ਕਿਵੇਂ ਕਰੀਏ ਟਰਕੀ ਪਾਲਣ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਛੋਟੇ ਬੱਚਿਆਂ ਵਿੱਚ ਮੌਤ ਦਰ ਦਾ ਇੱਕ ਪ੍ਰਮੁੱਖ ਕਾਰਨ ਭੁੱਖ ਨਾਲ ਮਰ ਜਾਣਾ ਹੈ। ਇਸ ਲਈ ਖਾਣਾ ਖਿਲਾਉਣ ਅਤੇ ਪਾਣੀ ਪਿਆਉਣ ਦੇ ਲਈ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ...

Turkey Rearing

ਟਰਕੀ ਪਾਲਣ ਵਿਚ ਆਰਥਿਕ ਮਾਪਦੰਡ - ਨਰ-ਮਾਦਾ ਅਨੁਪਾਤ - 1:5, ਆਂਡੇ ਦਾ ਔਸਤ ਭਾਰ - 65 ਗ੍ਰਾਮ, ਇੱਕ ਦਿਨ ਦੇ ਬੱਚੇ ਦੀ ਔਸਤ ਭਾਰ - 50 ਗ੍ਰਾਮ, ਪ੍ਰਜਣਨ ਸਮਰੱਥਾ ਪ੍ਰਾਪਤ ਕਰਨ ਦੀ ਉਮਰ - 30 ਹਫ਼ਤੇ, ਆਂਡਿਆਂ ਦੀ ਔਸਤ ਸੰਖਿਆ - 80 - 100, ਇਨਕਿਊਬੇਸ਼ਨ ਮਿਆਦ - 28 ਦਿਨ, 20 ਹਫਤੇ ਦੀ ਉਮਰ ਵਿੱਚ ਸਰੀਰ ਦਾ ਔਸਤ ਭਾਰ - 4.5 – 5 (ਮਾਦਾ), 7-8 (ਨਰ), ਆਂਡਾ ਦੇਣ ਦੀ ਮਿਆਦ - 24 ਹਫ਼ਤੇ, ਖਾਦ ਕੁਸ਼ਲਤਾ -  2.7 - 2.8, ਟਰਕੀ ਵਿਚ ਆਂਡਾ- ਸੇਣਾ ਦੀ ਮਿਆਦ 28 ਦਿਨ ਹੁੰਦੀ ਹੈ।

ਆਂਡਾ ਸੇਣ ਦੇ ਦੋ ਤਰੀਕੇ ਹਨ। 1. ਬਰੂਡਿੰਗ ਮਾਦਾ ਦੇ ਨਾਲ ਕੁਦਰਤੀ ਆਂਡਾ-ਸੇਣਾ: ਕੁਦਰਤੀ ਤੌਰ ਤੇ ਤੁਰਕੀਆਂ ਚੰਗੀ ਬਰੂਡਰ ਹੁੰਦੀਆਂ ਹਨ ਅਤੇ ਬਰੂਡੀ ਮਾਦਾ 10-15 ਆਂਡਿਆਂ ਤੱਕ ਸੇਣ ਦਾ ਕੰਮ ਕਰ ਸਕਦੀ ਹੈ। ਚੰਗੇ ਖੋਲ੍ਹ ਅਤੇ ਆਕਾਰ ਵਾਲੇ ਸਾਫ਼ ਆਂਡਿਆਂ ਨੂੰ ਬਰੂਡਿੰਗ ਦੇ ਲਈ ਰੱਖਿਆ ਜਾਣਾ ਚਾਹੀਦਾ ਹੈ ਤਾਂ ਕਿ 60-80% ਆਂਡੇ ਸੇਣ ਦਾ ਕੰਮ ਕੀਤਾ ਜਾ ਸਕੇ ਅਤੇ ਸਿਹਤਮੰਦ ਬੱਚੇ ਮਿਲਣ। 2. ਬਨਾਉਟੀ ਰੂਪ ਨਾਲ ਆਂਡਾ ਸੇਣਾ : ਬਨਾਉਟੀ ਇਨਕਿਊਬੇਸ਼ਨ ਵਿੱਚ ਆਂਡਿਆਂ ਨੂੰ ਇਨਕਿਊਬੇਟਰਾਂ ਦੀ ਮਦਦ ਨਾਲ ਆਂਡਾ ਸੇਣ ਦਾ ਕੰਮ ਕੀਤਾ ਜਾਂਦਾ ਹੈ। ਸੈਟਰ ਅਤੇ ਹੈਚਰ ਵਿੱਚ ਤਾਪਮਾਨ ਅਤੇ ਸਾਪੇਖ ਨਮੀ ਹੇਠ ਲਿਖੇ ਅਨੁਸਾਰ ਹੈ:
ਆਂਡਿਆਂ ਨੂੰ ਰੋਜ਼ਾਨਾ ਇਕ-ਇਕ ਘੰਟੇ ਦੇ ਅੰਤਰ ‘ਤੇ ਪਲਟਣਾ ਚਾਹੀਦਾ ਹੈ। ਆਂਡਿਆਂ ਨੂੰ ਬਾਰ-ਬਾਰ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਗੰਦਾ ਹੋਣ ਅਤੇ ਟੁੱਟਣ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਦੀ ਹੈਚਿੰਗ ਬਿਹਤਰ ਤਰੀਕੇ ਨਾਲ ਹੋਵੇ।

ਬਰੂਡਿੰਗ - ਟਰਕੀ ਵਿਚ 0-4 ਹਫਤਿਆਂ ਦੀ ਮਿਆਦ ਨੂੰ ਬਰੂਡਿੰਗ ਮਿਆਦ ਕਿਹਾ ਜਾਂਦਾ ਹੈ। ਸਰਦੀਆਂ ਵਿਚ ਬਰੂਡਿੰਗ ਮਿਆਦ 5-6 ਹਫਤੇ ਤੱਕ ਵਧ ਜਾਂਦੀ ਹੈ। ਇਹ ਅਨੁਭਵ ਦੁਆਰਾ ਸਿੱਧ ਗੱਲ ਹੈ ਕਿ ਚਿਕਨ ਦੀ ਤੁਲਨਾ ਵਿਚ ਟਰਕੀ ਦੇ ਬੱਚਿਆਂ ਨੂੰ ਹੋਵਰ ਸਥਾਨ ਦੁੱਗਣਾ ਚਾਹੀਦਾ ਹੈ। ਇਕ ਦਿਨ ਦੇ ਬੱਚਿਆਂ ਦੀ ਬਰੂਡਿੰਗ ਇਨਫਰਾ ਰੈੱਡ ਬਲਬਾਂ ਜਾਂ ਗੈਸ ਬਰੂਡਰ ਦੀ ਸਹਾਇਤਾ ਅਤੇ ਪਰੰਪਰਾਗਤ ਬਰੂਡਿੰਗ ਸਿਸਟਮਾਂ ਰਾਹੀਂ ਕੀਤੀ ਜਾ ਸਕਦੀ ਹੈ।

ਬਰੂਡਿੰਗ ਦੇ ਦੌਰਾਨ ਧਿਆਨ ਰੱਖਣ ਯੋਗ ਗੱਲਾਂ: 0-4 ਹਫ਼ਤੇ ਤੱਕ ਪ੍ਰਤੀ ਪੰਛੀ 1.5 ਵਰਗ ਫੁੱਟ ਸਥਾਨ ਦੀ ਲੋੜ ਹੁੰਦੀ ਹੈ। ਬੱਚਿਆਂ ਦੇ ਨਿਕਲਣ ਤੋਂ ਦੋ ਦਿਨ ਪਹਿਲਾਂ ਬਰੂਡਰ ਘਰ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ। ਹੇਠ ਵਿਛਾਈ ਜਾਣ ਵਾਲੀ ਸਮੱਗਰੀ ਨੂੰ 2 ਮੀਟਰ ਦੇ ਵਿਆਸ ਵਿੱਚ ਗੋਲਾਕਾਰ ਰੂਪ ਵਿੱਚ ਫੈਲਾਇਆ ਜਾਣਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਤਾਪ ਦੇ ਸ੍ਰੋਤ ਤੋਂ ਦੂਰ ਜਾਣ ਦੇਣ ਤੋਂ ਰੋਕਣ ਦੇ ਲਈ 1 ਫੁੱਟ ਉੱਚੀ ਵਾੜ ਜ਼ਰੂਰ ਲਗਾਈ ਜਾਣੀ ਚਾਹੀਦੀ ਹੈ। ਸ਼ੁਰੁਆਤੀ ਤਾਪਮਾਨ 95 ਡਿਗਰੀ ਫਾਰੇਨਹਾਈਟ ਹੈ ਜਿਸ ਵਿੱਚ 04 ਹਫਤੇ ਦੀ ਉਮਰ ਤੱਕ ਹਰ ਹਫਤੇ 5 ਡਿਗਰੀ ਫਾਰੇਨਹਾਈਟ ਦੀ ਕਮੀ ਕੀਤੀ ਜਾਣੀ ਚਾਹੀਦੀ ਹੈ। ਪਾਣੀ ਦੇ ਲਈ ਘੱਟ ਡੂੰਘੇ ਵਾਟਰਰ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ। ਜੀਵਨ ਦੇ ਪਹਿਲੇ 04 ਹਫ਼ਤੇ ਦੇ ਦੌਰਾਨ ਔਸਤ ਮੌਤ ਦਰ 6-10% ਹੈ। ਆਪਣੇ ਜੀਵਨ ਦੇ ਸ਼ੁਰੂਆਤੀ ਦਿਨਾਂ ਵਿੱਚ ਛੋਟੇ ਬੱਚੇ ਖਾਣਾ ਖਾਣ ਅਤੇ ਪਾਣੀ ਪੀਣ ਵਿੱਚ ਅਣਇੱਛੁਕ ਹੁੰਦੇ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਦੀ ਖਰਾਬ ਦ੍ਰਿਸ਼ਟੀ ਅਤੇ ਬੇਚੈਨੀ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਜ਼ਬਰਦਸਤੀ ਖੁਆਉਣਾ ਪੈਂਦਾ ਹੈ।

ਜ਼ਬਰਦਸਤੀ ਖੁਆਉਣਾ - ਛੋਟੇ ਬੱਚਿਆਂ ਵਿੱਚ ਮੌਤ ਦਰ ਦਾ ਇੱਕ ਪ੍ਰਮੁੱਖ ਕਾਰਨ ਭੁੱਖ ਨਾਲ ਮਰ ਜਾਣਾ ਹੈ। ਇਸ ਲਈ ਖਾਣਾ ਖਿਲਾਉਣ ਅਤੇ ਪਾਣੀ ਪਿਆਉਣ ਦੇ ਲਈ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਜ਼ਬਰਦਸਤੀ ਖੁਆਉਣ ਲਈ ਪੰਦਰਾਂ ਦਿਨ ਤੱਕ ਪ੍ਰਤੀ ਇਕ ਲੀਟਰ ਪਾਣੀ ‘ਤੇ 100 ਮਿਲੀਲੀਟਰ ਦੀ ਦਰ ਨਾਲ ਦੁੱਧ ਅਤੇ ਪ੍ਰਤੀ 10 ਬੱਚਿਆਂ ‘ਤੇ ਇੱਕ ਉਬਲਿਆ ਆਂਡਾ ਦਿੱਤਾ ਜਾਣਾ ਚਾਹੀਦਾ ਹੈ। ਇਹ ਛੋਟੇ ਬੱਚਿਆਂ ਦੀ ਪ੍ਰੋਟੀਨ ਅਤੇ ਸ਼ਕਤੀ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਖਾਣੇ ਦੇ ਬਰਤਨ ਨੂੰ ਉਂਗਲੀਆਂ ਨਾਲ ਹੌਲੀ-ਹੌਲੀ ਥਪਥਪਾ ਕੇ ਬੱਚਿਆਂ ਨੂੰ ਭੋਜਨ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ। ਫੀਡਰ ਅਤੇ ਵਾਟਰਰ (ਪਾਣੀ ਪੀਣ ਦਾ ਭਾਂਡਾ) ਵਿੱਚ ਰੰਗ-ਬਿਰੰਗੇ ਕੰਚੇ ਜਾਂ ਪੱਥਰਾਂ ਨੂੰ ਰੱਖਣ ਨਾਲ ਵੀ ਛੋਟੇ ਬੱਚੇ ਉਸ ਵੱਲ ਆਕਰਸ਼ਿਤ ਹੋਣਗੇ। ਕਿਉਂਕਿ ਟਰਕੀਆਂ ਨੂੰ ਹਰਾ ਰੰਗ ਬਹੁਤ ਪਸੰਦ ਹੁੰਦਾ ਹੈ ਇਸ ਲਈ ਉਨ੍ਹਾਂ ਦੇ ਖਾਣੇ ਦੀ ਮਾਤਰਾ ਨੂੰ ਵਧਾਉਣ ਲਈ ਉਸ ਵਿੱਚ ਕੁਝ ਕੱਟੇ ਹੋਏ ਹਰੇ ਪੱਤੇ ਵੀ ਮਿਲਾ ਦੇਣੇ ਚਾਹੀਦੇ ਹਨ। ਪਹਿਲਾਂ 02 ਦਿਨਾਂ ਤੱਕ ਰੰਗ-ਬਿਰੰਗੇ ਆਂਡੇ ਫਿਲਰਾਂ ਨੂੰ ਵੀ ਫੀਡਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਹੇਠਾਂ ਵਿਛਾਉਣ ਦੀ ਸਮੱਗਰੀ - ਬਰੂਡਿੰਗ ਦੇ ਲਈ ਆਮ ਤੌਰ ‘ਤੇ ਹੇਠ ਵਿਛਾਈ ਜਾਣ ਵਾਲੀ ਸਮੱਗਰੀ ਵਿੱਚ ਲੱਕੜੀ ਦਾ ਬੁਰਾਦਾ, ਚਾਵਲ ਦਾ ਛਿਲਕਾ ਅਤੇ ਕੱਟੀ ਹੋਈ ਲੱਕੜੀ ਦੇ ਛਿਲਕੇ ਆਦਿ ਇਸਤੇਮਾਲ ਕੀਤੇ ਜਾਂਦੇ ਹਨ। ਸ਼ੁਰੂ ਵਿੱਚ ਬੱਚਿਆਂ ਦੇ ਲਈ ਵਿਛਾਈ ਜਾਣ ਵਾਲੀ ਸਮੱਗਰੀ ਦੀ ਮੋਟਾਈ 2 ਇੰਚ ਹੋਣੀ ਚਾਹੀਦੀ ਹੈ ਜਿਸ ਨੂੰ ਸਮੇਂ ਦੇ ਨਾਲ-ਨਾਲ 3-4 ਇੰਚ ਤੱਕ ਵਧਾਇਆ ਜਾਵੇ। ਵਿਛਾਈ ਗਈ ਸਮੱਗਰੀ ਵਿੱਚ ਕੇਕਿੰਗ ਨੂੰ ਰੋਕਣ ਦੇ ਲਈ ਉਸ ਨੂੰ ਕੁਝ ਸਮੇਂ ਦੇ ਅੰਤਰਾਲ ਉੱਤੇ ਪਲਟ ਦੇਣਾ ਚਾਹੀਦਾ ਹੈ।