ਨੂਹ ਹਿੰਸਾ: ਜਾਂਚ ਲਈ ਹੋਵੇਗਾ SIT ਦਾ ਗਠਨ, ਮੋਨੂੰ ਮਾਨੇਸਰ ਦੀ ਭੂਮਿਕਾ ਦੀ ਕੀਤੀ ਜਾ ਰਹੀ ਜਾਂਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਨ ਗਵਾਉਣ ਵਾਲੇ ਹੋਮ ਗਾਰਡ ਜਵਾਨਾਂ ਦੇ ਪ੍ਰਵਾਰਾਂ ਨੂੰ ਦਿਤੀ ਜਾਵੇਗੀ ਵਿੱਤੀ ਸਹਾਇਤਾ: DGP ਪੀ.ਕੇ. ਅਗਰਵਾਲ

Haryana DGP PK Aggarwal issues statement on Nuh Violence

 

  • ਮੌਲਵੀ ਦੀ ਹਤਿਆ ਦੇ ਇਲਜ਼ਾਮ ਤਹਿਤ 4 ਲੋਕ ਗ੍ਰਿਫ਼ਤਾਰ
  • ਨੂਹ ਵਿਚ 41 FIRs ਦਰਜ, 116 ਲੋਕ ਗ੍ਰਿਫ਼ਤਾਰ, 100 ਤੋਂ ਵੱਧ ਸ਼ੱਕੀ ਹਿਰਾਸਤ ’ਚ

ਗੁਰੂਗ੍ਰਾਮ:  ਹਰਿਆਣਾ ਦੇ ਪੁਲਿਸ ਮੁਖੀ ਪੀ.ਕੇ. ਅਗਰਵਾਲ ਨੇ ਬੁਧਵਾਰ ਨੂੰ ਇਥੇ ਕਿਹਾ ਕਿ ਸੂਬੇ ਵਿਚ ਫਿਰਕੂ ਹਿੰਸਾ ਦੇ ਮਾਮਲਿਆਂ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਜਾਵੇਗਾ ਅਤੇ ਇਸ ਵਿਚ ਬਜਰੰਗ ਦਲ ਦੇ ਮੈਂਬਰ ਮੋਨੂੰ ਮਾਨੇਸਰ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।  ਨੂਹ ਵਿਚ ਵਿਸ਼ਵ ਹਿੰਦੂ ਕੈਂਪਸ ਦੇ ਇਕ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਨੂੰ ਲੈ ਕੇ ਭੜਕੀ ਹਿੰਸਾ ਦੌਰਾਨ ਦੋ ਹੋਮਗਾਰਡ ਜਵਾਨਾਂ ਅਤੇ ਇਕ ਮੌਲਵੀ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ। ਮੁਸਲਿਮ ਬਹੁਗਿਣਤੀ ਵਾਲੇ ਨੂਹ ਵਿਚ ਹਿੰਸਾ ਦੀ ਖ਼ਬਰ ਫੈਲਦਿਆਂ ਹੀ ਭੀੜ ਨੇ ਗੁਆਂਢੀ ਕਸਬੇ ਸੋਹਨਾ ਵਿਚ ਚਾਰ ਵਾਹਨਾਂ ਅਤੇ ਇਕ ਦੁਕਾਨ ਨੂੰ ਅੱਗ ਲਗਾ ਦਿਤੀ। ਇਕ ਭੀੜ ਨੇ ਗੁਰੂਗ੍ਰਾਮ ਵਿਚ ਇਕ ਮਸਜਿਦ ਉਤੇ ਹਮਲਾ ਕੀਤਾ ਅਤੇ ਇਸ ਦੇ ਮੌਲਵੀ ਦੀ ਹਤਿਆ ਕਰ ਦਿਤੀ ਅਤੇ ਦੁਕਾਨਾਂ ਵਿਚ ਭੰਨਤੋੜ ਵੀ ਕੀਤੀ ਗਈ  

ਇਹ ਵੀ ਪੜ੍ਹੋ: ਦੇਸ਼ ਦੇ 4001 ਵਿਧਾਇਕਾਂ ਦੀ ਜਾਇਦਾਦ 54,545 ਕਰੋੜ ਰੁਪਏ : ADR ਰਿਪੋਰਟ

ਬੁਧਵਾਰ ਨੂੰ ਗੁਰੂਗ੍ਰਾਮ ਵਿਚ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ, ਡੀ.ਜੀ.ਪੀ. ਨੇ ਕਿਹਾ ਕਿ ਸੂਬੇ ਵਿਚ ਸਥਿਤੀ ਕਾਬੂ ਵਿਚ ਹੈ ਅਤੇ ਨੂਹ ਵਿਚ ਕਰਫਿਊ ਤੋਂ ਕੁੱਝ ਸਮੇਂ ਲਈ ਢਿੱਲ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਿੰਸਾ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨੂਹ ਵਿਚ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਅਤੇ ਪੁਲਿਸ ਫੋਰਸ ਨੂੰ ਹਦਾਇਤ ਕੀਤੀ ਗਈ ਹੈ ਕਿ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।

ਇਹ ਵੀ ਪੜ੍ਹੋ: ਰਾਜਸਥਾਨ 'ਚ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਬੱਚੇ ਦੀ ਮੌਤ

ਅਗਰਵਾਲ ਨੇ ਕਿਹਾ ਕਿ ਹਿੰਸਾ ਦੇ ਸਾਰੇ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਾਜ਼ਸ਼ ਰਚੀ ਗਈ ਹੈ ਤਾਂ ਉਸ ਦੀ ਵੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬਜਰੰਗ ਦਲ ਦੇ ਮੋਨੂੰ ਮਾਨੇਸਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਗੁਰੂਗ੍ਰਾਮ 'ਚ ਇਕ ਮਸਜਿਦ ਦੇ ਮੌਲਵੀ ਦੀ ਹਤਿਆ ਦੇ ਦੋਸ਼ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਦੇ ਡੀ.ਜੀ.ਪੀ. ਨੇ ਦਸਿਆ ਕਿ ਨੂਹ ਵਿਚ ਕੁੱਲ 41 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 116 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 100 ਤੋਂ ਵੱਧ ਸ਼ੱਕੀਆਂ ਨੂੰ ਪੁਛਗਿਛ ਲਈ ਹਿਰਾਸਤ 'ਚ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪਾਕਿ ’ਚ ਹਿੰਦੂ ਵਪਾਰੀ ਅਗਵਾ, ਵੀਡੀਓ ਭੇਜ ਕੇ ਅਗਵਾਕਾਰਾਂ ਨੇ ਪ੍ਰਵਾਰ ਕੋਲੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ 

ਉਨ੍ਹਾਂ ਦਸਿਆ ਕਿ ਨੂਹ ਵਿਚ ਹੋਈ ਹਿੰਸਾ ਵਿਚ ਸਾਡੇ ਦੋ ਹੋਮਗਾਰਡ ਮਾਰੇ ਗਏ ਸਨ। ਉਨ੍ਹਾਂ ਦੇ ਪ੍ਰਵਾਰਾਂ ਨੂੰ ਵਿਤੀ ਸਹਾਇਤਾ ਦਿਤੀ ਜਾਵੇਗੀ। ਇਸ ਤੋਂ ਇਲਾਵਾ ਬਜਰੰਗ ਦਲ ਦੇ ਇਕ ਜ਼ਖਮੀ ਵਰਕਰ ਦੀ ਮੌਤ ਨਾਲ, ਬੁਧਵਾਰ ਨੂੰ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ, ਜਦਕਿ ਗੁਰੂਗ੍ਰਾਮ ਵਿਚ ਕਈ ਦੁਕਾਨਾਂ ਅਤੇ ਗੋਦਾਮਾਂ ਨੂੰ ਅੱਗ ਲਗਾ ਦਿਤੀ ਗਈ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਜ਼ਖਮੀ ਬਜਰੰਗ ਦਲ ਦੇ ਵਰਕਰ ਦੀ ਮੌਤ ਦੀ ਖ਼ਬਰ ਦਿਤੀ ਹੈ। ਪੁਲਿਸ ਮੁਤਾਬਕ ਮੰਗਲਵਾਰ ਦੇਰ ਰਾਤ ਗੁਰੂਗ੍ਰਾਮ ਦੇ ਘੱਟੋ-ਘੱਟ ਪੰਜ ਇਲਾਕਿਆਂ 'ਚ ਭੰਨਤੋੜ ਅਤੇ ਅੱਗਜ਼ਨੀ ਦੀਆਂ ਖਬਰਾਂ ਆਈਆਂ।

ਇਹ ਵੀ ਪੜ੍ਹੋ: ਮੋਟਰਸਾਈਕਲ ਦੇ ਟਾਇਰ 'ਚ ਚੁੰਨੀ ਫਸਣ ਕਾਰਨ ਹੋਈ ਮੌਤ

ਪੁਲਿਸ ਨੇ ਦਸਿਆ ਕਿ ਮੰਗਲਵਾਰ ਰਾਤ ਕਰੀਬ 9.30 ਵਜੇ ਸੈਕਟਰ-70ਏ 'ਚ ਇਕ ਗੋਦਾਮ ਅਤੇ ਉਸ ਦੇ ਨਾਲ ਲੱਗਦੀ ਪੰਕਚਰ ਦੀ ਇਕ ਦੁਕਾਨ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਬੁਲਾਇਆ ਗਿਆ ਅਤੇ ਅੱਧੇ ਘੰਟੇ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ। ਦੇਰ ਰਾਤ ਕਰੀਬ ਇਕ ਵਜੇ ਪਿੰਡ ਟੀਕਲੀ ਨੇੜੇ ਵੀ ਤਿੰਨ ਗੋਦਾਮਾਂ ਨੂੰ ਅੱਗ ਲੱਗ ਗਈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਬਾਦਸ਼ਾਹਪੁਰ ਖੇਤਰ ਵਿਚ ਦੋ ਮੀਟ ਦੀਆਂ ਦੁਕਾਨਾਂ ਵਿਚ ਭੰਨਤੋੜ ਕੀਤੀ ਗਈ ਜਦਕਿ ਪਾਲਮ ਵਿਹਾਰ ਵਿਚ ਇਕ ਗੋਦਾਮ ਨੂੰ ਵੀ ਅੱਗ ਲਗਾ ਦਿਤੀ ਗਈ। ਨਖਡੋਲਾ ਪਿੰਡ ਦੇ ਕੋਲ ਇਕ ਝੁੱਗੀ 'ਤੇ ਨੌਜਵਾਨਾਂ ਦੇ ਇਕ ਸਮੂਹ ਨੇ ਹਮਲਾ ਕਰ ਦਿਤਾ।