GST ‘ਤੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ, 33 ਉਤਪਾਦ ਹੋਣਗੇ ਸਸਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

22 ਦਸੰਬਰ ਨੂੰ ਦਿੱਲੀ ‘ਚ ਹੋਈ ਜੀ.ਐਸ.ਟੀ. ਪ੍ਰੀਸ਼ਦ ਦੀ 31ਵੀਂ ਬੈਠਕ ਵਿਚ ਕਈ ਚੀਜ਼ਾਂ ‘ਤੇ ਜੀ.ਐਸ.ਟੀ. ਦਰ ਘੱਟ ਕਰਨ ਦਾ ਫ਼ੈਸਲਾ ਕੀਤਾ...

GST Council

ਨਵੀਂ ਦਿੱਲੀ (ਭਾਸ਼ਾ) : 22 ਦਸੰਬਰ ਨੂੰ ਦਿੱਲੀ ‘ਚ ਹੋਈ ਜੀ.ਐਸ.ਟੀ. ਪ੍ਰੀਸ਼ਦ ਦੀ 31ਵੀਂ ਬੈਠਕ ਵਿਚ ਕਈ ਚੀਜ਼ਾਂ ‘ਤੇ ਜੀ.ਐਸ.ਟੀ. ਦਰ ਘੱਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਪ੍ਰੀਸ਼ਦ ਵਿਚ ਇਕ ਵੱਡੀ ਰਾਹਤ ਦਿਤੀ ਗਈ ਹੈ। ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਹੀ ਵਿਚ ਹੋਈ 31ਵੀਂ ਬੈਠਕ ਵਿਚ 33 ਚੀਜ਼ਾਂ ‘ਤੇ ਜੀ.ਐਸ.ਟੀ. ਦਰ ਘੱਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਸੂਤਰਾਂ ਦੇ ਮੁਤਾਬਕ, 7 ਚੀਜ਼ਾਂ ਨੂੰ 28 ਪ੍ਰਤੀਸ਼ਤ ਦੀ ਸਲੈਬ ਵਿਚੋਂ ਕੱਢ ਕੇ 18 ਪ੍ਰਤੀਸ਼ਤ ਵਿਚ ਲਿਆਂਦਾ ਗਿਆ ਹੈ। ਉੱਥੇ ਹੀ 26 ਚੀਜ਼ਾਂ ‘ਤੇ ਜੀ.ਐਸ.ਟੀ. ਦਰ 18 ਪ੍ਰਤੀਸ਼ਤ ਤੋਂ ਘੱਟ ਕਰਕੇ 12 ਪ੍ਰਤੀਸ਼ਤ ਤੇ 5 ਪ੍ਰਤੀਸ਼ਤ ਕਰ ਦਿਤੀ ਗਈ ਹੈ। ਹਾਲਾਂਕਿ ਹੁਣ ਤਕ ਆਫ਼ੀਸ਼ੀਅਲ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ ਪਰ ਸੂਤਰਾਂ ਦੇ ਮੁਤਾਬਕ ਟਾਇਰਾਂ, ਵੀ.ਸੀ.ਆਰ. ਅਤੇ ਲਿਥੀਅਮ ਬੈਟਰੀ ‘ਤੇ ਜੀ.ਐਸ.ਟੀ. ਦੀ ਦਰ 28 ਪ੍ਰਤੀਸ਼ਤ ਤੋਂ ਘੱਟ ਕਰਕੇ 18 ਪ੍ਰਤੀਸ਼ਤ ਕਰ ਦਿਤੀ ਗਈ ਹੈ।

ਧਿਆਨ ਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ 99 ਫ਼ੀਸਦੀ ਸਮਾਨਾਂ ਨੂੰ 18 ਫ਼ੀਸਦੀ ਜਾਂ ਇਸ ਤੋਂ ਘੱਟ ਸਲੈਬ ਦੇ ਦਾਇਰੇ ਵਿਚ ਲਿਆਉਣ ‘ਤੇ ਕੰਮ ਕਰ ਰਹੀ ਹੈ।। 28 ਫ਼ੀਸਦੀ ਸਲੈਬ ਸਿਰਫ਼ ਕੁਝ ਗਿਣੇ-ਚੁਣੇ ਸਮਾਨਾਂ ‘ਤੇ ਹੀ ਲਾਗੂ ਰਹੇਗੀ, ਜਿਵੇਂ ਕਿ ਲਗਜ਼ਰੀ ਸਮਾਨ। ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਸ਼ੁਰੂਆਤ ਵਿਚ ਜੀ.ਐਸ.ਟੀ. ਨੂੰ ਸੂਬਿਆਂ ਦੇ ਮੌਜੂਦਾ ਵੈਟ ਅਤੇ ਐਕਸਾਈਜ਼ ਟੈਕਸ ਸਟ੍ਰਕਚਰ ਦੇ ਹਿਸਾਬ ਨਾਲ ਬਣਾਇਆ ਗਿਆ ਸੀ। ਹੁਣ ਇਸ ‘ਤੇ ਕਈ ਵਾਰ ਚਰਚਾ ਹੋ ਚੁੱਕੀ ਹੈ ਅਤੇ ਟੈਕਸ ਸਿਸਟਮ ਵਿਚ ਸੁਧਾਰ ਹੋ ਰਿਹਾ ਹੈ।