਸਮਾਚਾਰ ਸੇਵਾ

Fact Check

ਇਸ ਹਫਤੇ ਦੇ Top 5 Fact Checks

From Chandryan 3 to Bajrang Dal fake spread Read our top 5 fact checks

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No. 1- Fact Check: ਕੀ Nasa ਨੇ ਜਾਰੀ ਕੀਤਾ ਚੰਦ੍ਰਯਾਨ 3 ਦੀ ਲੈਂਡਿੰਗ ਦਾ ਵੀਡੀਓ? ਜਾਣੋ ਵਾਇਰਲ ਵੀਡੀਓ ਦਾ ਅਸਲ ਸੱਚ

ਚੰਦਰਯਾਨ 3 ਨੇ ਆਖਰਕਾਰ 23 ਅਗਸਤ 2023 ਨੂੰ ਇਤਿਹਾਸ ਰਚ ਦਿੱਤਾ। ਚੰਦਰਮਾ 'ਤੇ ਸਫ਼ਲਤਾਪੂਰਵਕ ਉਤਰਨ ਤੋਂ ਬਾਅਦ ਪੂਰੇ ਦੇਸ਼ ਨੇ ਇਤਿਹਾਸ ਦੇ ਇਸ ਪਲ ਦਾ ਗਵਾਹ ਬਣ ਕੇ ਜਸ਼ਨ ਮਨਾਇਆ। ਹੁਣ ਇਸ ਲੈਂਡਿੰਗ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਨਾਸਾ ਨੇ ਚੰਦਰਯਾਨ 3 ਦੇ ਚੰਦਰਮਾ 'ਤੇ ਉਤਰਨ ਦਾ ਵੀਡੀਓ ਸਾਂਝਾ ਕੀਤਾ। ਇਸ ਵੀਡੀਓ 'ਚ ਇਕ ਸਪੇਸ ਪਲੇਨ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰਦਾ ਦੇਖਿਆ ਜਾ ਸਕਦਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਇਹ ਵੀਡੀਓ ਇੱਕ ਐਨੀਮੇਟਡ ਫਿਲਮ ਸੀ ਨਾ ਕਿ ਨਾਸਾ ਦੁਆਰਾ ਜਾਰੀ ਚੰਦਰਯਾਨ ਦੇ ਲੈਂਡਿੰਗ ਦਾ ਵੀਡੀਓ। ਇਹ ਅਸਲ ਵਿਚ ਚੰਦਰਮਾ 'ਤੇ ਉਤਰਨ ਵਾਲੇ ਅਮਰੀਕੀ ਪੁਲਾੜ ਜਹਾਜ਼ ਅਪੋਲੋ 11 'ਤੇ ਬਣੀ ਐਨੀਮੇਟਿਡ ਵੀਡੀਓ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 2- Fact Check: ਗੰਦੇ ਪਾਣੀ ਨਾਲ ਨਹੀਂ ਬਣਾ ਰਹੇ ਸੀ ਬਿਰਯਾਨੀ, ਬਜਰੰਗ ਦਲ ਦੇ ਲੋਕਾਂ ਨੇ ਫੈਲਾਇਆ ਸੀ ਝੂਠ

ਬੀਤੇ ਦਿਨਾਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਜਿਸਦੇ ਵਿਚ ਕੁਝ ਲੋਕਾਂ ਨੂੰ ਇੱਕ ਢਾਬੇ 'ਤੇ ਜਾ ਕੇ ਹੰਗਾਮਾ ਕਰਦੇ ਦੇਖਿਆ ਜਾ ਸਕਦਾ ਸੀ। ਵੀਡੀਓ ਵਿਚ ਦਿੱਸ ਰਹੇ ਲੋਕ ਦਾਅਵਾ ਕਰ ਰਹੇ ਹਨ ਕਿ ਢਾਬਾ ਗਟਰ ਦੇ ਗੰਦੇ ਪਾਣੀ ਨਾਲ ਖਾਣਾ ਬਣਾਉਂਦੇ ਹਨ। ਯੂਜ਼ਰਸ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕਰ ਰਹੇ ਸਨ ਕਿ ਸ਼ਾਮਾ ਬਿਰਯਾਨੀ ਢਾਬੇ ਵਾਲੇ ਗੰਦੇ ਪਾਣੀ ਨਾਲ ਬਰਤਨ ਸਾਫ ਕਰਦੇ ਤੇ ਨਾਲ ਹੀ ਓਸੇ ਪਾਣੀ ਨਾਲ ਬਿਰਯਾਨੀ ਬਣਾਉਂਦੇ ਫੜ੍ਹੇ ਗਏ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। ਸਾਡੇ ਨਾਲ ਗੱਲ ਕਰਦਿਆਂ ਸ਼ਾਮਾ ਢਾਬੇ ਦੇ ਮਾਲਕ ਸ਼ੁਵਾਨ ਅਲੀ ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 3- Fact Check: ਕੈਨੇਡਾ ਲਾਵੇਗਾ ਪੰਜਾਬੀਆ ਤੇ ਪੱਕਾ ਬੈਨ? ਜਾਣੋ ਇਸ ਵੀਡੀਓ ਦਾ ਅਸਲ ਸੱਚ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਪੀਜ਼ਾ ਦੀ ਸ਼ੋਪ ਅੰਦਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਆਪਸ 'ਚ ਬਹਿਸ ਕਰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਵਿਚ ਇੱਕ ਸਿੱਖ ਵਿਅਕਤੀ ਸ਼ੋਪ ਅੰਦਰ ਜਾ ਕੇ ਓਥੇ ਕੰਮ ਕਰ ਰਹੇ ਵਰਕਰਾਂ 'ਤੇ ਉਸਨੂੰ ਫੋਨ 'ਤੇ ਗਾਲ੍ਹਾਂ ਕੱਢਣ ਦੇ ਦੋਸ਼ ਲਾਉਂਦਾ ਦਿੱਸ ਰਿਹਾ ਹੈ। ਦਾਅਵਾ ਕੀਤਾ ਗਿਆ ਕਿ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਅਤੇ ਇਸ ਵੀਡੀਓ ਨੂੰ ਸ਼ੇਅਰ ਕਰ ਪੰਜਾਬੀਆਂ ਦੇ ਮਾੜੇ ਵਤੀਰੇ ਦੀ ਗੱਲ ਕੀਤੀ ਜਾ ਰਹੀ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੈਨੇਡਾ ਦਾ ਨਹੀਂ ਬਲਕਿ ਆਸਟ੍ਰੇਲੀਆ ਦਾ ਇੱਕ ਪੁਰਾਣਾ ਮਾਮਲਾ ਸੀ। ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 4- Fact Check: ਪਾਕਿਸਤਾਨ ਨਹੀਂ ਸੁਖਣਾ ਝੀਲ ਦੇ ਫਲੱਡ ਗੇਟਾਂ ਦਾ ਹੈ ਇਹ ਵਾਇਰਲ ਵੀਡੀਓ

ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਕੁਝ ਲੋਕਾਂ ਨੂੰ ਫਲੱਡ ਗੇਟਾਂ ਨੂੰ ਖੋਲ੍ਹਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਪਾਕਿਸਤਾਨ ਦਾ ਹੈ ਅਤੇ ਪਾਕਿਸਤਾਨ ਨੇ ਪੰਜਾਬ ਨੂੰ ਡੁੱਬਣ ਤੋਂ ਬਚਾਉਣ ਦੇ ਲਈ ਆਪਣੇ ਫਲੱਡ ਗੇਟ ਖੋਲ ਦਿੱਤੇ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦਾ ਨਹੀਂ ਬਲਕਿ ਸੁਖਣਾ ਝੀਲ ਦੇ ਫਲੱਡ ਗੇਟਾਂ ਦਾ ਸੀ। ਸੁਖਣਾ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 5- Fact Check: ਝਰਨੇ ਹੇਠਾਂ ਨਹਾਉਂਦੇ ਸਮੇਂ ਲੋਕਾਂ ਉੱਤੇ ਡਿੱਗੇ ਪੱਥਰ ਦਾ ਇਹ ਵੀਡੀਓ ਉੱਤਰਾਖੰਡ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਝਰਨੇ ਹੇਠਾਂ ਨਹਾ ਰਹੇ ਲੋਕਾਂ ਉੱਤੇ ਇੱਕ ਵੱਡਾ ਪੱਥਰ ਆ ਕੇ ਡਿੱਗ ਜਾਂਦਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਇਸਨੂੰ ਉੱਤਰਾਖੰਡ ਦੇ ਚਮੋਲੀ ਦਾ ਦੱਸਿਆ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰਾਖੰਡ ਦੇ ਚਮੋਲੀ ਦਾ ਨਹੀਂ ਸਗੋਂ ਇੰਡੋਨੇਸ਼ੀਆ ਦਾ ਫਰਵਰੀ 2023 ਦਾ ਮਾਮਲਾ ਸੀ। ਇੰਡੋਨੇਸ਼ੀਆ ਦੇ ਵੀਡੀਓ ਨੂੰ ਉੱਤਰਾਖੰਡ ਦਾ ਦੱਸਕੇ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।