ਪ੍ਰਧਾਨ ਮੰਤਰੀ ਮੋਦੀ ਨੇ 84 ਵਿਦੇਸ਼ ਯਾਤਰਾਵਾਂ ਅਤੇ ਇਸ਼ਤਿਹਾਰਾਂ 'ਤੇ ਖਰਚੇ 65 ਅਰਬ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਅਪਣੇ ਕਾਰਜਕਾਲ ਵਿਚ 84 ਦੇਸ਼ਾਂ ਦੇ ਦੌਰੇ 'ਤੇ ਗਏ। ਇਸ ਦੌਰਾਨ ਉਨ੍ਹਾਂ ਨੇ ਸਾਰੇ ਮਹੱਤਵਪੂਰਣ ਸਮਝੌਤੇ ਅਤੇ ਕਰਾਰ...

PM Modi foreign trips

ਨਵੀਂ ਦਿੱਲੀ : (ਪੀਟੀਆਈ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਅਪਣੇ ਕਾਰਜਕਾਲ ਵਿਚ 84 ਦੇਸ਼ਾਂ ਦੇ ਦੌਰੇ 'ਤੇ ਗਏ। ਇਸ ਦੌਰਾਨ ਉਨ੍ਹਾਂ ਨੇ ਸਾਰੇ ਮਹੱਤਵਪੂਰਣ ਸਮਝੌਤੇ ਅਤੇ ਕਰਾਰ 'ਤੇ ਹਸਤਾਖ਼ਰ ਕੀਤੇ। ਪੀਐਮ ਮੋਦੀ ਦੇ ਨਾਲ ਸਾਰੇ ਵਿਦੇਸ਼ ਦੌਰਿਆਂ 'ਤੇ ਭਾਰੀ - ਭਰਕਮ ਵਫ਼ਦ ਵੀ ਗਿਆ ਪਰ ਇਸ ਦੌਰਾਨ ਖੁਦ ਸਰਕਾਰ ਦਾ ਇਕ ਵੀ ਮੰਤਰੀ ਉਨ੍ਹਾਂ ਦੇ ਨਾਲ ਨਹੀਂ ਸੀ ! ਇਹ ਖੁਲਾਸਾ ਖੁਦ ਸਰਕਾਰ ਦੇ ਇਕ ਜਵਾਬ ਤੋਂ ਹੋਇਆ ਹੈ।

ਦਰਅਸਲ, ਰਾਜ ਸਭਾ ਮੈਂਬਰ ਬਿਨੌਏ ਵਿਸਵਮ ਨੇ ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਤੋਂ ਪ੍ਰਧਾਨ ਮੰਤਰੀ ਦੇ 2014 ਤੋਂ ਲੈ ਕੇ ਹੁਣ ਤੱਕ ਦੇ ਵਿਦੇਸ਼ ਦੌਰਾਂ, ਇਸ ਦੌਰਾਨ ਹੋਏ ਸਮਝੌਤਿਆਂ, ਯਾਤਰਾ 'ਤੇ ਆਏ ਖ਼ਰਚ ਅਤੇ ਪ੍ਰਧਾਨ ਮੰਤਰੀ ਦੇ ਨਾਲ ਜਾਣ ਵਾਲੇ ਮੰਤਰੀਆਂ ਦਾ ਵੇਰਵਾ ਮੰਗਿਆ ਸੀ। ਸਰਕਾਰ ਨੇ ਪੀਐਮ ਦੇ ਵਿਦੇਸ਼ ਦੌਰਿਆਂ ਉਤੇ ਹੋਏ ਖਰਚ, ਦੇਸ਼ਾਂ ਦੀ ਜਾਣਕਾਰੀ ਅਤੇ ਇਸ ਦੌਰਾਨ ਹੋਏ ਕਰਾਰ ਦੀ ਜਾਣਕਾਰੀ ਤਾਂ ਦਿੱਤੀ ਪਰ ਇਸ ਸਵਾਲ ਦਾ ਜਵਾਬ ਹੀ ਨਹੀਂ ਦਿਤਾ ਕਿ ਪ੍ਰਧਾਨ ਮੰਤਰੀ ਦੇ ਨਾਲ ਵਿਦੇਸ਼ ਦੌਰੇ 'ਤੇ ਕੌਣ - ਕੌਣ ਮੰਤਰੀ ਗਏ ਸਨ।

ਰਾਜ ਸਭਾ ਮੈਂਬਰ ਬਿਨੌਏ ਵਿਸਵਮ ਨੇ ਵਿਦੇਸ਼ ਮੰਤਰੀ ਨੂੰ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਨਾਲ ਸਬੰਧਤ 4 ਸਵਾਲ ਪੁੱਛੇ ਸਨ। ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ 13 ਦਸੰਬਰ ਨੂੰ ਸਵਾਲਾਂ ਦਾ ਵਿਸਥਾਰ ਨਾਲ ਜਵਾਬ ਦਿਤਾ। ਜਿਸ ਵਿਚ ਪ੍ਰਧਾਨ ਮੰਤਰੀ 2014 ਤੋਂ ਲੈ ਕੇ ਹੁਣ ਤੱਕ ਕਿਹੜੇ-ਕਿਹੜੇ ਦੇਸ਼ਾਂ ਦੇ ਦੌਰੇ 'ਤੇ ਗਏ ਸਨ,  ਇਹਨਾਂ ਦੌਰਿਆਂ ਦੀ ਤਰੀਕ, ਇਸ ਦੌਰਾਨ ਕਿਹੜਿਆਂ ਸਮਝੌਤਿਆਂ ਅਤੇ ਕਰਾਰ 'ਤੇ ਹਸਤਾਖ਼ਰ ਹੋਏ ਅਤੇ ਵਿਦੇਸ਼ ਦੌਰਿਆਂ 'ਤੇ ਆਉਣ ਵਾਲੇ ਖ਼ਰਚ ਦੀ ਜਾਣਕਾਰੀ ਦਿਤੀ।

ਜਿਸ ਵਿਚ ਹਵਾਈ ਜਹਾਜ਼ ਦੇ ਰੱਖ - ਰਖਾਅ ਦਾ ਖਰਚ, ਚਾਰਟਰ ਪਲੇਨ 'ਤੇ ਹੋਇਆ ਖਰਚ ਅਤੇ ਹਾਟਲਾਈਨ ਦਾ ਖਰਚ ਵੀ ਸ਼ਾਮਿਲ ਹੈ ਪਰ ਵਿਦੇਸ਼ ਰਾਜ ਮੰਤਰੀ ਨੇ ਇਹ ਜਾਣਕਾਰੀ ਹੀ ਨਹੀਂ ਦਿਤੀ ਕਿ ਅਖੀਰ ਪ੍ਰਧਾਨ ਮੰਤਰੀ ਦੇ 84 ਵਿਦੇਸ਼ ਦੌਰਿਆਂ 'ਤੇ ਉਨ੍ਹਾਂ ਦੇ ਨਾਲ ਸਰਕਾਰ ਕਿਹੜੇ ਮੰਤਰੀਆਂ ਨਾਲ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ ਅਪਣੇ ਕਾਰਜਕਾਲ ਦੌਰਾਨ ਜਿਨ੍ਹਾਂ 84 ਦੇਸ਼ਾਂ ਦੀ ਯਾਤਰਾ ਕੀਤੀ, ਉਨ੍ਹਾਂ ਵਿਚ ਸੱਭ ਤੋਂ ਜ਼ਿਆਦਾ 5 ਵਾਰ ਉਹ ਅਮਰੀਕਾ ਗਏ। ਇਸ ਦੇ ਬਾਅਦ ਦੂਜਾ ਨੰਬਰ ਚੀਨ ਦਾ ਹੈ। ਪ੍ਰਧਾਨ ਮੰਤਰੀ ਨੇ ਹੁਣ ਤੱਕ 4 ਵਾਰ ਚੀਨ ਦੀ ਯਾਤਰਾ ਕੀਤੀ।

ਇਸ ਤੋਂ ਇਲਾਵਾ ਉਹ ਫ਼ਰਾਂਸ, ਜਰਮਨੀ ਅਤੇ ਰੂਸ ਦੀ ਯਾਤਰਾ 'ਤੇ ਵੀ ਇਕ ਤੋਂ ਜ਼ਿਆਦਾ ਵਾਰ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ਨੂੰ ਲੈ ਕੇ ਵਿਰੋਧੀ ਧਿਰ ਅਕਸਰ ਹਮਲਾਵਰ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਇਹ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਪੀਐਮ ਦੇ ਸਾਰੇ ਦੌਰਿਆਂ ਦਾ ਹਾਸਲ ਕੁੱਝ ਨਹੀਂ ਰਿਹਾ ਹੈ। ਜਦੋਂ ਕਿ ਉਨ੍ਹਾਂ ਦੇ ਨਾਲ ਵਫ਼ਦ ਵਿਚ ਵੱਡੇ ਕਾਰੋਬਾਰੀਆਂ ਨੂੰ ਲਿਜਾਇਆ ਗਿਆ। ਪਿਛਲੇ ਦਿਨੀਂ ਭਾਜਪਾ ਦੇ ਹੀ ਬਾਗੀ ਨੇਤਾ ਸ਼ਤਰੁਘਨ ਸਿਨਹਾ ਨੇ ਪੀਐਮ ਮੋਦੀ ਦੇ ਵਿਦੇਸ਼ ਦੌਰਿਆਂ ਨੂੰ ਲੈ ਕੇ ਉਨ੍ਹਾਂ ਉਤੇ ਨਿਸ਼ਾਨਾ ਸਾਧਿਆ ਸੀ।

ਉਨ੍ਹਾਂ ਨੇ ਕਿਹਾ ਕਿ ਸੰਸਦ ਵਿਚ ਜਦੋਂ ਸ਼ੈਸ਼ਨ ਚੱਲ ਰਿਹਾ ਹੈ ਤਾਂ ਤੁਹਾਡਾ ਵਿਦੇਸ਼ ਵਿਚ ਜਾਣਾ ਕੀ ਇੰਨਾ ਜ਼ਰੂਰੀ ਸੀ। ਸ਼ਤਰੁਘਨ ਸਿਨਹਾ ਨੇ ਕਿਹਾ ਕਿ ਜੇਕਰ ਤੁਸੀਂ ਫਿਲਹਾਲ ਵਿਦੇਸ਼ ਦੌਰੇ 'ਤੇ ਨਹੀਂ ਜਾਂਦੇ ਤਾਂ ਕੋਈ ਅਸਮਾਨ ਨਹੀਂ ਡਿੱਗ ਜਾਂਦਾ। ਸਿਨਹਾ ਨੇ ਲਿਖਿਆ - ਪਿਆਰੇ ਸਰ, ਜਦੋਂ ਸੰਸਦ ਸ਼ੈਸ਼ਨ ਚੱਲ ਰਿਹਾ ਹੈ, ਤਾਂ ਤੁਸੀਂ 3 ਅਫ਼ਰੀਕੀ ਦੇਸ਼ਾਂ ਦੇ ਦੌਰੇ 'ਤੇ ਹੋ। ਜੇਕਰ ਤੁਸੀਂ ਸੰਸਦ ਦੇ ਸ਼ੈਸ਼ਨ ਤੋਂ ਬਾਅਦ ਇਹ ਦੌਰਾ ਕਰਦੇ ਤਾਂ ਕੋਈ ਅਸਮਾਨ ਨਹੀਂ ਡਿੱਗ ਜਾਂਦਾ।  ਤੁਸੀਂ ਇਸ ਤੋਂ ਬਾਅਦ ਵੀ ਦੁਨੀਆਂ ਭਰ 'ਚ ਬਚੇ ਹੋਏ ਕੁੱਝ ਦੇਸ਼ਾਂ ਦਾ ਦੌਰਾ ਕਰ ਸਕਦੇ ਸਨ।

Related Stories