RBI ਦੀ ਰੀਪੋਰਟ, ਇੱਕ ਲੱਖ ਕਰੋੜ ਤੋਂ ਜਿਆਦਾ ਦੇ ਹੋਏ ਬੈਂਕ ਘਪਲੇ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਚਾਰ ਸਾਲਾਂ ਦੌਰਾਨ ਦੇਸ਼ ਦੀ ਆਰਥਿਕਤਾ ਨੂੰ ਭਾਰੀ ਸੱਟ ਲੱਗੀ ਹੈ ਅਤੇ ਇਸ ਦੌਰਾਨ 1 ਲੱਖ ਕਰੋੜ ਤੋਂ ਜਿਆਦਾ ਦੀ ਰਾਸ਼ੀ ਧੋਖਾਧੜੀ ਦੀ ਸ਼ਿਕਾਰ ਹੋ ਗਈ ਹੈ...

RBI

ਨਵੀਂ ਦਿੱਲੀ (ਭਾਸ਼ਾ) : ਪਿਛਲੇ ਚਾਰ ਸਾਲਾਂ ਦੌਰਾਨ ਦੇਸ਼ ਦੀ ਆਰਥਿਕਤਾ ਨੂੰ ਭਾਰੀ ਸੱਟ ਲੱਗੀ ਹੈ ਅਤੇ ਇਸ ਦੌਰਾਨ 1 ਲੱਖ ਕਰੋੜ ਤੋਂ ਜਿਆਦਾ ਦੀ ਰਾਸ਼ੀ ਧੋਖਾਧੜੀ ਦੀ ਸ਼ਿਕਾਰ ਹੋ ਗਈ ਹੈ। ਆਰ ਬੀ ਆਈ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਅੰਕੜਿਆਂ ਨੂੰ  ਕੇਂਦਰ ਸਰਕਾਰ ਨੇ ਸੰਸਦ ਵਿਚ ਇਹ ਕਬੂਲ ਕੀਤਾ ਹੈ ਕਿ ਪਿਛਲੇ ਚਾਰ ਸਾਲ ਦੌਰਾਨ ਬੈਕਿੰਗ ਘਪਲਿਆਂ ਦੇ 19 ਹਜਾਰ ਤੋਂ ਵੱਧ ਮਾਮਲੇ ਦਰਜ ਹੋਏ ਹਨ। ਜਿਸ ਦੌਰਾਨ ਇਕ ਲੱਖ ਕਰੋੜ ਤੋਂ ਜਿਆਦਾ ਦਾ ਪੈਸੇ ਧੋਖਾਧੜੀ ਦੀ ਭੇਂਟ ਚੜ ਗਿਆ ਹੈ। ਆਰ ਬੀ ਆਈ ਦੁਆਰਾ ਜਾਰੀ ਕੀਤੇ ਅੰਕੜਿਆਂ ਵਿਚ ਦਰਸਾਈ ਗਈ ਰਾਸ਼ੀ ਵਿਜੈ ਮਾਲੀਆ, ਨੀਰਵ ਮੋਦੀ ਵਰਗੇ ਭਗੌੜਿਆਂ ਵੱਲੋਂ ਕੀਤੀ ਗਈ ਧੋਖਾਧੜੀ ਤੋਂ ਕਿਤੇ ਜਿਆਦਾ ਹੈ।

 ਦੱਸ ਦੇਈਏ ਕਿ ਇਕ ਲੱਖ ਰੁਪਏ ਤੋਂ ਜਿਆਦਾ ਦੀ ਧਨਰਾਸ਼ਿ ਨਾਲ ਜੁੜੀ ਧੋਖਾਧੜੀ ਦੀ ਰਿਪੋਰਟ ਬੈਂਕਾਂ ਵੱਲੋਂ RBI ਨੂੰ ਦਿੱਤੀ ਜਾਂਦੀ ਹੈ ਅਤੇ ਇਨ੍ਹਾਂ ਰੀਪੋਰਟਾਂ ਦੇ ਹਵਾਲੇ ਨਾਲ ਹੀ RBI ਦੇਸ਼ ਦੇ ਬੈਕਿੰਗ ਖੇਤਰਾਂ ਵਿਚ ਹੁੰਦੀ ਛੋਟੀ ਤੋਂ ਹਰ ਵੱਡੀ ਚੋਰੀ ਦੇ ਅੰਕੜੇ ਜਾਰੀ ਕਰਦਾ ਹੈ।  ਬੈਂਕਿੰਗ ਧੋਖਾਧੜੀ ਨੂੰ ਲੈ ਕੇ ਸੰਸਦ ਵਿਚ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਪਿਛਲੇ ਚਾਰ ਸਾਲਾਂ ਵਿਚ ਕੁੱਲ 19102 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿਚ 1 ਲਖ 14 ਹਜਾਰ 221 ਕਰੋੜ ਰੁਪਏ ਦੀ ਧਨਰਾਸ਼ਿ ਸ਼ਾਮਿਲ ਹੈ । 2015 -16 ਵਿਚ ਕੁੱਲ 4693 ਕੇਸ ਦਰਜ ਹੋਏ ਸਨ ਜਿਨ੍ਹਾਂ ਵਿਚ 18699 ਕਰੋੜ ਰੁਪਏ ਦੀ ਧਨਰਾਸ਼ਿ ਧੋਖਾਧੜੀ ਦੀ ਭੈਣ ਚੜੀ ਹੈ। ਇਸਦੇ ਨਾਲ ਹੀ 2016 -17 ਵਿਚ 5076 ਮਾਮਲੇ ਦਰਜ ਹੋਏ ਸਨ ਜਿਨ੍ਹਾਂ ਵਿਚ 23934 ਕਰੋੜ ਦੀ ਚੋਰੀ ਸ਼ਾਮਿਲ ਹੈ

ਜਦ ਕਿ 2018-19 ਵਿਚ 30 ਸਿਤੰਬਰ ਤੱਕ 3416 ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿਚ 30420 ਕਰੋੜ ਦੀ ਧੋਖਾਧੜੀ ਹੋਈ  | ਇਸ ਮਾਮਲੇ 'ਤੇ ਸਰਕਾਰ ਨੇ 14 ਦਿਸੰਬਰ ਨੂੰ 918 ਵੇਂ ਨੰਬਰ ਦੇ ਸਵਾਲ 'ਤੇ ਲਿਖਤੀ ਜਵਾਬ ਦਿੱਤਾ ਹੈ ਅਤੇ ਇਸ ਮਾਮਲੇ ਵਿਚ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿਚ  ਬਹੁਤ ਸਾਰੇ ਮਾਮਲੇ ਪੁਰਾਣੇ ਹਨ ਜਿਨ੍ਹਾਂ ਦੀ ਜਾਣਕਾਰੀ ਹੁਣ ਪ੍ਰਾਪਤ ਹੋਈ ਹੈ ਅਤੇ ਸਰਕਾਰ ਨੇ ਅਜਿਹੇ ਘਪਲਿਆਂ ਨੂੰ ਰੋਕਣ ਲਈ ਇਕ ਡਾਟਾਬੇਸ ਤਿਆਰ ਕੀਤਾ ਹੈ ਜਿਸ ਰਾਹੀਂ ਅਜਿਹੇ ਧੋਖਾਧੜੀ ਵਾਲੇ ਮਾਮਲਿਆਂ 'ਤੇ ਨਿਗਰਾਨੀ ਰਾਖੀ ਜਾਵੇਗੀ।