ਸੰਕਟ ਵਿਚ ਪਲਾਨੀਸਵਾਮੀ ਸਰਕਾਰ, 18 ਵਿਧਾਇਕਾਂ ਨੂੰ ਹਾਈਕੋਰਟ ਦੇ ਫੈਸਲੇ ਦੀ ਉਡੀਕ
ਤਾਮਿਲਨਾਡੂ ਦੀ ਸਿਆਸਤ ਲਈ ਅੱਜ ਇਕ ਮਹੱਤਵਪੂਰਣ ਦਿਨ ਹੈ ਕਿਉਂਕਿ ਅੰਨਾਦਰਮੁਕ ਦੇ 18 ਵਿਧਾਇਕਾਂ ਨੂੰ ਅਯੋਗ ਦੱਸੇ ਜਾਣ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ....
ਤਾਮਿਲਨਾਡੂ ਦੀ ਸਿਆਸਤ ਲਈ ਅੱਜ ਇਕ ਮਹੱਤਵਪੂਰਣ ਦਿਨ ਹੈ ਕਿਉਂਕਿ ਅੰਨਾਦਰਮੁਕ ਦੇ 18 ਵਿਧਾਇਕਾਂ ਨੂੰ ਅਯੋਗ ਦੱਸੇ ਜਾਣ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਉੱਤੇ ਮਦਰਾਸ ਉੱਚ ਅਦਾਲਤ ਥੋੜ੍ਹੀ ਦੇਰ ਵਿਚ ਫੈਸਲਾ ਸੁਣਾ ਸਕਦੀ ਹੈ। ਇਨ੍ਹਾਂ ਸਾਰੇ ਵਿਧਾਇਕਾਂ ਨੂੰ ਅੰਨਾਦਰਮੁਕ ਦੇ ਬਾਗੀ ਨੇਤਾ ਟੀਟੀਵੀ ਦਿਨਾਕਰਣ ਦੇ ਨਾਲ ਵਫਾਦਾਰੀ ਨਿਭਾਉਣ ਕਾਰਨ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਸੀ।
ਅਜਿਹੇ ਵਿਚ ਜੇਕਰ ਕੋਰਟ ਸਪੀਕਰ ਦੇ ਫੈਸਲੇ ਨੂੰ ਗਲਤ ਠਹਿਰਾਉਂਦਾ ਹੈ ਤਾਂ ਵਿਧਾਨ ਸਭਾ ਵਿਚ ਵਰਤਮਾਨ ਸਰਕਾਰ ਨੂੰ ਬਹੁਮਤ ਸਿੱਧ ਕਰਨਾ ਪਵੇਗਾ। ਜਿਸ ਵਿਚ ਪਲਾਨੀਸਵਾਮੀ ਨੂੰ ਵਿਧਾਇਕਾਂ ਦੀ ਸਮਰੱਥ ਗਿਣਤੀ ਇਕੱਠੀ ਕਰਨ ਵਿਚ ਪਰੇਸ਼ਾਨੀ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ 'ਏਆਈਡੀਏਐਮਕੇ' (AIDAMK) ਦੇ ਵੀ ਕੁੱਝ ਵਿਧਾਇਕ ਅਪਣਾ ਪਾੜਾ ਬਦਲ ਸਕਦੇ ਹਨ। ਜੇਕਰ ਕੋਰਟ ਸਪੀਕਰ ਦੇ ਫੈਸਲੇ ਨੂੰ ਠੀਕ ਮੰਨਦੀ ਹੈ ਤਾਂ ਸਾਰੀਆਂ 18 ਵਿਧਾਨ ਸਭਾ ਸੀਟਾਂ ਉੱਤੇ ਦੁਬਾਰਾ ਚੋਣਾਂ ਹੋਣਗੀਆਂ।