ਜੇ ਕਾਂਗਰਸ ਸੱਤਾ ਵਿਚ ਆਈ ਤਾਂ ਜੀਐਸਟੀ 2 ਲਿਆਵਾਂਗੇ : ਮਨਪ੍ਰੀਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇ ਅਗਲੇ ਸਾਲ ਦੀਆਂ ਆਮ ਚੋਣਾਂ ਵਿਚ ਕਾਂਗਰਸ ਸੱਤਾ ਵਿਚ ਆਉਂਦੀ ਹੈ........

Manpreet Singh Badal

ਨਵੀਂ ਦਿੱਲੀ  : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇ ਅਗਲੇ ਸਾਲ ਦੀਆਂ ਆਮ ਚੋਣਾਂ ਵਿਚ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ ਉਹ ਵਸਤੂ ਤੇ ਸੇਵਾ ਕਰ ਯਾਨੀ ਜੀਐਸਟੀ ਦਾ ਨਵਾਂ ਰੂਪ ਜੀਐਸਟੀ 2 ਲੈ ਕੇ ਆਵੇਗੀ। ਬਾਦਲ ਨੇ ਇਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਰਕਾਰ ਨੂੰ ਪਹਿਲਾਂ ਕਰ ਦੀਆਂ ਸਲੈਬਾਂ ਨੂੰ ਤਰਕਸੰਗਤ ਬਣਾਉਣ, ਰਾਜਾਂ ਦਾ ਮਾਲੀਆ ਵਧਾਉਣ, ਕਰ ਢਾਂਚਾ ਸਰਲ ਬਣਾਉਣ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਕਸਰ ਜੀਐਸਟੀ ਨੂੰ ਗੱਬਰ ਸਿੰਘ ਟੈਕਸ ਕਹਿੰਦੇ ਹਨ ਕਿਉਂਕਿ ਮੌਜੂਦਾ ਜੀਐਸਟੀ ਨਿਰਦਈ ਹੈ।'

ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਜੀਐਸਟੀ ਦੇ ਮੌਜੂਦਾ ਰੂਪ ਵਿਚ ਤਿੰਨ ਖ਼ਾਮੀਆਂ ਕਢੀਆਂ ਹਨ। ਇਸ ਵਿਚ ਸਪੱਸ਼ਟਤਾ ਦੀ ਕਮੀ ਹੈ ਅਤੇ ਤਕਨੀਕ ਸਬੰਧੀ ਖ਼ਾਮੀਆਂ ਹਨ। ਨਾਲ ਹੀ ਵਪਾਰੀਆਂ ਅਤੇ ਉਦਯੋਗ ਵਿਚਾਲੇ ਵਿਚਾਰ-ਵਟਾਂਦਰੇ ਦੀ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜੀਐਸਟੀ ਪਰਿਸ਼ਦ ਨੂੰ ਕਪੜਾ ਉਦਯੋਗ ਵਿਚ ਕਰ ਨੂੰ ਤਰਕਸੰਗਤ ਬਣਨ ਦਾ ਸੁਝਾਆ ਦਿਤਾ ਹੈ।

ਉਸ ਨੇ ਇਹ ਵੀ ਕਿਹਾ ਕਿ ਕੰਪੋਜੀਸ਼ਨ ਯੋਜਨਾ ਵਿਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਹੱਦ ਵਧਾਉਣੀ ਚਾਹੀਦੀ ਹੈ ਪਰ ਕਾਂਗਰਸ ਦੇ ਸੁਝਾਵਾਂ ਵਲ ਪਰਿਸ਼ਦ ਨੇ ਧਿਆਨ ਨਹੀਂ ਦਿਤਾ। ਬਾਦਲ ਨੇ ਦਸਿਆ ਕਿ ਕਾਂਗਰਸ ਦੇ ਮੈਂਬਰਾਂ ਨੇ ਜੀਐਸਟੀ ਪਰਿਸ਼ਦ ਵਿਚ ਕਾਂਗਰਸ ਸ਼ਾਸਤ ਪ੍ਰਦੇਸ਼ ਤੋਂ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਸੁਝਾਅ ਦਿਤਾ ਹੈ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਇਸ ਤਰ੍ਹਾਂ ਦਾ ਇਰਾਦਾ ਪ੍ਰਗਟ ਕੀਤਾ ਹੈ। (ਏਜੰਸੀ)

Related Stories