ਅਖਲਾਕ ਕਾਂਡ : ਮੀਟ ਦਾ ਸੈਂਪਲ ਬਦਲਵਾਉਣ ਸਬੰਧੀ ਸ਼ਹੀਦ ਸੁਬੋਧ ਨੇ ਖੋਲ੍ਹੀ ਸੀ ਅਖਿਲੇਸ਼ ਸਰਕਾਰ ਦੀ ਪੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁਲੰਦਸ਼ਹਿਰ ਦੀ ਭੜਕੀ ਭੀੜ ਦੇ ਹੱਥੋਂ ਮਾਰੇ ਗਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਨੇ ਕੁੱਝ ਮਹੀਨੇ ਪਹਿਲਾਂ ਇਕ ਵੈੱਬਸਾਈਟ ਨੂੰ ਦਿਤੇ ਇੰਟਰਵਿਊ ਵਿਚ ਖੁਲਾਸਾ ਕੀਤਾ ਸੀ

Inspector Subodh Kumar Singh

 ਨਵੀਂ ਦਿੱਲੀ (ਭਾਸ਼ਾ) : ਬੁਲੰਦਸ਼ਹਿਰ ਦੀ ਭੜਕੀ ਭੀੜ ਦੇ ਹੱਥੋਂ ਮਾਰੇ ਗਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਨੇ ਕੁੱਝ ਮਹੀਨੇ ਪਹਿਲਾਂ ਇਕ ਵੈੱਬਸਾਈਟ ਨੂੰ ਦਿਤੇ ਇੰਟਰਵਿਊ ਵਿਚ ਖੁਲਾਸਾ ਕੀਤਾ ਸੀ ਕਿ ਅਖਲਾਕ ਹੱਤਿਆਕਾਂਡ ਦੀ ਜਾਂਚ ਦੇ ਦੌਰਾਨ ਤੱਤਕਾਲੀਨ ਅਖਿਲੇਸ਼ ਸਰਕਾਰ ਨੇ ਉਨ੍ਹਾਂ ਉਤੇ ਮੀਟ ਸੈਂਪਲ ਬਦਲਣ ਦਾ ਦਬਾਅ ਬਣਾਇਆ ਸੀ। ਸੁਬੋਧ ਸਿੰਘ ਗਊ ਮਾਸ ਦੇ ਸ਼ੱਕ ਵਿਚ ਭੀੜ ਹਿੰਸਾ ਦੇ ਸ਼ਿਕਾਰ ਹੋਏ ਦਾਦਰੀ ਦੇ ਅਖਲਾਕ ਕਾਂਡ ਦੀ ਜਾਂਚ ਕਰ ਰਹੇ ਸਨ।

 ਇੰਟਰਵਿਊ ਵਿਚ ਸੁਬੋਧ ਸਿੰਘ ਨੇ ਕਈ ਹੋਰ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਉਨ੍ਹਾਂ ਨੇ ਦੱਸਿਆ ਕਿ ਤਤਕਾਲੀਨ ਅਖਿਲੇਸ਼ ਸਰਕਾਰ ਨੇ ਪਸ਼ੂ ਦਵਾਖ਼ਾਨਾ ਅਤੇ ਐਫਐਸਐਲ ਜਾਂਚ ਦੇ ਨਤੀਜੇ ਬਦਲਨ ਲਈ ਦਿਨ-ਰਾਤ ਇਕ ਕਰ ਦਿੱਤੀ ਸੀ। ਅਖਲਾਕ ਗਊ ਹੱਤਿਆ ਦਾ ਆਰੋਪੀ ਸੀ ਅਤੇ ਉਸਦੇ ਕੋਲ ਗਊ ਮਾਸ ਪਾਏ ਗਏ ਸਨ। ਉਸ ਵੇਲੇ ਸਿੰਘ  ਜਾਰਚਾ ਪੁਲਿਸ ਥਾਣਾ ਇੰਚਾਰਜ ਸਨ। 

ਜਾਂਚ  ਦੇ ਦੌਰਾਨ ਉਨ੍ਹਾਂ ਨੇ ਇਸ ਮਾਮਲੇ ਵਿਚ 10 ਲੋਕਾਂ ਨੂੰ ਤਰੁਤ ਗਿ੍ਰਫ਼ਤਾਰ ਕਰਕੇ ਮਾਮਲੇ ਨੂੰ ਸੰਪਰਦਾਇਕ ਦੁਸ਼ਮਣੀ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੰਪਰਦਾਇਕ ਹਿੰਸਾ ਭੜਕਾਉਣ ਦੇ ਇਲਜ਼ਾਮ ਵਿਚ 18 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਪਰ ਮਾਮਲੇ ਦੇ 40 ਦਿਨ ਦੇ ਅੰਦਰ ਹੀ ਅਚਾਨਕ ਉਨ੍ਹਾਂ ਨੂੰ ਜਾਂਚ ਤੋਂ ਹਟਾ ਦਿੱਤਾ ਗਿਆ।  

ਸਿੰਘ ਦਾ ਕਹਿਣਾ ਸੀ ਕਿ ਅਸਲ ਵਿਚ ਅਖਿਲੇਸ਼ ਸਰਕਾਰ ਇਸ ਮਾਮਲੇ ਨੂੰ ਸਿਆਸੀ ਅਤੇ ਸੰਪਰਦਾਇਕ ਰੰਗ ਦੇਣਾ ਚਾਹੁੰਦੀ ਸੀ ਪਰ ਸਿੰਘ ਸਰਕਾਰ ਦੁਆਰਾ ਉਨ੍ਹਾਂ ਉਤੇ ਪਾਏ ਜਾ ਰਹੇ ਪ੍ਰਬੰਧਕੀ ਦਬਾਅ ਵਿਚ ਨਹੀਂ ਆਏ ਅਤੇ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਸਿੰਘ ਨੇ ਦੱਸਿਆ ਕਿ ਉਸ ਸਮੇਂ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ਚਾਹੁੰਦੀ ਸੀ ਕਿ ਅਸੀਂ ਲੋਕਾਂ ਅਤੇ ਡਾਕਟਰ ਉਤੇ ਦਬਾਅ ਬਣਾਕੇ ਮੀਟ ਦੇ ਸੈਂਪਲ ਨੂੰ ਬਦਲ ਦਿੱਤਾ ਜਾਵੇ।

 ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਲੋਕਾਂ ਨੇ ਘਟਨਾ ਸਥਲ ਤੋਂ ਜੋ ਮੀਟ ਲਿਆ ਸੀ, ਸਰਕਾਰ ਚਾਹੁੰਦੀ ਸੀ ਕਿ ਉਸਦੀ ਜਗ੍ਹਾ ਮੱਝ ਦਾ ਮੀਟ ਰੱਖ ਦਿੱਤਾ ਜਾਵੇ। ਅਸੀਂ ਤਾਂ ਮਨਾਂ ਕਰ ਦਿੱਤਾ ਕਿ ਅਸੀ ਨਹੀਂ ਕਰ ਸਕਾਂਗੇ। ਅਸੀਂ ਕਿਹਾ ਕਿ ਘਟਨਾ ਸਥਲ ਤੋਂ ਚੁੱਕਿਆ ਗਿਆ ਮੀਟ ਤਿੰਨ ਭਾਂਡਿਆਂ ਵਿਚ ਰੱਖਿਆ ਗਿਆ ਹੈ। ਇਕ ਭਾਂਡਾ ਥਾਣੇ ਵਿਚ ਹੈ, ਇਕ ਐਫਐਸਐਲ ਅਤੇ ਇਕ ਡਾਕਟਰ ਦੇ ਕੋਲ ਜਾ ਚੁੱਕਿਆ ਸੀ। 

ਸੁਬੋਧ ਸਿੰਘ ਦਾ ਕਹਿਣਾ ਸੀ ਕਿ ਜੇਕਰ ਅਸੀਂ ਉਸਨੂੰ ਬਦਲਦੇ ਤਾਂ ਧਾਰਾ 201 - 218 ਦੇ ਮੁਲਜ਼ਿਮ ਬਣਦੇ। ਇਸ ਵਜ੍ਹਾ ਤੋਂ ਮੇਰਾ ਤਬਾਦਲਾ ਵੀ ਹੋਇਆ ਸੀ। ਦੋਨਾਂ ਧਾਰਾਵਾਂ ਦੇ ਪ੍ਰਮਾਣ ਨਾਲ ਛੇੜਛਾੜ ਦੇ ਮਾਮਲੇ ਵਿਚ ਲੱਗਦੀਆਂ ਹਨ। ਜਿਸਦੇ ਤਹਿਤ ਤਿੰਨ ਤੋਂ ਦਸ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਨ੍ਹਾਂ ਨੇ ਇੰਟਰਵਿਊ ਵਿਚ ਦੱਸਿਆ ਸੀ ਕਿ ਸੱਚ ਇਹ ਹੈ ਕਿ ਡਾਕਟਰ ਤੋਂ ਰਿਪੋਰਟ ਬਦਲਵਾ ਲਈ ਗਈ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪਸ਼ੂ ਡਾਕਟਰ ਦੇ ਉਤੇ ਦਬਾਅ ਪਾਕੇ ਇਹ ਸਭ ਕਰਵਾ ਲਿਆ ਗਿਆ ਸੀ। ਡਾਕਟਰ ਨੇ ਵੀ ਮੁੱਢਲੀ ਰਿਪੋਰਟ ਦਿੱਤੀ ਸੀ ਕਿ ਗਾਂ ਦਾ ਹੀ ਮੀਟ ਹੈ ।