ਇਸ ਸ਼ਖ਼ਸ ਨੇ ਜੇਲ੍ਹ ’ਚ ਲਿਖੀਆਂ ਅਜਿਹੀਆਂ ਕਵਿਤਾਵਾਂ, ਜਿਸ ਨੂੰ ਪੜ੍ਹ SC ਨੇ ਸਜ਼ਾ-ਏ-ਮੌਤ ਕੀਤੀ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਜੇਲ੍ਹ ਵਿਚ ਸਜ਼ਾ ਕੱਟ ਰਹੇ ਇਕ ਕੈਦੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿਤਾ। ਇਸ ਕੈਦੀ...

Supreme Court

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਜੇਲ੍ਹ ਵਿਚ ਸਜ਼ਾ ਕੱਟ ਰਹੇ ਇਕ ਕੈਦੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿਤਾ। ਇਸ ਕੈਦੀ ਨੂੰ ਇਕ ਬੱਚੇ ਦਾ ਕਤਲ ਕਰਨ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜੇਲ੍ਹ ਵਿਚ ਇਸ ਕੈਦੀ ਵਲੋਂ ਲਿਖੀਆਂ ਕਵਿਤਾਵਾਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਇਸ ਨੇ ਅਪਣੀ ਗਲਤੀ ਮੰਨ ਲਈ ਹੈ ਤੇ ਉਹ ਸੁਧਰਨਾ ਚਾਹੁੰਦਾ ਹੈ। ਜਸਟਿਸ ਏਕੇ ਸਿਕਰੀ ਦੀ ਅਗਵਾਈ ਵਾਲੇ ਬੈਚ ਨੇ ਕਿਹਾ ਕਿ ਦਾਨੇਸ਼ਵਰ ਸੁਰੇਸ਼ ਨੇ ਜਦੋਂ ਬੱਚੇ ਦਾ ਕਤਲ ਕੀਤਾ ਸੀ, ਉਸ ਸਮੇਂ ਉਹ 22 ਸਾਲ ਦੀ ਸੀ।

ਉਸ ਦੀਆਂ ਲਿਖੀਆਂ ਕਵਿਤਾਵਾਂ ਤੋਂ ਜ਼ਾਹਿਰ ਹੋ ਰਿਹਾ ਸੀ ਕਿ ਉਹ ਸਮਾਜ ਨਾਲ ਜੁੜਨਾ ਚਾਹੁੰਦਾ ਹੈ ਤੇ ਇਕ ਆਮ ਆਦਮੀ ਦੀ ਤਰ੍ਹਾਂ ਅਪਣੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਬੈਚ ਨੇ ਇਸ ਉਤੇ ਹੁਕਮ ਦਿੰਦੇ ਹੋਏ ਕਿਹਾ ਕਿ ਇਸ ਦੀ ਕਵਿਤਾਵਾਂ ਸਮੇਤ ਹੋਰ ਵੀ ਕਈ ਸਬੂਤ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਅਪਣੀ ਗਲਤੀ ਮੰਨ ਲਈ ਹੈ। ਉਸ ਨੂੰ ਅਦਾਲਤ ਨੇ ਮੌਤ ਦੀ ਸਜਾ ਦਿਤੀ ਸੀ, ਜਿਸ ਨੂੰ ਬੈਚ ਨੇ ਰੱਦ ਕਰਦੇ ਹੋਏ ਉਮਰ ਕੈਦ ਵਿਚ ਬਦਲ ਦਿਤਾ।

ਉਸ ਨੂੰ ਪੁਣੇ ਟਰਾਇਲ ਕੋਰਟ ਨੇ ਮੌਤ ਦੀ ਸਜ਼ਾ ਦਿਤੀ ਸੀ। ਜਿਸ ਨੂੰ ਬੰਬੇ ਹਾਈ ਕੋਰਟ ਨੇ ਜਾਰੀ ਰੱਖਿਆ। ਮਈ 2006 ਵਿਚ ਉਸ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ। ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਰੱਦ ਕਰ ਦਿਤਾ। ਦੋਸ਼ੀ ਦੇ ਵਕੀਲ ਨੇ ਦੱਸਿਆ ਕਿ ਉਸ ਨੇ ਜੇਲ੍ਹ ਵਿਚ ਹੀ ਪੜ੍ਹਾਈ ਪੂਰੀ ਕੀਤੀ ਤੇ ਹੁਣ ਉਹ ਆਮ ਨਾਗਰਿਕ ਦੀ ਤਰ੍ਹਾਂ ਜ਼ਿੰਦਗੀ ਜਿਉਣਾ ਚਾਹੁੰਦਾ ਹੈ।

Related Stories