ਕੇਂਦਰ ਦੀ ਬੋਲੀ ਸਰਕਾਰ ਨੇ ਮੇਰੀ ਆਵਾਜ਼ ਨਹੀਂ ਸੁਣੀ- ਹਰਸਿਮਰਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਦਲ ਨੇ ਕਿਹਾ ਕਿ ਕੇਂਦਰ ਨੇ ਦੇਸ਼ ਦਾ ਕਿਸਾਨਾਂ ਦਾ ਭਰੋਸਾ ਗੁਆ ਦਿੱਤਾ ਹੈ।

Harsimrit kaur badal

ਚੰਡੀਗੜ੍ਹ : ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ ਜੱਥੇਬੰਦੀਆਂ ਦਰਮਿਆਨ ਅੱਠਵੇਂ ਦੌਰ ਦੇ ਗੱਲਬਾਤ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਨੇ ਕਿਸਾਨੀ ਭਾਈਚਾਰੇ ਦਾ ਭਰੋਸਾ ਗੁਆ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਦੋਲਨਕਾਰੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨੀ ਲੋੜੀਂਦਾ ਸੀ । ਕਿਸਾਨਾਂ ਦਾ ਦੁੱਖ ਜ਼ਾਹਰ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ, "ਇਹ ਹੈਰਾਨੀ ਦੀ ਗੱਲ ਹੈ ਕਿ ਕਿਸਾਨ ਕੰਬਦੀ ਹੋਈ ਠੰਡ ਵਿਚ ਰਾਤ ਖੁੱਲ੍ਹੇ ਵਿਚ ਬਿਤਾ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਕੰਨਿਆਂ ਤੱਕ ਨਹੀਂ ਪਹੁੰਚ ਰਹੀ।"

 

Related Stories