ਮਿਲਾਵਟਖੋਰੀ ਵਿਰੁਧ ਤਿੰਨ ਵਿਭਾਗਾਂ ਵਲੋਂ ਸ਼ੁਰੂ ਹੋਵੇਗੀ ਸੰਯੁਕਤ ਛਾਪੇਮਾਰੀ ਮੁਹਿੰਮ: ਬਲਬੀਰ ਸਿੱਧੂ
ਕੈਬਨਿਟ ਮੰਤਰੀ ਸਿੱਧੂ ਨੇ ਸਰਕਾਰੀ ਮੱਛੀ ਪੂੰਗ ਫ਼ਾਰਮ ਅਤੇ ਡੇਅਰੀ ਵਿਭਾਗ ਦਾ ਕੀਤਾ ਦੌਰਾ
Balbir Singh Sidhu
ਸੰਗਰੂਰ, 7 ਜੂਨ (ਗੁਰਦਰਸ਼ਨ ਸਿੰਘ ਸਿੱਧੂ/ਪਰਮਜੀਤ ਸਿੰਘ ਲੱਡਾ) : ਪੰਜਾਬ ਵਿਚ ਨਕਲੀ ਦੁੱਧ ਅਤੇ ਗ਼ੈਰ ਮਿਆਰੀ ਕਿਸਮ ਦੇ ਦੁੱਧ ਤੋਂ ਤਿਆਰ ਕੀਤੇ ਜਾਣ ਵਾਲੇ ਉਤਪਾਦਾਂ ਦੀ ਵਿਕਰੀ ਅਤੇ ਉਤਪਾਦਨ 'ਤੇ ਪਾਬੰਦੀ ਲਗਾਉਣ ਲਈ ਸੂਬੇ ਦੇ ਤਿੰਨ ਸਰਕਾਰੀ ਵਿਭਾਗ ਸੰਯੁਕਤ ਰੂਪ ਵਿਚ ਸਖ਼ਤ ਕਾਰਵਾਈ ਨੂੰ ਅਮਲ ਵਿਚ ਲਿਆਉਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਡੇਅਰੀ ਉਦਮ ਵਿਕਾਸ ਯੋਜਨਾ ਤਹਿਤ ਮੌਜੂਦਾ ਵਿੱਤੀ ਵਰ੍ਹੇ ਵਿਚ 1367 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਯੋਜਨਾ ਛੋਟੇ ਡੇਅਰੀ ਯੂਨਿਟ ਸਥਾਪਤ ਕਰਨ ਅਤੇ ਦੁੱਧ ਉਤਪਾਦਕਾਂ ਵਲੋਂ ਇਸ ਕਿੱਤੇ ਨਾਲ ਸਬੰਧਤ ਹਰ ਸੁਵਿਧਾ ਮੁਹੱਈਆ ਕਰਵਾਉਂਦੀ ਹੈ। Àਨ੍ਹਾਂ ਦਸਿਆ ਕਿ ਵਿੱਤੀ ਸਾਲ 2017-18 ਦੌਰਾਨ ਇਸ ਯੋਜਨਾ ਅਧੀਨ 1120 ਲੱਖ ਰੁਪਏ ਦੀ ਸਬਸਿਡੀ ਵੰਡੀ ਹੈ।