ਲੋਕਾਂ ਦੀ ਇੱਛਾ 'ਭਾਜਪਾ ਮੁਕਤ' ਭਾਰਤ : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਤਿੰਨ ਵੱਡੇ ਹਿੰਦੀ ਭਾਸ਼ਾਈ ਰਾਜਾਂ ਵਿਚ ਭਾਜਪਾ ਦੀ ਹਾਰ 'ਤੇ ਚੋਟ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਚੋਣ ਨਤੀਜੇ ਦਸਦੇ ਹਨ...........

Shiv Sena

ਮੁੰਬਈ  : ਦੇਸ਼ ਦੇ ਤਿੰਨ ਵੱਡੇ ਹਿੰਦੀ ਭਾਸ਼ਾਈ ਰਾਜਾਂ ਵਿਚ ਭਾਜਪਾ ਦੀ ਹਾਰ 'ਤੇ ਚੋਟ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਚੋਣ ਨਤੀਜੇ ਦਸਦੇ ਹਨ ਕਿ ਇਨ੍ਹਾਂ ਰਾਜਾਂ ਦੀ ਜਨਤਾ ਨੇ 'ਭਾਜਪਾ ਮੁਕਤ' ਦਾ ਸੰਦੇਸ਼ ਦਿਤਾ ਹੈ। ਪਾਰਟੀ ਦੇ ਰਸਾਲੇ ਦੀ ਸੰਪਾਦਕੀ ਵਿਚ ਲਿਖਿਆ ਗਿਆ ਹੈ ਕਿ ਲੋਕਾਂ ਨੇ ਜ਼ਿਆਦਾ ਉੱਚਾ ਉਡਣ ਵਾਲਿਆਂ ਨੂੰ ਫ਼ਰਸ਼ ਵਿਖਾ ਦਿਤਾ ਹੈ। ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਦੇ ਅਸਤੀਫ਼ੇ ਬਾਰੇ ਕਿਹਾ ਗਿਆ ਕਿ ਦੇਸ਼ ਨੂੰ ਚਾਰ ਪੰਜ ਕਾਰੋਬਾਰੀਆਂ ਦੇ ਦਿਮਾਗ਼ ਨਾਲ ਚਲਾਇਆ ਜਾ ਰਿਹਾ ਹੈ ਜਿਸ ਕਾਰਨ ਭਾਰਤੀ ਰਿਜ਼ਰਵ ਬੈਂਕ ਜਿਹੀ ਸੰਸਥਾ ਟੁੱਟ ਰਹੀ ਹੈ। 

ਕਿਹਾ ਗਿਆ ਕਿ ਇਨ੍ਹਾਂ ਨਤੀਜਿਆਂ ਤੋਂ, ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ 'ਕਾਂਗਰਸ ਮੁਕਤ ਭਾਰਤ' ਦਾ ਜਿਹੜਾ ਸੁਪਨਾ ਵੇਖਿਆ ਸੀ, ਉਹ ਸੁਪਨਾ ਭਾਜਪਾ ਸ਼ਾਸਤ ਰਾਜਾਂ ਵਿਚ ਹੀ ਮਿੱਟੀ ਵਿਚ ਮਿਲ ਗਿਆ ਹੈ। ਇਨ੍ਹਾਂ ਰਾਜਾਂ ਦੀ ਜਨਤਾ ਨੇ ਹੀ ਭਾਜਪਾ ਮੁਕਤ ਭਾਰਤ ਦਾ ਸੰਦੇਸ਼ ਦਿਤਾ ਹੈ। ਪਾਰਟੀ ਨੇ ਕਿਹਾ ਕਿ ਸਰਕਾਰ ਸਿਰਫ਼ ਚੋਣਾਂ ਲੜ ਕੇ ਜਿੱਤਣ ਲਈ ਹੁੰਦੀ ਹੈ, ਇਸ ਦੇਸ਼ ਵਿਚ ਭਾਜਪਾ ਤੋਂ ਇਲਾਵਾ ਅਤੇ ਕੋਈ ਦਲ ਨਾ ਟਿਕੇ ਅਤੇ ਨਾ ਬਚੇ, ਇਸ ਰਵਈਏ ਦੀ ਹਾਰ ਚਾਰ ਰਾਜਾਂ ਵਿਚ ਹੋਈ ਹੈ।                     (ਏਜੰਸੀ)

Related Stories