ਅਕਤੂਬਰ ਤੋਂ ਮਹਿੰਗੀ ਹੋ ਸਕਦੀ ਹੈ ਕੁਦਰਤੀ ਗੈਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿਦੇਸ਼ੀ ਬਾਜ਼ਾਰ 'ਚ ਤੇਜ਼ੀ ਦੇ ਚਲਦਿਆਂ ਸਰਕਾਰ ਦੇਸ਼ 'ਚ ਉਤਪਾਦਤ ਕੁਦਰਤੀ ਗੈਸ ਦੀ ਕੀਮਤ ਅਕਤੂਬਰ ਤੋਂ 14 ਫ਼ੀ ਸਦੀ ਤੋਂ ਜ਼ਿਆਦਾ ਵਧਾ ਕਸਦੀ ਹੈ..............

Natural Gas

ਨਵੀਂ ਦਿੱਲੀ : ਵਿਦੇਸ਼ੀ ਬਾਜ਼ਾਰ 'ਚ ਤੇਜ਼ੀ ਦੇ ਚਲਦਿਆਂ ਸਰਕਾਰ ਦੇਸ਼ 'ਚ ਉਤਪਾਦਤ ਕੁਦਰਤੀ ਗੈਸ ਦੀ ਕੀਮਤ ਅਕਤੂਬਰ ਤੋਂ 14 ਫ਼ੀ ਸਦੀ ਤੋਂ ਜ਼ਿਆਦਾ ਵਧਾ ਕਸਦੀ ਹੈ। ਇਸ ਕਦਮ ਨਾਲ ਜਿੱਥੇ ਖੁਦਰਾ ਸੀਐਨਜੀ ਮਹਿੰਗੀ ਹੋ ਸਕਦੀ ਹੈ, ਉਥੇ ਹੀ ਬਿਜਲੀ ਅਤੇ ਯੂਰੀਆ ਉਤਪਾਦਨ ਦੀ ਲਾਗਤ ਵੀ ਵਧੇਗੀ। ਜਾਣਕਾਰ ਸੂਤਰਾਂ ਨੇ ਕਿਹਾ ਕਿ ਕੁਦਰਤੀ ਗੈਸ ਦੇ ਜ਼ਿਆਦਾਤਰ ਘਰੇਲੂ ਉਤਪਾਦਕਾਂ ਨੂੰ ਫ਼ਿਲਹਾਲ 3.06 ਡਾਲਰ ਪ੍ਰਤੀ ਇਕਾਈ (ਐਮਐਮਬੀਟੀਯੂ) ਦਾ ਮੁੱਲ ਮਿਲ ਰਿਹਾ ਹੈ। ਅਕਤੂਬਰ 'ਚ ਇਸ 'ਚ ਇਹ ਕਰੀਬ 14 ਫ਼ੀ ਸਦੀ ਵਧਾ ਕੇ 3.5 ਡਾਲਰ ਪ੍ਰਤੀ ਇਕਾਈ ਕੀਤਾ ਜਾ ਸਕਦਾ ਹੈ।

ਉਤਪਾਦਕਾਂ ਨੂੰ ਮਿਲਣ ਵਾਲੇ ਕੁਦਰਤੀ ਗੈਸ ਦੇ ਮੁੱਖ ਦੀ ਛਿਮਾਈ ਸਮੀਖਿਆ ਕੀਤੀ ਜਾਂਦੀ ਹੈ ਅਤੇ ਨਵੇਂ ਭਾਅ ਬੱਚਤ ਵਾਲੇ ਦੇਸ਼ਾਂ ਅਮਰੀਕਾ, ਰੂਸ ਅਤੇ ਕੈਨੇਡਾ ਦੇ ਕੇਂਦਰਾਂ 'ਤੇ ਪ੍ਰਚੱਲਤ ਮੁੱਲਾਂ ਦੇ ਔਸਤ 'ਤੇ ਆਧਾਰਤ ਹੁੰਦੇ ਹਨ। ਸੂਤਰਾਂ ਨੇ ਕਿਹਾ ਕਿ ਸੋਧੀਆਂ ਹੋਈਆਂ ਕੀਮਤਾਂ ਦਾ ਐਲਾਨ 28 ਸਤੰਬਰ ਨੂੰ ਕੀਤਾ ਜਾ ਸਕਦਾ ਹੈ। ਭਾਰਤ ਅਪਣੀ ਖ਼ਪਤ ਦੀ 50 ਫ਼ੀ ਸਦੀ ਗੈਸ ਆਯਾਤ ਕਰਦਾ ਹੈ ਜੋ ਗੈਸ ਘਰੇਲੂ ਗੈਸ ਦੇ ਦੋ ਗੁਣਾ ਮੁੱਲ ਦੀ ਪੈਂਦੀ ਹੈ। ਘਰੇਲੂ ਗੈਸ ਦੀ ਨਵੀਂ ਦਰ ਆਗ਼ਾਮੀ 1 ਅਕਤੂਬਰ ਤੋਂ 6 ਮਹੀਨੇ ਲਈ ਹੋਵੇਗੀ। ਇਹ ਅਕਤੂਬਰ 2015 ਤੋਂ ਮਾਰਚ 2016 ਦੀ ਮਿਆਦ ਦੀਆਂ ਕੀਮਤਾਂ ਤੋਂ ਬਾਅਦ ਸੱਭ ਤੋਂ ਉਚੀ ਦਰ ਹੋਵੇਗੀ।    (ਏਜੰਸੀ)

Related Stories