ਬੈਂਕ ਦੀਆਂ ਮੁਸ਼ਕਲਾਂ ਜਾਰੀ ਪੀ.ਐਨ.ਬੀ. ਦੇ ਵੱਡੇ ਕਰਜ਼ਦਾਰਾਂ ਦੀ ਫਸੀ ਰਾਸ਼ੀ ਵਧ ਕੇ ਹੋਈ 15,200 ਕਰੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀ.ਐਨ.ਬੀ. ਦੇ ਵੱਡੇ ਕਰਜ਼ਦਾਰਾਂ ਵਲੋਂ ਜਾਣ ਬੁੱਝ ਕੇ ਨਹੀਂ ਚੁਕਾਉਣ ਵਾਲੇ ਕਰਜ਼ਦਾਰਾਂ ਦੀ ਰਾਸ਼ੀ ਅਪ੍ਰੈਲ ਦੇ ਅਖ਼ੀਰ ਵਿਚ ਵਧ ਕੇ 15,199.57 ਕਰੋੜ ਹੋ ਗਈ।

PNB Bank problems continue

ਨਵੀਂ ਦਿੱਲੀ, 21 ਮਈ, ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੇ ਵੱਡੇ ਕਰਜ਼ਦਾਰਾਂ ਵਲੋਂ ਜਾਣ ਬੁੱਝ ਕੇ ਨਹੀਂ ਚੁਕਾਉਣ ਵਾਲੇ ਕਰਜ਼ਦਾਰਾਂ ਦੀ ਰਾਸ਼ੀ ਅਪ੍ਰੈਲ ਦੇ ਅਖ਼ੀਰ ਵਿਚ ਵਧ ਕੇ 15,199.57 ਕਰੋੜ ਹੋ ਗਈ। ਜਨਤਕ ਖੇਤਰ ਦੇ ਇਸ ਬੈਂਕ ਨੂੰ ਧੋਖਾਧੜੀ ਘੋਟਾਲੇ ਜਾਂ ਫਸੇ ਕਰਜ਼ ਦੇ ਚੱਲਦੇ 2017-2018 ਦੀ ਜਨਵਰੀ-ਮਾਰਚ ਤਿਮਾਹੀ ਵਿਚ 13,400 ਕਰੋੜ ਰੁਪਏ ਤੋਂ ਜ਼ਿਆਦਾ ਘਾਟਾ ਹੋਇਆ।

ਵਿੰਸਮ ਡਾਇਮੰਡ ਐਂਡ ਜਵੈਲਰੀ ਨੇ ਲਿਮਟਿਡ 899.70 ਕਰੋੜ ਰੁਪਏੇ, ਜੂਮ ਡਿਵੈਲਪਰਜ਼ 410 ਕਰੋੜ ਤੇ ਕੁਝ ਹੋਰ ਕੰਪਨੀਆਂ ਨੇ ਪੂਰਾ ਕਰਜ਼ਾ ਪੀ.ਐਨ.ਬੀ. ਤੋਂ ਲਿਆ ਹੈ।