ਖਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੂੰ NIA ਨੇ ਭੇਜਿਆ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾਇਰੈਕਟਰ ਅਮਰਪ੍ਰੀਤ ਸਿੰਘ ਸਮੇਤ ਹੋਰ ਵੀ ਟ੍ਰਸਟੀਆਂ ਤੇ ਸਟਾਫ਼ ਨੂੰ NIA ਵੱਲੋਂ ਨੋਟਿਸ ਭੇਜੇ ਗਏ ਹਨ ।

Amarpreet Singh, Director, Khalsa Aid India

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚਲਦੇ ਕਿਸਾਨਾਂ ਵਿਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਕਿਸਾਨਾਂ ਦੇ ਵਿਰੋਧ ਨੂੰ ਦਬਾਉਣ ਦੇ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਖਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਸਮੇਤ ਹੋਰ ਵੀ ਟ੍ਰਸਟੀਆਂ ਤੇ ਸਟਾਫ਼ ਨੂੰ NIA ਵੱਲੋਂ ਨੋਟਿਸ ਭੇਜੇ ਗਏ ਹਨ ।ਰਵੀ ਸਿੰਘ, ਖਾਲਸਾ ਏਡ ਦੇ ਸੀਈਓ, ਨੇ ਸੋਸ਼ਲ ਮੀਡੀਏ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਸਮੇਤ ਹੋਰ ਵੀ ਟ੍ਰਸਟੀਆਂ ਤੇ ਸਟਾਫ਼ ਨੂੰ NIA ਵੱਲੋਂ ਨੋਟਿਸ ਭੇਜੇ ਗਏ ਹਨ ਕੁੱਝ ਵੀਰਾਂ ਦੀ ਜਾਂਚ ਪੜਤਾਲ ਹੋ ਚੁੱਕੀ ਹੈ ਤੇ ਕੁੱਝ ਦੀ ਬਾਕੀ ਹੈ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ ਨੋਟਿਸ ਸੰਬੰਧੀ ਬੁਲਾਇਆ ਗਿਆ ਹੈ ਆਸ ਕਰਦੇ ਹਾਂ ਕਿ ਕਿਸੇ ਨੂੰ ਵੀ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ ਤੇ ਜਲਦ ਇਹ ਜਾਂਚ ਦਾ ਨਿਪਟਾਰਾ ਹੋਵੇ ।

 

Related Stories