ਅਧਿਆਪਕ ਵਲੋਂ ਝਿੜਕਣ 'ਤੇ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਨਰਾਇਣ ਵਿਹਾਰ ਇਲਾਕੇ ਵਿਚ ਅਧਿਆਪਕ ਦੀ ਝਿੜਕ ਤੋਂ ਸੱਤਵੀਂ ਦੀ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਨੇ ਆਪਣੇ ਹੱਥਾਂ ਉਤੇ ਲਿਖਿਆ ਸੀ

Suicide

ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੇ ਨਰਾਇਣ ਵਿਹਾਰ ਇਲਾਕੇ ਵਿਚ ਅਧਿਆਪਕ ਦੀ ਝਿੜਕ ਤੋਂ ਸੱਤਵੀਂ ਦੀ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਨੇ ਆਪਣੇ ਹੱਥਾਂ ਉਤੇ ਲਿਖਿਆ ਸੀ, ਕਿ ਮੌਤ ਦੀ ਜਾਣਕਾਰੀ ਸਕੂਲ ਵਾਲਿਆਂ ਨੂੰ ਜ਼ਰੂਰ ਦੱਸ ਦਿਓ। ਪੁਲਿਸ ਨੇ ਇਸ ਮਾਮਲੇ ਵਿਚ ਵਿਦਿਆਰਥਣ ਦੇ ਸਾਥੀਆਂ ਦੇ ਬਿਆਨ ਦਰਜ਼ ਕੀਤੇ ਹਨ। ਉਥੇ ਹੀ, ਸਕੂਲ ਪ੍ਰਬੰਧਨ ਵੀ ਕਮੇਟੀ ਬਣਾਕੇ ਮਾਮਲੇ ਦੀ ਜਾਂਚ ਕਰ ਰਿਹਾ ਹੈ। 

ਜਾਣਕਾਰੀ ਦੇ ਅਨੁਸਾਰ, ਵਿਦਿਆਰਥਣ ਡੇਜ਼ੀ ਅਪਣੀ ਮਾਂ ਕਮਲ ਰਾਠੌਰ ਦੇ ਨਾਲ ਇੰਦਰਪੁਰੀ ਵਿਚ ਰਹਿੰਦੀ ਸੀ। ਮਾਂ ਤੀਸ ਹਜ਼ਾਰੀ ਕੋਰਟ ਵਿਚ ਵਕੀਲ ਹੈ। ਮਾਂ ਕਮਲ ਨੇ ਦਸਿਆ ਕਿ ਸ਼ੁੱਕਰਵਾਰ ਨੂੰ ਡੇਜ਼ੀ ਸਕੂਲ ਤੋਂ ਰੋਂਦੀ ਹੋਈ ਘਰ ਵਾਪਿਸ ਆਈ ਸੀ। ਮਾਂ ਦੇ ਪੁੱਛਣ 'ਤੇ ਉਸਨੇ ਦਸਿਆ ਕਿ ਬਾਇਓ ਟੀਚਰ ਨੇ ਉਸਨੂੰ ਝਿੜਕਿਆ ਅਤੇ ਬੇਇੱਜ਼ਤੀ ਕੀਤੀ। ਸ਼ਨੀਵਾਰ ਸਵੇਰੇ ਉਹ ਸਕੂਲ ਨਾ ਜਾਣ ਦੀ ਜਿੱਦ ਕਰਨ ਲਗੀ ਤਾਂ ਮਾਂ ਕਮਲ ਉਸਨੂੰ ਘਰ ਛੱਡਕੇ ਹੀ ਕੋਰਟ ਚੱਲੀ ਗਈ।

 ਸ਼ਾਮ 4 ਵਜੇ ਦੇ ਕਰੀਬ ਜਦੋਂ ਉਹ ਘਰ ਵਾਪਿਸ ਆਈ ਤਾਂ ਉਸ ਨੇ ਧੀ ਡੇਜ਼ੀ ਨੂੰ ਕਮਰੇ ਵਿਚ ਪੱਖੇ ਨਾਲ ਲਟਕਿਆ  ਵੇਖਿਆ। ਇਸ ਤੋਂ ਬਾਅਦ ਉਹ ਡੇਜ਼ੀ ਨੂੰ ਪੱਖੇ ਤੋਂ ਉਤਾਰ ਕੇ ਹਸਪਤਾਲ ਲੈ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੂੰ ਵਿਦਿਆਰਥਣ ਦੇ ਕਮਰੇ ਵਿਚੋਂ ਇਕ ਪੇਜ਼ ਸੁਸਾਇਡ ਨੋਟ ਵੀ ਮਿਲਿਆ।  
 ਵਿਦਿਆਰਥਣ ਦੀ ਮਾਂ ਕਮਲ ਰਾਠੌਰ ਦਾ ਕਹਿਣਾ ਹੈ ਕਿ ਡੇਜ਼ੀ ਤਿੰਨ ਮਹੀਨਿਆ ਤੋਂ ਅਪਣਾ ਸਕੂਲ ਬਦਲਵਾਉਣ ਨੂੰ ਕਹਿ ਰਹੀ ਸੀ ਪਰ ਉਨ੍ਹਾਂ ਨੇ ਹਰ ਵਾਰ ਉਸਦੀ ਗੱਲ ਟਾਲ ਦਿਤੀ।

ਹੁਣ ਉਨ੍ਹਾਂ ਨੂੰ ਪਛਤਾਵਾ ਹੋ ਰਿਹਾ ਹੈ ਕਿ ਜੇਕਰ ਡੇਜ਼ੀ ਦੀ ਗੱਲ ਮੰਨ ਲਈ ਹੁੰਦੀ ਤਾਂ ਉਸਦੀ ਜਾਨ ਬਚ ਜਾਂਦੀ।  ਆਤਮਹੱਤਿਆ ਤੋਂ ਪਹਿਲਾਂ ਵਿਦਿਆਰਥਣ ਨੇ ਇਕ ਪੇਜ਼ ਦਾ ਸੁਸਾਇਡ ਨੋਟ ਵੀ ਲਿਖਿਆ ਸੀ। ਨਾਲ ਹੀ, ਆਪਣੇ ਹੱਥ ਅਤੇ ਗੁੱਟ ਉਤੇ ਵੀ ਦਰਦ ਨੂੰ ਲਿਖ ਕੇ ਬਿਆਨ ਕੀਤਾ। ਨੋਟ ਵਿਚ ਵਿਦਿਆਰਥਣ ਨੇ ਸਕੂਲ ਵਿਚ ਤੰਗ ਕਰਨ ਦੀ ਗੱਲ ਕਹੀ ਹੈ। ਉਥੇ ਹੀ, ਅਪਣੀ ਨਾਨੀ ਅਤੇ ਮਾਂ ਨੂੰ ਲਵ ਯੂ ਲਿਖਕੇ ਮਾਫ਼ੀ ਵੀ ਮੰਗੀ। ਵਿਦਿਆਰਥਣ ਨੇ ਆਪਣੇ ਹੱਥ ਉੱਤੇ ਲਿਖਿਆ ਕਿ ਜੈ ਸ਼੍ਰੀ ਕ੍ਰਿਸ਼ਣਾ ਭਗਵਾਨ ਮੈਂ ਤੁਹਾਡੇ ਕੋਲ ਆ ਰਹੀ ਹਾਂ। 

ਵਿਦਿਆਰਥਣ ਦੀ ਮਾਂ ਨੇ ਦਸਿਆ ਕਿ ਮੌਤ ਦੀ ਖ਼ਬਰ ਸੁਣਦੇ ਹੀ ਸਕੂਲ ਪ੍ਰਬੰਧਨ ਦੇ ਲੋਕਾਂ ਨੇ ਉਨ੍ਹਾਂ ਨੂੰ ਸੰਪਰਕ ਕੀਤਾ ਅਤੇ ਲਗਾਤਾਰ ਉਨ੍ਹਾਂ ਦੇ ਘਰ ਆ ਰਹੇ ਹਨ। ਪਿਛਲੇ ਪੰਜ ਦਿਨਾਂ 'ਚ ਪ੍ਰਬੰਧਨ ਨਾਲ ਗੱਲ ਕਰਨ ਲਈ ਪ੍ਰਿੰਸੀਪਲ, ਵਾਇਸ ਪ੍ਰਿੰਸੀਪਲ ਅਤੇ ਅਖਿਲ ਨਾਮ ਦੇ ਅਧਿਆਪਕ ਤਿੰਨ ਵਾਰ ਆ ਚੁੱਕੇ ਹਨ।  
ਕਮਲ ਰਾਠੌਰ ਨੇ ਦਸਿਆ ਕਿ ਉਹ ਡੇਜ਼ੀ ਦੇ ਨਾਲ ਘਰ ਵਿਚ ਇਕੱਲੀ ਰਹਿੰਦੀ ਸੀ। ਉਸਦਾ ਅਪਣੇ ਪਤੀ ਨਾਲ ਤਲਾਕ ਹੋ ਚੁੱਕਿਆ ਸੀ। 20 ਦਸੰਬਰ ਨੂੰ ਡੇਜ਼ੀ ਦਾ ਜਨਮਦਿਨ ਸੀ। ਇਸ ਲਈ ਮਾਂ - ਧੀ ਤਿਆਰੀ ਕਰ ਰਹੀਆਂ ਸਨ। ਡੇਜ਼ੀ ਜਨਮਦਿਨ ਦੀ ਪਾਰਟੀ ਲਈ ਦੋਸਤਾਂ ਨੂੰ ਸਦਾ ਵੀ ਦੇ ਚੁੱਕੀ ਸੀ। 

ਸਿੱਖਿਆ ਨਾਲ ਜੁਡ਼ੇ ਮਾਮਲਿਆਂ ਦੀ ਜਾਣਕਾਰੀ ਵਕੀਲ ਅਸ਼ੋਕ ਅਗਰਵਾਲ ਨੇ ਦਸਿਆ ਕਿ ਕਾਨੂੰਨ ਵਿਚ ਬੱਚਿਆਂ ਨੂੰ ਸਜ਼ਾ ਦੇਣ ਵਾਲਿਆਂ ਦੇ ਖ਼ਿਲਾਫ ਸਖ਼ਤ ਪ੍ਰਬੰਧ ਹਨ ਹਨ। ਸਿੱਖਿਆ ਦੇ ਅਧਿਕਾਰ ਕਾਨੂੰਨ ਵਿਚ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਸਰੀਰਕ ਸਜ਼ਾ ਦੇਣ ਜਾਂ ਜਮਾਤ ਤੋਂ ਬਾਹਰ ਕੱਢਣ ਦਾ ਕੋਈ ਵੀ ਕਾਨੂੰਨ ਨਹੀਂ ਬਣਿਆ। ਇਸ ਤੋਂ ਬਿਨਾਂ ਸਕੂਲ ਵਿਚ ਹੋਮਵਰਕ ਪੂਰਾ ਨਾ ਕਰਨ, ਯੂਨੀਫਾਰਮ ਨਾ ਪਹਿਨਣ ਜਾਂ ਕਿਸੇ ਵੀ ਵਜ੍ਹਾ ਤੋਂ ਬੱਚਿਆਂ ਨੂੰ ਸਰੀਰਕ ਸਜ਼ਾ ਨਹੀਂ ਦਿਤੀ ਜਾ ਸਕਦੀ। 

ਵਿਦਿਆਰਥਣ ਡੇਜ਼ੀ ਨੇ ਸ਼ੁੱਕਰਵਾਰ ਨੂੰ ਸਕੂਲ ਤੋਂ ਘਰ ਪਰਤਦੇ ਸਮੇਂ ਅਪਣੇ ਦੋਸਤਾਂ ਨੂੰ ਕਿਹਾ ਸੀ ਕਿ ਹੁਣ ਉਹ ਕਦੇ ਸਕੂਲ ਨਹੀਂ ਆਏਗੀ ਅਤੇ ਕਦੇ ਵੀ ਉਨ੍ਹਾਂ ਨੂੰ ਨਹੀਂ ਮਿਲੇ ਸਕੇਗੀ। ਉਹ ਘਰ ਜਾ ਕੇ ਆਤਮਹੱਤਿਆ ਕਰ ਲਵੇਗੀ। ਇਸ ਉਤੇ ਉਸ ਦੇ ਦੋਸਤਾਂ ਨੇ ਇਹ ਗੱਲ ਉਸਦੀ ਮਾਂ ਨੂੰ ਬੋਲਣ ਦੀ ਗੱਲ ਕਹੀ ਤਾਂ ਵਿਦਿਆਰਥਣ ਡੇਜ਼ੀ ਨੇ ਉਨ੍ਹਾਂ ਨੂੰ ਦੋਸਤੀ ਦੀ ਕਸਮ  ਦੇ ਦਿਤੀ। ਇਸ ਦੇ ਬਾਵਜੂਦ ਦੋਸਤਾਂ ਦੇ ਵਾਰ - ਵਾਰ ਸਮਝਾਉਣ 'ਤੇ ਉਸਨੇ ਆਤਮਹੱਤਿਆ ਕਰਨ ਤੋਂ ਮਨਾਂ ਕਰ ਦਿਤਾ ਪਰ ਦੋਸਤਾਂ ਨਾਲ ਸ਼ਨੀਵਾਰ ਨੂੰ ਸਕੂਲ ਨਹੀਂ ਆਉਣ ਦੀ ਗੱਲ ਕਹਿ ਕੇ ਘਰ ਚੱਲੀ ਗਈ। ਉਸਦੇ ਦੋਸਤਾਂ ਨੂੰ ਇਸ ਗੱਲ ਦਾ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਸੱਚ ਵਿਚ ਜਾਨ ਦੇ ਦਵੇਗੀ।