ਰਾਹੁਲ ਨੇ 'ਗਰਾਮੋਫ਼ੋਨ' ਨਾਲ ਤੁਲਨਾ ਵਾਲੀ ਚੋਟ 'ਤੇ ਮੋਦੀ ਨੂੰ ਬਣਾਇਆ ਨਿਸ਼ਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਤੁਲਨਾ ਇਕ 'ਗਰਾਮੋਫ਼ੋਨ' ਨਾਲ ਕਰਨ ਲਈ ਐਤਵਾਰ ਨੂੰ ਨਰਿੰਦਰ ਮੋਦੀ 'ਤੇ ਨਿਸ਼ਾਨਾ.........

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ  ਦੀ ਤੁਲਨਾ ਇਕ 'ਗਰਾਮੋਫ਼ੋਨ' ਨਾਲ ਕਰਨ ਲਈ ਐਤਵਾਰ ਨੂੰ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾÎਧਦਿਆਂ ਪ੍ਰਧਾਨ ਮੰਤਰੀ ਦਾ ਇਕ ਵੀਡੀਓ ਪੋਸਟ ਕੀਤਾ। ਇਸ ਵੀਡੀਓ ਵਿਚ ਮੋਦੀ ਨੂੰ ਅਪਣੇ ਭਾਸ਼ਣਾ ਵਿਚ ਗਾਂਧੀ ਪ੍ਰਵਾਰ ਦੇ ਮੈਂਬਰਾਂ ਦਾ ਵਾਰ ਵਾਰ ਵੇਰਵਾ ਦਿੰਦੇ ਹੋਏ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ। ਭਾਜਪਾ ਨੇਤਾਵਾਂ ਨਾਲ ਅਕਤੂਬਰ 'ਚ ਵੀਡੀਓ ਵਿਚ ਮੋਦੀ ਨੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਸੀ ਕਿ ਉਹ ਇਕ ਹੀ ਗੱਲ ਨੂੰ ਇਸ ਤਰ੍ਹਾਂ ਦੁਹਰਾਂਉਦੇ ਹਨ

ਜਿਵੇਂ ਗਰਾਮੋਫ਼ੋਨ ਦੀ ਪਿਨ ਅੜ ਗਈ ਹੋਵੇ ਪਰ ਲੋਕ ਸਰਕਾਰ ਵਿਰੁਧ ਉਨ੍ਹਾਂ ਦੇ 'ਬਚਕਾਨੇ' ਦਾਅਵਿਆਂ ਅਤੇ 'ਝੂਠ' ਨੂੰ ਸਵੀਕਾਰ ਨਹੀਂ ਕਰਣਗੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਬਿਆਨ ਦਾ 'ਮਜ਼ਾ' ਲੈਣਾ ਚਾਹੀਦੈ। ਮੋਦੀ ਦੇ ਬਿਆਨਾਂ ਦਾ ਇਕ ਹੋਰ ਵੀਡੀਓ ਪੋਸਟ ਕਰਦਿਆਂ ਕਾਂਗਰਸ ਪ੍ਰਧਾਨ ਨੇ ਟਵੀਟ ਕੀਤਾ ਕਿ ਇਹ ਮਨੋਰੰਜਕ ਵੀਡੀਓ ਸ਼੍ਰੀ 36 ਵਲੋਂ ਪੇਸ਼ ਕੀਤਾ ਗਿਆ ਹੈ।

ਮੈਨੂੰ ਉਮੀਦ ਹੈ ਕਿ ਤੁਸੀਂ ਇਹਨੂੰ ਦੇਖ ਕੇ ਆਨੰਦ ਲਉਂਗੇ। ਕ੍ਰਿਪਾ ਕਰਕੇ ਇਸ ਨੂੰ ਅਪਣੇ ਪ੍ਰਵਾਰ ਅਤੇ ਦੋਸਤਾਂ ਨਾਲ ਸਾਂਝਾ ਕਰੋ ਤਾਂ ਕਿ ਉਹ ਵੀ ਇਸ ਦਾ ਆਨੰਦ ਲੈ ਸਕਣ।  ਪ੍ਰਧਾਨ ਮੰਤਰੀ ਅੱਲਗ ਅੱਲਗ ਜਗ੍ਹਾ 'ਤੇ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਅਤੇ ਰਹੁਲ ਗਾਂਧੀ ਦਾ ਜ਼ਿਕਰ ਕਰਦੇ ਦਿਖਾਈ ਦੇ ਰਹੇ ਹਨ।                         (ਪੀਟੀਆਈ)

ਵੀਡੀਓ ਮੋਦੀ ਦੀ ਭਾਜਪਾ ਵਰਕਰਾਂ ਨਾਲ ਗੱਲਬਾਤ ਤੋਂ ਸ਼ੁਰੂ ਹੁੰਦੀ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਪਹਿਲਾਂ ਗਰਾਮੋਫ਼ੋਨ ਰਿਕਾਰਡ ਹੁੰਦਾ ਸੀ। ਜਦੋਂ ਕਦੇ ਉਹ ਅੜ ਜਾਂਦਾ ਸੀ ਅਤੇ ਇਕ ਹੀ ਸ਼ਬਦ ਵਾਰ ਵਾਰ ਸੁਨਾਈ ਦਿੰਦਾ ਸੀ। ਕੁਝ ਲੋਕ ਇਸ ਤਰ੍ਹਾਂ ਦੇ ਹਨ। ਉਨ੍ਹਾਂ ਦੇ ਦਿਮਾਗ ਵਿਚ ਇਕ ਗੱਲ ਘਰ ਕਰ ਜਾਂਦੀ ਹੈ ਅਤੇ ਉਹ ਉਸ ਨੂੰ ਹੀ ਦੁਹਰਾਂਉਂਦੇ ਰਹਿੰਦੇ ਹਨ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਮੋਦੀ ਦੇ ਭਾਸ਼ਣਾ ਦਾ ਇਕ ਵੀਡੀਓ ਪੋਸਟ ਕੀਤਾ ਜਿਸ ਵਿਚ ਉਹ ਗਾਂਧੀ ਪ੍ਰਵਾਰ ਦੇ ਮੈਂਬਰਾਂ ਦਾ ਵਾਰ ਵਾਰ ਜ਼ਿਕਰ ਕਰਦੇ ਦਿਖਾਈ ਦੇ ਰਹੇ ਹਨ। 

Related Stories