ਪੰਜਾਬ ਦੇ ਸੀਨੀਅਰ ਆਈਏਐਸ ਵਰੁਣ ਰੁਜਮ ਦੇ ਸਹੁਰੇ ਦਾ ਗੋਲੀ ਮਾਰ ਕੇ ਕਤਲ
ਪੰਜਾਬ ਦੇ ਸੀਨੀਅਰ ਆਈਏਐਸ ਅਫ਼ਸਰ ਮਾਰਕਫੈਡ ਦੇ ਐਮਡੀ ਵਰੁਣ ਰੁਜਮ ਦੇ ਸਹੁਰੇ ਦਾ ਰਾਜਪੁਰੇ...
ਪਟਿਆਲਾ (ਪੀਟੀਆਈ) : ਪੰਜਾਬ ਦੇ ਸੀਨੀਅਰ ਆਈਏਐਸ ਅਫ਼ਸਰ ਮਾਰਕਫੈਡ ਦੇ ਐਮਡੀ ਵਰੁਣ ਰੁਜਮ ਦੇ ਸਹੁਰੇ ਦਾ ਰਾਜਪੁਰੇ ਦੇ ਕੋਲ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਘਟਨਾ ਦੇ ਸਮੇਂ ਰੁਜਮ ਦੇ ਸਹੁਰੇ ਸਰਵਨ ਸਿੰਘ ਕਾਰ ‘ਤੇ ਜਾ ਰਹੇ ਸਨ। ਇਸ ਦੌਰਾਨ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਗੋਲੀ ਮਾਰ ਦਿਤੀ। ਘਟਨਾ ਸਥਾਨ ‘ਤੇ ਪੁਲਿਸ ਟੀਮ ਪਹੁੰਚ ਗਈ ਹੈ। ਕਤਲ ਦੇ ਕਾਰਣਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।
ਪਟਿਆਲਾ ਰੇਂਜ ਦੇ ਆਈਜੀਪੀ ਏਐਸ ਰਾਏ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰਵਨ ਸਿੰਘ ਦੇ ਪਰਵਾਰ ਦੇ ਲੋਕ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ਮੌਕੇ ‘ਤੇ ਪਹੁੰਚ ਰਹੇ ਹਨ। ਕਤਲ ਕਿਉਂ ਅਤੇ ਕਿਸ ਨੇ ਕੀਤਾ ਅਜੇ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਸੀਆਈਪੀ ਗਰਾਉਂਡ ਵਿਚ ਮਿਲੀ ਲਾਸ਼ ਵਿਚ ਅੰਨ੍ਹੇ ਕਤਲ ਦੀ ਗੁੱਥੀ ਥਾਣਾ ਸਦਰ ਪੁਲਿਸ ਨੇ ਸੁਲਝਾ ਲਈ ਹੈ। ਨੌਜਵਾਨ ਦੇ ਕਤਲ ਮਾਮਲੇ ਵਿਚ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਨੌਜਵਾਨ ਦੇ ਦੋਸਤਾਂ ਨੇ ਹੀ ਦੋ ਲੜਕੀਆਂ ਦੀ ਨਜ਼ਦੀਕੀ ਦੇ ਕਾਰਨ ਨੌਜਵਾਨ ਦਾ ਕਤਲ ਕੀਤਾ ਸੀ। ਪੁੱਛਗਿਛ ਵਿਚ ਹੋਸ਼ ਉਡਾਉਣ ਵਾਲਾ ਸੱਚ ਸਾਹਮਣੇ ਆਇਆ ਹੈ।
ਪੁਲਿਸ ਨੇ ਇਸ ਸਬੰਧ ਵਿਚ ਦੋ ਨੌਜਵਾਨਾਂ ਦੀ ਨਿਸ਼ਾਨਦੇਹੀ ‘ਤੇ ਹਥਿਆਰ ਬਰਾਮਦ ਕੀਤੇ ਹਨ। 8 ਨਵੰਬਰ ਨੂੰ ਅਣਪਛਾਤੇ ਲੋਕਾਂ ਨੇ ਇਕ ਨੌਜਵਾਨ ਦਾ ਕਤਲ ਕਰ ਕੇ ਲਾਸ਼ ਥਾਣਾ ਸਦਰ ਦੇ ਪਿਛੇ ਸੀਆਰਪੀ ਗਰਾਉਂਡ ਵਿਚ ਸੁੱਟ ਦਿਤੀ ਸੀ। ਔਰਤ ਦੇ ਦੱਸੇ ਜਾਣ ਤੋਂ ਬਾਅਦ ਪੀਸੀਆਰ ਕਰਮਚਾਰੀਆਂ ਨੇ ਲਾਸ਼ ਨੂੰ ਵੇਖ ਕੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿਤੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਹਿਚਾਣ ਲਈ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਰਖਵਾ ਦਿਤਾ ਸੀ।
ਕਿਸੇ ਨੇ ਲਾਸ਼ ਦੀ ਫੋਟੋ ਕਰ ਕੇ ਵੱਖ-ਵੱਖ ਗਰੁੱਪਾਂ ਵਿਚ ਪਾ ਦਿਤੀ ਸੀ, ਜਿਸ ਦੇ ਕਾਰਨ 9 ਨਵੰਬਰ ਨੂੰ ਲਾਸ਼ ਦੀ ਪਹਿਚਾਣ ਹੋ ਗਈ। ਇਹ ਸ਼ਹਿਰ ਦੇ ਭੱਟੀਆ ਵਾਲੀ ਬਸਤੀ ਦੇ ਰਹਿਣ ਵਾਲੇ ਅਨਿਕੇਤ ਭੰਡਾਰੀ ਦੇ ਤੌਰ ‘ਤੇ ਹੋਈ ਸੀ। ਇਸ ਸਬੰਧ ਵਿਚ ਥਾਣਾ ਸਦਰ ਪੁਲਿਸ ਨੇ ਇਕ ਹਫ਼ਤੇ ਵਿਚ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ।