ਪੰਜਾਬੀਆਂ ਦੇ ਵੱਡੇ ਜਿਗਰੇ ਦੀ ਮਿਸਾਲ ਟਰੇਨ ‘ਚ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਛਕਾਇਆ ਲੰਗਰ
ਸਿੱਖਾਂ ਨਾਲ ਲੰਗਰ ਛਕਦਿਆਂ ਦੀ ਵੀਡੀਓ ਨੂੰ ਖੇਤੀਬਾੜੀ ਮੰਤਰੀ ਨੇ ਆਪਣੀ ਸੋਸ਼ਲ ਮੀਡੀਏ ਦੇ ਪੇਜ ‘ਤੇ ਸ਼ੇਅਰ ਵੀ ਕੀਤਾ ਹੈ ।
Narinder singh tohmer
ਨਵੀਂ ਦਿੱਲੀ : ਸੱਚਖੰਡ ਟ੍ਰੇਨ ਵਿਚ ਦਿੱਲੀ ਤੋਂ ਮੋਰੈਨਾ ਜਾ ਰਹੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਸਿੱਖਾਂ ਵੱਲੋਂ ਲੰਗਰ ਛਕਾਇਆ ਗਿਆ । ਟ੍ਰੇਨ ‘ਚ ਸਫਰ ਦੌਰਾਨ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਸਿੱਖ ਮਿਲਦੇ ਹਨ, ਸਿੱਖਾਂ ਵੱਲੋਂ ਖੇਤੀਬਾੜੀ ਮੰਤਰੀ ਨੂੰ ਲੰਗਰ ਛਕਣ ਦੀ ਅਪੀਲ ਕੀਤੀ ਗਈ । ਸਿੱਖਾਂ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਮੰਤਰੀ ਨਰੇਂਦਰ ਤੋਮਰ ਨੇ ਸਿੱਖਾਂ ਨਾਲ ਬਰਾਬਰ ਬੈਠ ਕੇ ਲੰਗਰ ਛਕਿਆ । ਸਿੱਖਾਂ ਨਾਲ ਲੰਗਰ ਛਕਦਿਆਂ ਦੀ ਵੀਡੀਓ ਨੂੰ ਖੇਤੀਬਾੜੀ ਮੰਤਰੀ ਨੇ ਆਪਣੀ ਸੋਸ਼ਲ ਮੀਡੀਏ ਦੇ ਪੇਜ ‘ਤੇ ਸ਼ੇਅਰ ਵੀ ਕੀਤਾ ਹੈ । ਇਕ ਪਾਸੇ ਹੱਕ ਲੈਣ ਦੀ ਜੰਗ ਤੇ ਦੂਜੇ ਪਾਸੇ ਬਾਬੇ ਨਾਨਕ ਦਾ ਤੋਰਿਆ ਲੰਗਰ ਛਕਾਇਆ ਜਾ ਰਿਹਾ ਹੈ । ਵੀਡੀਓ ਵਿੱਚ ਸਪੱਸ਼ਟ ਹੁੰਦਾ ਹੈ ਕਿ ਸਿੱਖ ਕਿਸੇ ਦਾ ਬੁਰਾ ਨਹੀਂ ਕਰ ਸਕਦੇ ।