ਦੇਸ਼ ਦਾ ਸਭ ਤੋਂ ਵੱਡਾ ਅਸ਼ੋਕ ਚੱਕਰ, 6 ਮਹੀਨਿਆਂ ‘ਚ ਕੀਤਾ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਠ ਸੌ ਸਾਲ ਪਹਿਲਾਂ ਜਿਸ ਅਸ਼ੋਕ ਸਿਤੰਭ ਨੂੰ ਫਿਰੋਜ਼ਸ਼ਾਹ ਤੁਗਲਕ ਯਮੁਨਾ ਨਗਰ ਤੋਂ ਚੁੱਕ ਕੇ ਦਿੱਲੀ ਲੈ ਗਿਆ ਸੀ। ਉਹ ਅੱਜ ਫਿਰ ਬਣ ਕੇ ਤਿਆਰ...

India's biggest Ashok Chakra

ਹਰਿਆਣਾ (ਭਾਸ਼ਾ) : ਅੱਠ ਸੌ ਸਾਲ ਪਹਿਲਾਂ ਜਿਸ ਅਸ਼ੋਕ ਸਿਤੰਭ ਨੂੰ ਫਿਰੋਜ਼ਸ਼ਾਹ ਤੁਗਲਕ ਯਮੁਨਾ ਨਗਰ ਤੋਂ ਚੁੱਕ ਕੇ ਦਿੱਲੀ ਲੈ ਗਿਆ ਸੀ। ਉਹ ਅੱਜ ਫਿਰ ਬਣ ਕੇ ਤਿਆਰ ਹੋ ਗਿਆ ਹੈ ਪਰ ਇਸ ਵਿਚ ਇਕ ਖ਼ਾਸ ਗੱਲ ਹੈ। ਇਹ ਅਸ਼ੋਕ ਚੱਕਰ ਦੇਸ਼ ਦਾ ਸਭ ਤੋਂ ਵੱਡਾ ਅਸ਼ੋਕ ਚੱਕਰ ਹੈ। ਇਸ ਨੂੰ 12 ਕਾਰੀਗਰਾਂ ਨੇ ਛੇ ਮਹੀਨਿਆਂ ਵਿਚ ਤਿਆਰ ਕੀਤਾ ਅਤੇ ਲੱਖਾਂ ਦੀ ਲਾਗਤ ਨਾਲ ਬਣਿਆ ਹੈ। ਅਸ਼ੋਕ ਚੱਕਰ ਦੀ ਉਸਾਰੀ ਹਰਿਆਣਾ ਦੇ ਯਮੁਨਾ ਨਗਰ ਵਿਚ ਹੋਈ ਹੈ।

ਗਰਾਮ ਪੰਚਾਇਤ ਅਤੇ ‘ਦੀ ਬੁੱਧਿਸਟ ਫੋਰਮ’ ਨੇ 12 ਕਾਰੀਗਰਾਂ ਵਲੋਂ ਛੇ ਮਹੀਨੇ ਵਿਚ ਇਸ ਨੂੰ ਤਿਆਰ ਕਰਵਾਇਆ ਹੈ। ਗਰਾਮੀਣਾਂ ਦੇ ਜਜ਼ਬੇ ਨੂੰ ਵੇਖਦੇ ਹੋਏ ਹਾਲ ਹੀ ਵਿਚ ਪ੍ਰਦੇਸ਼ ਦੇ ਟੂਰਿਜ਼ਮ ਡਿਪਾਰਟਮੈਂਟ ਨੇ ਅਸ਼ੋਕਾ ਐਡਿਕਟ ਪਾਰਕ ਵਿਕਸਿਤ ਕਰਨ ਲਈ ਦੋ ਕਰੋੜ ਰੁਪਏ ਦੀ ਗਰਾਂਟ ਵੀ ਮਨਜ਼ੂਰ ਕੀਤੀ ਹੈ। 24 ਤਿੱਲੀ ਵਾਲੇ ਇਸ ਧਰਮ ਚੱਕਰ ਦਾ ਪੰਜ ਜਨਵਰੀ ਨੂੰ ਸਹੀ ਢੰਗ ਅਤੇ ਰਸਮਾਂ ਨਾਲ ਉਦਘਾਟਨ ਕੀਤਾ ਜਾਵੇਗਾ।

ਬੋਧ ਫ਼ਿਲੌਸਫ਼ੀ ਦੇ ਮੁਤਾਬਕ ਧਰਮ ਚੱਕਰ ਦੀਆਂ 24 ਤਿੱਲੀਆਂ ਵਿਚ 12 ਮਨ ਨੂੰ ਕਾਬੂ ਵਿਚ ਕਰਨ ਦੀ ਤਰਜ਼ਮਾਨੀ ਕਰਦੀਆਂ ਹਨ। 12 ਕਰਮ ਅਤੇ ਅਚਾਰ ਸੁਭਾਅ ਨੂੰ ਦਰਸਾਉਂਦੀਆਂ ਹਨ। ਇਹ ਰੂਹਾਨੀਅਤ ਅਤੇ ਤਿਆਗ ਦਾ ਸੁਨੇਹਾ ਦਿੰਦੀਆਂ ਹਨ। ਇਸ ਨੂੰ ਉੱਤਰ-ਪੱਛਮ ਮੈਗਨੈਟਿਕ ਫੀਲਡ ਗਰੈਵਿਟੀ ਦੇ ਹਿਸਾਬ ਨਾਲ ਰੱਖਿਆ ਗਿਆ ਹੈ। ਇਸ ਅਸ਼ੋਕ ਚੱਕਰ ਦਾ ਖ਼ਾਸੀਅਤ ਇਹ ਹੈ ਕਿ ਇਹ 6 ਟਨ ਲੋਹਾ ਅਤੇ 3 ਟਨ ਹੋਰ ਸਮੱਗਰੀ ਨਾਲ ਤਿਆਰ ਕੀਤਾ ਗਿਆ ਹੈ।

ਜਿਸ ਦੀ ਲੰਬਾਈ 42 ਫੁੱਟ ਅਤੇ ਚੌੜਾਈ 2.5 ਫੁੱਟ ਸੀ। ਇਸ ਉਤੇ ਪ੍ਰਾਚੀਨ ਬ੍ਰਾਹਮੀ ਲਿਪੀ ਅਤੇ ਪ੍ਰਾਕ੍ਰਿਤ ਭਾਸ਼ਾ ਵਿਚ ਲਿਖੀ ਗਈ ਉਨ੍ਹਾਂ ਦੀਆਂ ਸੱਤ ਰਾਜਸ਼ਾਹੀਆਂ ਉਕਰੀਆਂ ਹੋਈਆਂ ਹਨ। ਦੇਸ਼ ਦਾ ਇਹ ਇਕਮਾਤਰ ਸਿਤੰਭ ਹੈ, ਜਿਸ ਉਤੇ ਸੱਤ ਬਾਦਸ਼ਾਹੀਆਂ ਉਕਰੀਆਂ ਹੋਈਆਂ ਹਨ। 1453 ਵਿਚ ਫਿਰੋਜ਼ਸ਼ਾਹ ਤੁਗਲਕ ਜਦੋਂ ਟੋਪਰਾ ਕਲਾਂ ਵਿਚ ਸ਼ਿਕਾਰ ਲਈ ਆਏ ਤੱਦ ਉਸ ਦੀ ਨਜ਼ਰ ਇਸ ਸਿਤੰਭ ਉਤੇ ਪਈ।

ਇਤਿਹਾਸਕਾਰ ਸ਼ਿਆਮੇ ਸਿਰਾਜ ਨੇ ਲਿਖਿਆ ਹੈ ਕਿ ਯਮੁਨਾ ਦੇ ਰਸਤੇ ਇਸ ਸਿਤੰਭ ਨੂੰ ਦਿੱਲੀ ਲਿਜਾਣ ਲਈ ਇਕ ਵੱਡੀ ਕਿਸ਼ਤੀ ਤਿਆਰ ਕੀਤੀ ਗਈ ਸੀ, ਜਿਸ ਵਿਚ ਸਿਤੰਭ ਨੂੰ ਲਿਜਾਇਆ ਗਿਆ ਸੀ।

Related Stories