ਟਰੈਕਟਰ ਚਲਾ ਕੇ ਰੈਲੀ ਵਿੱਚ ਆਈ ਔਰਤ, ਪਤੀ ਅਤੇ ਪੁੱਤਰ ਦੀ ਮੌਤ ਤੋਂ ਬਾਅਦ ਸੰਭਾਲ ਰਹੀ ਹੈ ਖੇਤੀਬਾੜੀ
। ਉਨ੍ਹਾਂ ਨੇ ਕਿਹਾ, "ਮੇਰੇ ਕੋਲ ਦੋ ਏਕੜ ਜ਼ਮੀਨ ਹੈ, ਪਤੀ ਦੀ 2014 ਵਿੱਚ ਮੌਤ ਹੋ ਗਈ ਸੀ ਅਤੇ ਬੇਟਾ ਕੋਰੋਨਾ ਕਾਰਨ ਹੁਣੇ ਹੀ ਮਰਿਆ ਹੈ।
farmer protest
ਨਵੀਂ ਦਿੱਲੀ, (ਹਰਦੀਪ ਸਿੰਘ ਭੋਗਲ): ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ 43 ਦਿਨਾਂ ਤੋਂ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ‘ਤੇ ਧਰਨੇ‘ ਤੇ ਬੈਠੇ ਕਿਸਾਨ ਵੀਰਵਾਰ ਨੂੰ ਟਰੈਕਟਰ ਮਾਰਚ ਕਰ ਰਹੇ ਹਨ। ਵੱਡੀ ਪੱਧਰ ‘ਤੇ ਕਿਸਾਨ ਟਰੈਕਟਰ ਵੀ ਮਾਰਚ ਵਿੱਚ ਮਾਰਚ ਵਿੱਚ ਹਿੱਸਾ ਲੈ ਰਹੇ ਹਨ। ਅਜਿਹੀ ਹੀ ਇਕ 54 ਸਾਲਾ ਇੱਕ ਕਿਸਾਨ ਔਰਤ ਕੁਲਬੀਰ ਕੌਰ ਵੀ ਆਪਣਾ ਟਰੈਕਟਰ ਲੈ ਕੇ ਕਿਸਾਨ ਰੈਲੀ ਵਿਚ ਪਹੁੰਚੀ ਹੈ । ਕੁਲਬੀਰ ਕੌਰ ਪੰਜਾਬ ਦੇ ਪਟਿਆਲੇ ਜਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਅਪ ਹੀ ਖੇਤੀ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਤੀ ਅਤੇ ਪੁੱਤਰ ਮਰ ਚੁੱਕੇ ਹਨ,