ਸ਼ਰਾਬੀ ਔਰਤ ਨੇ ਰਾਹ ਜਾਂਦੀ ਔਰਤ ਅਤੇ ਬੱਚੇ 'ਤੇ ਚੜ੍ਹਾਈ ਕਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਕਾਰ ਸਵਾਰ ਔਰਤ ਨੂੰ ਰਾਹ ਜਾਂਦੀ ਔਰਤ ਅਤੇ ਉਸ ਦੇ ਬੱਚੇ ਨੂੰ ਕੁਚਲਨ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਔਰਤ ਨੇ ਪੀੜਿਤਾ ਉੱਤੇ ਗੱਡੀ ਤਾਂ ਚੜਾਈ ਹੀ ...

Delhi Police

ਨਵੀਂ ਦਿੱਲੀ :- ਇਕ ਕਾਰ ਸਵਾਰ ਔਰਤ ਨੂੰ ਰਾਹ ਜਾਂਦੀ ਔਰਤ ਅਤੇ ਉਸ ਦੇ ਬੱਚੇ ਨੂੰ ਕੁਚਲਨ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਔਰਤ ਨੇ ਪੀੜਿਤਾ ਉੱਤੇ ਗੱਡੀ ਤਾਂ ਚੜਾਈ ਹੀ ਅਤੇ ਉਸ ਦੇ ਨਾਲ ਬਦਸਲੂਕੀ ਵੀ ਕੀਤੀ। ਪੂਰਵੀ ਦਿੱਲੀ ਦੇ ਜਗਤਪੁਰੀ ਇਲਾਕੇ ਵਿਚ ਮੁਲਜ਼ਮ ਔਰਤ ਨੇ ਪੀੜਿਤਾ ਉੱਤੇ ਗੱਡੀ ਚੜਾਉਣ ਤੋਂ ਬਾਅਦ ਉਸ ਦੀ ਮਾਰ ਕੁਟਾਈ ਕੀਤੀ ਅਤੇ ਭਾਰੀ ਭੀੜ ਦੇ ਸਾਹਮਣੇ ਉਸ ਨੂੰ ਗਲਤ ਤਰੀਕੇ ਨਾਲ ਛੂਇਆ। ਇਕ ਸਥਾਨਿਕ ਨਿਵਾਸੀ ਵਲੋਂ ਪੁਲਿਸ ਕੰਟਰੋਲ ਰੂਮ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ ਸੀ ਕਿ ਸਵਿਫਟ ਡਿਜਾਇਰ ਕਾਰ ਸਵਾਰ ਔਰਤ ਇਲਾਕੇ ਵਿਚ ਹੰਗਾਮਾ ਕਰ ਰਹੀ ਹੈ।

ਇਸ ਸੂਚਨਾ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਸੀ। ਹਾਲਾਂਕਿ ਮੁਲਜ਼ਮ ਔਰਤ ਨੂੰ ਪੀੜਿਤਾ ਵਲੋਂ ਬਿਆਨ ਦਰਜ ਕਰਾਏ ਜਾਣ ਤੋਂ ਬਾਅਦ ਹੀ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਔਰਤ ਇਕ ਪਾਰਟੀ ਤੋਂ ਘਰ ਵਾਪਿਸ ਆ ਰਹੀ ਸੀ। ਮੈਡੀਕਲ ਟੈਸਟ ਵਿਚ ਔਰਤ ਦੇ ਬਲੱਡ ਵਿਚ ਸ਼ਰਾਬ ਦੀ ਜਿਆਦਾ ਮਾਤਰਾ ਪਾਈ ਗਈ ਹੈ। ਔਰਤ ਦੇ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 323 (ਜਾਣ ਬੂੱਝ ਕੇ ਕਿਸੇ ਨੂੰ ਚੋਟ ਪਹੁੰਚਾਣ), 354 (ਨਿਜਤਾ ਭੰਗ ਕਰਣ), 509 ( ਕਿਸੇ ਔਰਤ ਨੂੰ ਅਪਮਾਨਿਕ ਕਰਣ ਵਾਲੇ ਸ਼ਬਦ) ਅਤੇ 279 (ਰੈਸ਼ ਡਰਾਇਵਿੰਗ ਲਈ ਸਜ਼ਾ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਦੋਸ਼ੀ ਔਰਤ ਦੇ ਵਿਰੁੱਧ ਜਗਤਪੁਰੀ ਥਾਣੇ ਵਿਚ ਮੋਟਰ ਵੀਕਲ ਐਕਟ ਦੇ ਤਹਿਤ ਵੀ ਕੇਸ ਫਾਇਲ ਕੀਤਾ ਗਿਆ ਹੈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਔਰਤ ਬਹੁਤ ਖ਼ਰਾਬ ਤਰੀਕੇ ਨਾਲ ਕਾਰ ਚਲਾ ਰਹੀ ਸੀ ਅਤੇ ਫੁਟਪਾਥ ਉੱਤੇ ਚੱਲ ਰਹੀ ਔਰਤ ਅਤੇ ਉਸ ਦੇ ਬੱਚੇ ਨੂੰ ਟੱਕਰ ਮਾਰ ਦਿੱਤੀ। ਪੀੜਿਤਾ ਵਲੋਂ ਚੀਖਣ ਉੱਤੇ ਅਸੀਂ ਲੋਕ ਮਦਦ ਲਈ ਮੌਕੇ ਉੱਤੇ ਪੁੱਜੇ।

ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਪੀੜਿਤਾ ਨੇ ਇਸ 'ਤੇ ਦੋਸ਼ੀ ਔਰਤ ਦਾ ਵਿਰੋਧ ਕੀਤਾ ਤਾਂ ਉਸ ਨੇ ਉਲਟੇ ਉਸ ਦੀ ਮਾਰ ਕੁਟਾਈ ਕੀਤੀ ਅਤੇ ਭੀੜ ਦੇ ਸਾਹਮਣੇ ਗਲਤ ਢੰਗ ਨਾਲ ਛੂਇਆ। ਇਹੀ ਹੀ ਨਹੀਂ ਸਥਾਨਿਕ ਲੋਕਾਂ ਨੇ ਜਦੋਂ ਮਾਮਲੇ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਵੀ ਗਾਲ੍ਹੀਆਂ ਦਿੱਤੀਆਂ ਅਤੇ ਕਈ ਲੋਕਾਂ ਨੂੰ ਧੱਕੇ ਦੇ ਦਿੱਤੇ।