ਸ਼ਰ੍ਹੀਆ ਅਦਾਲਤ ਦੀ ਤਰਜ਼ 'ਤੇ ਹਿੰਦੂ ਅਦਾਲਤ ਦਾ ਗਠਨ, ਹਿੰਦੂ ਮਹਾਸਭਾ ਦੀ ਪੂਜਾ ਲਾਇਆ ਮੁੱਖ ਜੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਸਲਿਮ ਸਮਾਜ ਦੀ ਨਿਆਂ ਵਿਵਸਥਾ ਦੇ ਵਾਂਗ ਹਿੰਦੂਆਂ ਲਈ ਆਲ ਭਾਰਤ ਹਿੰਦੂ ਮਹਾਸਭਾ ਨੇ 15 ਅਗੱਸਤ ਨੂੰ ਹਿੰਦੂ ਅਦਾਲਤ ਦੇ ਗਠਨ ਦਾ ਐਲਾਨ ਕੀਤਾ ਹੈ। ਮੇਰਠ...

Pooja Shakun Pandey

ਮੇਰਠ : ਮੁਸਲਿਮ ਸਮਾਜ ਦੀ ਨਿਆਂ ਵਿਵਸਥਾ ਦੇ ਵਾਂਗ ਹਿੰਦੂਆਂ ਲਈ ਆਲ ਭਾਰਤ ਹਿੰਦੂ ਮਹਾਸਭਾ ਨੇ 15 ਅਗੱਸਤ ਨੂੰ ਹਿੰਦੂ ਅਦਾਲਤ ਦੇ ਗਠਨ ਦਾ ਐਲਾਨ ਕੀਤਾ ਹੈ। ਮੇਰਠ ਵਿਚ ਅਪਣੇ ਦਫ਼ਤਰ ਵਿਚ ਨੱਥੂ ਰਾਮ ਗੋਡਸੇ ਦੀ ਮੂਰਤੀ ਦੇ ਹੇਠਾਂ ਮਹਾਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਪੰਡਤ ਅਸ਼ੋਕ ਸ਼ਰਮਾ ਨੇ ਐਲਾਨ ਕੀਤਾ ਕਿ ਹਿੰਦੂ ਅਦਾਲਤ ਦੀ ਮੁੱਖ ਜੱਜ ਅਲੀਗੜ੍ਹ ਨਿਵਾਸੀ ਪੂਜਾ ਸ਼ਕੁਨ ਪੰਡਤ ਨੂੰ ਬਣਾਇਆ ਗਿਆ ਹੈ। ਪੂਜਾ ਸ਼ਕੁਲ ਆਲ ਭਾਰਤੀ ਹਿੰਦੂ ਮਹਾਸਭਾ ਦੀ ਰਾਸ਼ਟਰੀ ਸਕੱਤਰ ਹੈ। 

ਹਿੰਦੂ ਅਦਾਲਤ ਦੇ ਲਈ ਨਿਯਮ- ਉਪ ਨਿਯਮ ਦੋ ਅਕਤੂਬਰ ਤਕ ਤਿਆਰ ਕਰ ਲਏ ਜਾਣਗੇ ਅਤੇ ਫਿਰ ਇਹ ਅਦਾਲਤ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਅਲੀਗੜ੍ਹ ਵਿਚ ਹਿੰਦੂ ਅਦਾਲਤ ਦਾ ਮੁੱਖ ਦਫ਼ਤਰ ਹੋਵੇਗਾ। ਉਨ੍ਹਾਂ ਇਹ ਵੀ ਦਸਿਆ ਕਿ 15 ਨਵੰਬਰ ਨੂੰ ਨੱਥ ਰਾਮ ਗੋਡਸੇ ਦੇ ਬਲੀਦਾਨ ਦਿਵਸ ਦੇ ਮੌਕੇ 'ਤੇ ਇਨ੍ਹਾਂ ਅਦਾਲਤਾਂ ਦਾ ਦਾਇਰ ਸੱਤ ਜ਼ਿਲ੍ਹਿਆਂ ਤਕ ਫੈਲ ਜਾਵੇਗਾ। ਇਨ੍ਹਾਂ ਵਿਚ ਮੇਰਠ ਅਲੀਗੜ੍ਹ ਦੇ ਨਾਲ ਹੀ ਆਗਰਾ, ਮਥੁਰਾ, ਹਾਥਰਸ, ਫਿਰੋਜ਼ਾਬਾਦ, ਸਿਕੋਹਾਬਾਦ ਵੀ ਸ਼ਾਮਲ ਕੀਤੇ ਜਾਣਗੇ। 

ਬਾਅਦ ਵਿਚ ਇਸ ਨੂੰ ਸੂਬੇ ਦੇ ਹੋਰ ਜ਼ਿਲ੍ਹਿਆਂ ਅਤੇ ਹੋਰ ਸੂਬਿਆਂ ਵਿਚ ਵੀ ਲਾਗੂ ਕੀਤਾ ਜਾਵੇਗਾ। ਨਿਯਮ-ਉਪ ਨਿਯਮ ਦੇ ਲਈ ਗਠਿਤ ਕਮੇਟੀ ਦੇ ਮੰਡਲ ਵਿਚ ਹਿੰਦੂ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਦਿੱਲੀ ਦੇ ਚੰਦਰ ਪ੍ਰਕਾਸ਼ ਕੌਸ਼ਿਕ, ਮੇਰਠ ਦੇ ਉਪ ਪ੍ਰਧਾਨ ਪੰਡਤ ਅਸ਼ੋਕ ਸ਼ਰਮਾ ਅਤੇ ਮਹਾਮੰਤਰੀ ਮੁੰਨਾ ਕੁਮਾਰ ਸ਼ਰਮਾ ਸ਼ਾਮਲ ਕੀਤੇ ਗਏ ਹਨ। ਮੁੰਨਾ ਕੁਮਾਰ ਵੀ ਦਿੱਲੀ ਦੇ ਹਨ। ਦੇਸ਼ ਦੇ ਸੰਵਿਧਾਨ ਅਤੇ ਅਦਾਲਤਾਂ ਦੇ ਬਰਾਬਰ ਇਕ ਨਵੀਂ ਨਿਆਂ ਵਿਵਸਕਾ ਸ਼ੁਰੂ ਕੀਤੇ ਜਾਣ ਦੇ ਸਵਾਲ 'ਤੇ ਪੰਡਤ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਹਿੰਦੂ ਅਦਾਲਤ ਦੇ ਗਠਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਦੇਸ਼ ਵਿਚ ਚੱਲ ਰਹੀਆਂ ਸ਼ਰੀਅਤ ਅਦਾਲਤਾਂ 'ਤੇ ਰੋਕ ਲਗਾਓ, ਉਨ੍ਹਾਂ ਨੂੰ ਬੰਦ ਕਰੋ।

ਜਦੋਂ ਕੇਂਦਰ ਸਰਕਾਰ ਨੇ ਸਾਡੀ ਮੰਗ 'ਤੇ ਕੋਈ ਧਿਆਨ ਨਹੀਂ ਦਿਤਾ ਤਾਂ ਅਸੀਂ ਇਸ ਦੇ ਗਠਨ ਲਈ ਮਜਬੂਰ ਹੋਏ ਹਾਂ। ਹੁਣ ਵੀ ਜੇਕਰ ਸਰਕਾਰ ਸ਼ਰੀਅਤ ਅਦਾਲਤਾਂ ਨੂੰ ਬੰਦ ਕਰਾਉਂਦੀ ਹੈ ਤਾਂ ਅਸੀਂ ਉਸੇ ਦਿਨ ਅਪਣੀ ਇਸ ਵਿਵਸਥਾ ਨੂੰ ਵੀ ਰੋਕ ਦੇਵਾਂਗੇ। ਜੇਕਰ ਇਸ ਦੇਸ਼ ਵਿਚ ਮੁਸਲਮਾਨਾਂ ਲਈ Îਇਕ ਅਲੱਗ ਅਦਾਲਤ ਅਤੇ ਨਿਆਂ ਵਿਵਸਥਾ ਹੋ ਸਕਦੀ ਹੈ ਤਾਂ ਹਿੰਦੂਆਂ ਲਈ ਕਿਉਂ ਨਹੀਂ?

ਅਲੀਗੜ੍ਹ ਸ਼ਹਿਰ ਦੇ ਬੀ ਦਾਸ ਕੰਪਾਊਂਡ ਨਿਵਾਸੀ ਡਾਕਟਰ ਪੂਜਾ ਸ਼ਕੁਨ ਪਾਂਡੇ ਆਲ ਇੰਡੀਆ ਹਿੰਦੂ ਮਹਾਸਭਾ ਦੇ ਰਾਸ਼ਟਰੀ ਸਕੱਤਰ ਹਨ। ਉਹ ਪੀਐਚਡੀ ਹਨ ਅਤੇ ਮਹਾਸਭਾ ਨੂੰ ਸਰਗਰਮ ਹੋਣ ਤੋਂ ਪਹਿਲਾਂ ਕਾਫ਼ੀ ਸਮੇਂ ਤਕ ਗਾਜ਼ੀਆਬਾਦ ਵਿਚ ਪੜ੍ਹਾਉਂਦੇ ਵੀ ਰਹੇ ਹਨ। ਉ੍ਹਾਂ ਦੇ ਪਤੀ ਅਸ਼ੋਕ ਪਾਂਡੇ ਵੀ ਮਹਾਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਹਨ। ਪੂਜਾ ਨੇ ਕੁੱਝ ਸਮਾਂ ਪਹਿਲਾਂ ਮਹੰਤ ਦੀ ਪਦਵੀ ਵੀ ਧਾਰਨ ਕੀਤੀ ਹੈ।

Related Stories