ਕਸ਼ਮੀਰ 'ਚ ਬੇਵੇਲਾ ਬਰਫ਼ਬਾਰੀ ਨਾਲ ਸੇਬ ਦੀ ਫ਼ਸਲ ਖ਼ਰਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ 'ਚ ਸਮੇਂ ਤੋਂ ਪਹਿਲਾਂ ਹੋਈ ਬਰਫ਼ਬਾਰੀ ਨਾਲ ਕਰੋੜਾਂ ਰੁਪਏ ਕੀਮਤ ਦੀ ਸੇਬ ਦੀ ਫ਼ਸਲ ਨੁਕਸਾਨੀ ਗਈ ਹੈ.......

Apples

ਸ੍ਰੀਨਗਰ : ਕਸ਼ਮੀਰ 'ਚ ਸਮੇਂ ਤੋਂ ਪਹਿਲਾਂ ਹੋਈ ਬਰਫ਼ਬਾਰੀ ਨਾਲ ਕਰੋੜਾਂ ਰੁਪਏ ਕੀਮਤ ਦੀ ਸੇਬ ਦੀ ਫ਼ਸਲ ਨੁਕਸਾਨੀ ਗਈ ਹੈ। ਬਾਗ਼ਬਾਨੀ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਕਸ਼ਮੀਰ 'ਚ ਸਨਿਚਰਵਾਰ ਨੂੰ ਭਾਰੀ ਬਰਫਬਾਰੀ ਕਰ ਕੇ ਸੇਬ ਨਾਲ ਲੱਦੇ ਦਰੱਖ਼ਤ ਜੜ੍ਹ ਤੋਂ ਉੱਖੜ ਗਏ ਜਾਂ ਉਨ੍ਹਾਂ ਦੇ ਤਣੇ ਟੁੱਟ ਗਏ। ਅਧਿਕਾਰੀ ਨੇ ਕਿਹਾ ਕਿ ਕੁਲਗਾਗ, ਪੁਲਵਾਮਾ, ਸ਼ੋਪੀਆਂ, ਬਾਂਦੀਪੋਰਾ ਅਤੇ ਬਾਰਾਮੂਲਾ ਜ਼ਿਲ੍ਹੇ ਦੇ ਹਿੱਸਿਆਂ 'ਚ ਸੇਬ ਦੇ ਬਗੀਚੇ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ।

ਉਨ੍ਹਾਂ ਕਿਹਾ ਕਿ ਸੇਬ ਦੇ ਕੁੱਝ ਰੁੱਖਾਂ 'ਤੇ ਫੱਲ ਲਗਣੇ ਹਨ। ਨੁਕਸਾਨ ਦਾ ਠੀਕ-ਠਾਕ ਪਤਾ ਸਿਰਫ਼ ਵਿਸਤ੍ਰਿਤ ਸਰਵੇਖਣ ਮਗਰੋਂ ਕੀਤਾ ਜਾ ਸਕੇਗਾ ਪਰ ਉਮੀਦ ਹੈ ਕਿ ਬਰਫ਼ਬਾਰੀ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਬਾਗ਼ਾਂ ਦੇ ਮਾਲਕ ਸਰਕਾਰ ਤੋਂ ਨੁਕਸਾਨ ਅਤੇ ਮੁਆਵਜ਼ੇ ਦਾ ਅੰਦਾਜ਼ਾ ਲਾਉਣ ਲਈ ਟੀਮਾਂ ਬਣਾਉਣ ਦੀ ਮੰਗ ਕਰ ਰਹੇ ਹਨ।  (ਪੀਟੀਆਈ)

Related Stories