ਕੰਵਰ ਗਰੇਵਾਲ ਦੇ ਐਡੀਟੇਡ ਵੀਡੀਓ ਤੋਂ ਲੈ ਕੇ ਇਜ਼ਰਾਇਲ-ਫਿਲਿਸਤਿਨ ਜੰਗ ਤਕ, ਇਸ ਹਫਤੇ ਦੇ Top 5 Fact Checks 

ਸਪੋਕਸਮੈਨ ਸਮਾਚਾਰ ਸੇਵਾ

Fact Check

ਇਸ ਹਫਤੇ ਦੇ Top 5 Fact Checks

From edited video of singer Kanwar Grewal to Israel Palestine War Top 5 Fact Checks

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

1. CM ਭਗਵੰਤ ਮਾਨ 'ਤੇ ਕੰਵਰ ਗਰੇਵਾਲ ਨੇ ਨਹੀਂ ਸਾਧੇ ਨਿਸ਼ਾਨੇ, ਵਾਇਰਲ ਇਹ ਵੀਡੀਓ ਐਡੀਟੇਡ ਹੈ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਗਾਇਕ ਕੰਵਰ ਗਰੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ। ਇਸ ਵੀਡੀਓ ਵਿਚ ਇੱਕ ਵਿਅਕਤੀ ਸਟੇਜ 'ਤੇ CM ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਸਾਧ ਰਿਹਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2014 ਦੇ ਗਾਇਕ ਕੰਵਰ ਗਰੇਵਾਲ ਦੇ ਸ਼ੋ ਦਾ ਕਲਿਪ ਸੀ ਜਿਸਨੂੰ ਐਡਿਟ ਕਰਕੇ ਵਾਇਰਲ ਕੀਤਾ ਗਿਆ। ਸਾਡੇ ਨਾਲ ਗੱਲ ਕਰਦਿਆਂ ਗਾਇਕ ਕੰਵਰ ਗਰੇਵਾਲ ਦੀ ਟੀਮ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

2. ਫਰਾਂਸ ਦਾ ਝੰਡਾ ਲੈ ਕੇ ਨਹੀਂ ਕੱਢੀ ਗਈ ਫਿਲਿਸਤਿਨ ਦੇ ਸਮਰਥਨ 'ਚ ਰੈਲੀ, Fact Check ਰਿਪੋਰਟ

ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਵਿਚ ਲਗਭਗ 6000 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਅਰਬਾਂ ਦੀਆਂ ਇਮਾਰਤਾਂ ਤਬਾਹ ਹੋ ਗਈਆਂ ਹਨ। ਇਸ ਜੰਗ ਨੂੰ ਲੈ ਕੇ ਜਿਥੇ ਕਈ ਲੋਕ ਇਜ਼ਰਾਇਲ ਦੇ ਸਮਰਥਨ 'ਚ ਹਨ, ਓਸੇ ਤਰ੍ਹਾਂ ਕਈ ਲੋਕ ਫਿਲਿਸਤਿਨ ਦੇ ਸਮਰਥਨ 'ਚ ਵੀ ਉੱਤਰੇ ਹਨ। ਹੁਣ ਸੋਸ਼ਲ ਮੀਡੀਆ 'ਤੇ ਇਸੇ ਲੜੀ ਵਿਚ ਇੱਕ ਵੀਡੀਓ ਵਾਇਰਲ ਕਰਦਿਆਂ ਭਾਰਤ 'ਚ ਰਹਿੰਦੇ ਵਿਸ਼ੇਸ਼ ਸਮੁਦਾਏ ਨੂੰ ਟਾਰਗੇਟ ਕੀਤਾ ਗਿਆ। ਵਾਇਰਲ ਵੀਡੀਓ ਵਿਚ ਲੋਕਾਂ ਨੂੰ ਫਿਲਿਸਤਿਨ ਦੇ ਸਮਰਥਨ 'ਚ ਰੈਲੀ ਕਢਦੇ ਵੇਖਿਆ ਜਾ ਸਕਦਾ ਸੀ ਤੇ ਇਸ ਰੈਲੀ ਵਿਚ ਉਨ੍ਹਾਂ ਨੇ ਹੱਥ 'ਚ ਝੰਡੇ ਵੀ ਫੜ੍ਹੇ ਹੋਏ ਸਨ। ਯੂਜ਼ਰਸ ਦਾਅਵਾ ਕਰ ਰਹੇ ਸਨ ਕਿ ਕੇਰਲ ਵਿਚ ਗਾਜ਼ਾ ਦੇ ਸਮਰਥਨ 'ਚ ਫਰਾਂਸ ਦੇ ਝੰਡੇ ਲੈ ਕੇ ਰੈਲੀ ਕੱਢੀ ਗਈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਾਰਤੀ ਮੁਸਲਿਮ ਸਮੁਦਾਏ 'ਤੇ ਨਿਸ਼ਾਨੇ ਸਾਧੇ ਗਏ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਹੇ ਵੀਡੀਓ ਵਿਚ ਫਰਾਂਸ ਦਾ ਝੰਡਾ ਨਹੀਂ ਸਗੋਂ ਜਿਹੜੀ ਪਾਰਟੀ ਦੇ ਲੋਕ ਰੈਲੀ ਕਰ ਰਹੇ ਸਨ ਉਸ ਪਾਰਟੀ ਦਾ ਆਪਣਾ ਝੰਡਾ ਸੀ। ਵਾਇਰਲ ਵੀਡੀਓ ਵਿਚ Welfare Party Kerala ਦਾ ਝੰਡਾ ਵੇਖਿਆ ਜਾ ਸਕਦਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

3. ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼, ਵਾਇਰਲ ਵੀਡੀਓ ਵਿਚ ਦਿੱਸ ਰਿਹਾ ਸਾਧ ਮੁਸਲਿਮ ਨਹੀਂ ਹੈ

ਸੋਸ਼ਲ ਮੀਡੀਆ 'ਤੇ ਅਕਸਰ ਧਾਰਮਿਕ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਵੇਖਣ ਨੂੰ ਮਿਲਦੀ ਹੈ ਤੇ ਇਸੇ ਲੜੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਦਿਆਂ ਧਾਰਮਿਕ ਏਕਤਾ ਭੰਗ ਕੀਤੀ ਗਈ। ਇਸ ਵੀਡੀਓ ਵਿਚ ਸਾਧ ਦੇ ਵੇਸ 'ਚ ਦਿੱਸ ਰਿਹਾ ਵਿਅਕਤੀ ਹਰਿਦੁਆਰ ਵਿਖੇ ਮੁਸਲਿਮ ਧਰਮ ਗੁਰੂਆਂ ਦੀ ਵਡਿਆਈ ਕਰਦਾ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਮੁਸਲਿਮ ਵਿਅਕਤੀ ਹਿੰਦੂ ਸਾਧ ਬਣਕੇ ਘੁੰਮ ਰਿਹਾ ਸੀ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਵਿਸ਼ੇਸ਼ ਸਮੁਦਾਏ 'ਤੇ ਨਿਸ਼ਾਨੇ ਸਾਧੇ ਗਏ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਮੁਸਲਿਮ ਨਹੀਂ ਸੀ। ਵਾਇਰਲ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਹਿੰਦੂ ਸਮੁਦਾਏ ਤੋਂ ਹੀ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

4. ਪਾਣੀ ਦੀ ਟੰਕੀ ਕੋਲ ਪੁੱਜੇ ਫਿਲਿਸਤੀਨੀ ਬੱਚਿਆਂ 'ਤੇ ਇਜ਼ਰਾਇਲ ਨੇ ਸੁੱਟੇ ਬੰਬ? ਨਹੀਂ, ਵਾਇਰਲ ਵੀਡੀਓ ਸੁਡਾਨ ਦਾ ਹੈ

ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਭੁੱਖ-ਪਿਆਸ ਨਾਲ ਤੜਫ਼ ਰਹੇ ਫਿਲਿਸਤਿਨ-ਗਾਜਾ ਦੇ ਬੱਚੇ ਜਦੋਂ ਪਾਣੀ ਪੀਣ ਲਈ ਪਾਣੀ ਦੀ ਟੈਂਕੀ ਕੋਲ ਪਹੁੰਚੇ ਤਾਂ ਇਜਰਾਇਲ ਵੱਲੋਂ ਉਨ੍ਹਾਂ 'ਤੇ ਬੰਬ ਸੁੱਟ ਦਿੱਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਗੁੰਮਰਾਹਕੁਨ ਪਾਇਆ ਸੀ। ਵਾਇਰਲ ਇਹ ਵੀਡੀਓ ਸੁਡਾਨ ਦਾ ਸੀ ਤੇ ਇਸਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

5. ਬੰਬ ਡਿੱਗਣ 'ਤੇ ਆਪਣੀ ਬੇਟੀ ਨੂੰ ਹੱਸਣਾ ਸਿਖਾ ਰਹੇ ਪਿਤਾ ਦਾ ਇਹ ਵੀਡੀਓ ਇਜ਼ਰਾਇਲ-ਫਿਲਿਸਤਿਨ ਜੰਗ ਨਾਲ ਸਬੰਧਿਤ ਨਹੀਂ ਹੈ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਪਿਤਾ ਆਪਣੇ ਬੇਟੀ ਨੂੰ ਬੰਬ ਡਿੱਗਣ 'ਤੇ ਜ਼ੋਰ-ਜ਼ੋਰ ਨਾਲ ਹੱਸਣ ਦੀ ਸਲਾਹ ਦਿੰਦਾ ਨਜ਼ਰ ਆ ਰਿਹਾ ਸੀ। ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਸੀ ਕਿ ਜਦੋਂ ਵੀ ਬੰਬ ਡਿੱਗਦਾ ਸੀ, ਓਦੋਂ-ਓਦੋਂ ਉਹ ਬੱਚੀ ਜ਼ੋਰ ਨਾਲ ਹੱਸਦੀ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਜੁੜਿਆ ਹੋਇਆ ਹੈ। ਇਸ ਵੀਡੀਓ ਨੂੰ ਫਿਲਿਸਤਿਨ ਦਾ ਦੱਸਿਆ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਇਹ ਵੀਡੀਓ ਸੀਰੀਆ ਦਾ ਪੁਰਾਣਾ ਵੀਡੀਓ ਸੀ ਅਤੇ ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।