SBI ਵੱਲੋਂ ਗਾਹਕਾਂ ਨੂੰ ਝਟਕਾ, ਸਿਰਫ਼ ਇੰਨੀ ਹੀ ਰਾਸ਼ੀ ਕਢਵਾ ਸਕੋਗੇ ਤੁਸੀਂ ATM ‘ਚੋਂ
ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਦੀ...
State Bank of India
ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਦੀ ਸੀਮਾ ਨੂੰ ਘੱਟ ਕਰ ਦਿੱਤਾ ਹੈ। ਮਤਲਬ ਇਹ ਹੈ ਕਿ ਹੁਣ ਏ.ਟੀ.ਐੱਮ. ਵਿਚੋਂ ਪਹਿਲਾਂ ਨਾਲੋਂ ਘੱਟ ਪੈਸੇ ਨਿਕਲਣਗੇ। SBI ਗਾਹਕਾਂ ਨੂੰ ਏ.ਟੀ.ਐੱਮ. ਰਾਹੀਂ ਦਿਨ ਵਿਚ 40,000 ਰੁਪਏ ਕਢਵਾਉਣ ਬਾਰੇ ਸੋਚ ਰਹੀ ਸੀ ਪਰ ਹੁਣ ਇਸ ਨੂੰ ਘਟਾ ਕੇ 20,000 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ। ਹਾਲਾਂਕਿ, SBI ਦੁਆਰਾ 20,000 ਰੁਪਏ ਤੱਕ ਨਿਕਾਸੀ ਦੀ ਸੀਮਾ 31 ਅਕਤੂਬਰ ਤੱਕ ਲਾਗੂ ਹੋਵੇਗੀ। 31 ਅਕਤੂਬਰ ਤੱਕ ਗਾਹਕ 40,000 ਰੁਪਏ ਕਢਵਾ ਸਕਦੇ ਹਨ।