ਅਮਰੀਕਾ: ਅਰਵਾਦਾ ਗੋਲੀਬਾਰੀ 'ਚ ਇੱਕ ਪੁਲਿਸ ਅਧਿਕਾਰੀ ਤੇ ਸ਼ੱਕੀ ਸਮੇਤ 3 ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਵਾਦਾ ਵਿਚ ਹੋਈ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਅਤੇ ਇੱਕ ਸ਼ੱਕੀ ਸਮੇਤ 3 ਦੀ ਹੋਈ ਮੌਤ।

3 dead including Police officer in Arvada shooting in Denver, Colorado

ਅਰਵਾਦਾ: ਅਮਰੀਕੀ ਰਾਜ ਕੋਲੋਰਾਡੋ (Colorado, America) ਵਿੱਚ ਡੇਨਵਰ ਉਪਨਗਰ ਦੇ ਅਰਵਾਦਾ (Arvada) ਵਿੱਚ ਇੱਕ ਬੰਦੂਕਧਾਰੀ ਨੇ ਇੱਕ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ ਅਤੇ ਇੱਕ ਹੋਰ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ। ਅਧਿਕਾਰੀਆਂ ਨੇ ਇਸ ਬਾਰੇ ਦੱਸਿਆ ਕਿ ਪੁਲਿਸ ਦੀ ਗੋਲੀਬਾਰੀ (3 dead including Police Officer in Arvada Shooting) ਕਾਰਨ ਸ਼ੱਕੀ ਦੀ ਵੀ ਮੌਤ ਹੋ ਗਈ ਅਤੇ ਜ਼ਖਮੀ ਵਿਅਕਤੀ ਵੀ ਹਸਪਤਾਲ ਵਿੱਚ ਦਮ ਤੋੜ ਗਿਆ।

ਹੋਰ ਪੜ੍ਹੋ: BJP ਸੰਸਦ ਵਲੋਂ ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ, ਸਪੀਕਰ ਨੂੰ ਲਿਖਿਆ ਪੱਤਰ

ਡਿਪਟੀ ਚੀਫ਼ ਆਫ ਪੁਲਿਸ ਐਡ ਬ੍ਰੈਡੀ (Police Deputy Chief Ed Brady) ਨੇ ਇਕ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਸੋਮਵਾਰ ਦੁਪਹਿਰ 1: 15 ਵਜੇ ਇਕ ਅਧਿਕਾਰੀ ਨੂੰ ਅਰਵਾਦਾ ਸਿਟੀ ਵਿਚ ਇਕ ਲਾਇਬ੍ਰੇਰੀ ਨੇੜੇ ਇਕ ਸ਼ੱਕੀ ਘਟਨਾ ਵਾਪਰਨ ਬਾਰੇ ਫ਼ੋਨ ਆਇਆ। ਜਿਸ ਦੇ ਲਗਭਗ 15 ਮਿੰਟ ਬਾਅਦ, ਪੁਲਿਸ ਨੂੰ ਗੋਲੀਬਾਰੀ ਅਤੇ ਇੱਕ ਅਧਿਕਾਰੀ ਦੇ ਗੋਲੀ ਲੱਗਣ ਦੀ ਖ਼ਬਰ ਮਿਲੀ। ਪੁਲਿਸ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਜੋ ਸ਼ੱਕੀ ਦੀ ਗੋਲੀ ਨਾਲ ਜ਼ਖਮੀ ਹੋਇਆ ਸੀ, ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਦੀਆਂ ਗੋਲੀਆਂ ਲੱਗਣ ਨਾਲ ਹਮਲਾਵਰ ਵੀ ਮਾਰਿਆ ਗਿਆ।

ਇਹ ਵੀ ਪੜ੍ਹੋ: Corona Vaccine 'ਤੇ ਬਹੁਤ ਹੋ ਚੁੱਕੀ ਰਾਜਨੀਤੀ, ਹੁਣ ਸਰਵਪੱਖੀ ਕੋਸ਼ਿਸ਼ਾਂ ਜ਼ਰੂਰੀ: ਮਾਇਆਵਤੀ

ਇਹ ਵੀ ਪੜ੍ਹੋ: ਅਯੋਧਿਆ ਜ਼ਮੀਨ ਘੁਟਾਲਾ: ਇਸ ਮਹੰਤ ਨੇ ਜ਼ਮੀਨ ਨੂੰ ਦੱਸਿਆ ਆਪਣੀ, ਕਿਹਾ- VHP ਨੂੰ ਦਿੱਤੀ ਸੀ ਦਾਨ 

ਅਧਿਕਾਰੀਆਂ ਵਲੋਂ ਤੁਰੰਤ ਘਟਨਾ ਦਾ ਵੇਰਵਾ ਨਹੀਂ ਦਿੱਤਾ ਗਿਆ ਅਤੇ ਹਾਲੇ ਤੱਕ ਕਿਸੇ ਦੀ ਪਛਾਣ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਦੋ ਸ਼ੱਕੀ ਵਿਅਕਤੀ ਹਨ। ਇਹ ਘਟਨਾ ਸ਼ਹਿਰ ਦੇ ਇੱਕ ਵਿਅਸਤ ਖੇਤਰ ਓਲਡ ਟਾਉਨ ਅਰਬਾਡਾ (Olde Town Arvada) ਵਿੱਚ ਵਾਪਰੀ, ਜਿਥੇ ਦੁਕਾਨਾਂ, ਰੈਸਟੋਰੈਂਟ ਅਤੇ ਹੋਰ ਵਪਾਰਕ ਅਦਾਰੇ ਹਨ। ਅਰਵਾਦਾ ਦੇ ਮੇਅਰ ਮਾਰਕ ਵਿਲੀਅਮਜ਼ (Arvada Mayor Marc Williams) ਨੇ ਕਿਹਾ, “ਸਾਡੇ ਪੁਲਿਸ ਵਿਭਾਗ ਲਈ ਇਹ ਬਹੁਤ ਹੀ ਦੁਖਦਾਈ ਦਿਨ ਹੈ।"