ਸ਼੍ਰੀਮਦ ਭਗਵਦ ਗੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਸੈਟੇਲਾਈਟ ਪੁਲਾੜ ਵਿਚ ਲੈ ਕੇ ਜਾਵੇਗਾ
ਇਸ ਨੈਨੋ ਸੈਟੇਲਾਈਟ ਦਾ ਨਾਮ ਸਤੀਸ਼ ਧਵਨ ਦੇ ਨਾਂ 'ਤੇ ਰੱਖਿਆ ਗਿਆ ਹੈ ।
PM Modi
ਨਵੀਂ ਦਿੱਲੀ: ਫਰਵਰੀ ਦੇ ਅਖੀਰ ਵਿਚ ਲਾਂਚ ਕੀਤੇ ਜਾਣ ਵਾਲਾ ਇਕ ਸੈਟੇਲਾਈਟ ਭਗਵਦ ਗੀਤਾ ਨੂੰ ਆਪਣੇ ਨਾਲ ਪੁਲਾੜ ਵਿਚ ਲੈ ਜਾਵੇਗਾ । ਇਸ ਦੇ ਨਾਲ ਹੀ ਪੀਐਮ ਮੋਦੀ ਦੀ ਤਸਵੀਰ ਵੀ ਹੋਵੇਗੀ ਅਤੇ ਇਸ 'ਤੇ ਉਨ੍ਹਾਂ ਦਾ ਨਾਮ ਵੀ ਲਿਖਿਆ ਜਾਵੇਗਾ । ਇਸ ਨੈਨੋ ਸੈਟੇਲਾਈਟ ਦਾ ਨਾਮ ਸਤੀਸ਼ ਧਵਨ ਦੇ ਨਾਂ 'ਤੇ ਰੱਖਿਆ ਗਿਆ ਹੈ,ਮਹਾਨ ਸ਼ਖਸੀਅਤ ਜਿਸਨੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਆਕਾਰ ਦਿੱਤਾ । ਇਹ ਦੂਜਾ ਪੁਲਾੜ ਮਿਸ਼ਨ ਦੀ ਤਰ੍ਹਾਂ ਪ੍ਰਧਾਨ ਮੰਤਰੀ ਭਗਵਦ ਗੀਤਾ ਦੇ ਨਾਮ ਨਾਲ 25 ਹਜ਼ਾਰ ਲੋਕਾਂ ਦੇ ਨਾਵਾਂ ਨਾਲ ਪੁਲਾੜ ਵਿਚ ਜਾਣ ਵਾਲਾ ਪਹਿਲਾ ਨਿੱਜੀ ਖੇਤਰ ਦਾ ਉਪਗ੍ਰਹਿ ਹੋਵੇਗਾ। ਇਸ ਨੂੰ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਦੁਆਰਾ ਲਾਂਚ ਕੀਤਾ ਜਾਵੇਗਾ ।