ਭਾਜਪਾ ਦੀਆਂ ਜ਼ਿਆਦਤੀਆਂ 'ਤੇ ਮੂਕ ਦਰਸ਼ਕ ਬਣਿਆ ਹੋਇਐ ਚੋਣ ਕਮਿਸ਼ਨ: ਚਿਦੰਬਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਮੋਦੀ ਨੇ ਅਪਣੀਆਂ ਚੋਣ ਰੈਲੀਆਂ ਵਿਚ ਵਾਰ-ਵਾਰ ਫ਼ੌਜੀਆਂ ਦਾ ਨਾਂ ਲੈ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ

Chidambaram accuses EC of not looking into PM Modi rally expenses

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ  ਚੋਣ ਕਮਿਸ਼ਨ 'ਤੇ ਭਾਜਪਾ ਦੀਆਂ ਜ਼ਿਆਦਤੀਆਂ ਅਤੇ ਪ੍ਰਧਾਨ ਮੰਤਰੀ ਦੀਆਂ ਗੱਲਾਂ 'ਤੇ ਮੂਕ ਦਰਸ਼ਕ ਬਣੇ ਰਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇਸ਼ ਦੀਆਂ ਜਨਤਾ ਦੀਆਂ ਆਸਾਂ 'ਤੇ ਖਰਾ ਨਹੀਂ ਉੇਤਰਿਆ ਹੈ। ਉਨ੍ਵਾਂ ਕਿਹਾ ਕਿ ਭਾਜਪਾ ਨੇ ਰਾਸ਼ਟਰਵਾਦ ਦਾ ਜਿਹੜਾ ਨਾਹਰਾ ਦਿਤਾ ਹੈ, ਉਹ ਸਰਕਾਰ ਦੀ ਅਸਫ਼ਲਤਾ ਨੂੰ ਲੁਕਾਉਣ ਦੀ ਚਾਲ ਹੈ। ਵਿਰੋਧੀ ਧਿਰ ਨੇ ਹਾਲ ਹੀ ਵਿਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਦੋਸ਼ ਲਗਾਇਆ ਹੈ ਕਿ ਮੋਦੀ ਨੇ ਅਪਣੀਆਂ ਚੋਣ ਰੈਲੀਆਂ ਵਿਚ ਵਾਰ-ਵਾਰ ਫ਼ੌਜੀਆਂ ਦਾ ਨਾਂ ਲੈ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।

ਉਨ੍ਹਾਂ ਮੰਗ ਕੀਤੀ ਕਿ ਮੋਦੀ ਵਲੋਂ ਕੀਤੇ ਜਾਂਦੇ ਚੋਣ ਪ੍ਰਚਾਰ 'ਤੇ ਕੁੱਝ ਸਮੇਂ ਲਈ ਰੋਕ ਲਗਾਈ ਜਾਵੇ। ਉਨ੍ਵਾਂ ਕਿਹਾ ਕਿ ਭਾਰਤ ਵਿਚ ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ, ਸੀਬੀਆਈ ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਇੰਨੀ ਜ਼ਿਆਦਾ ਦੁਰਵਰਤੋਂ ਨਹੀਂ ਕੀਤੀ ਗਈ। ਚੋਣਾਂ ਦੇ ਸਮੇਂ ਤਾਂ ਅਜਿਹਾ ਬਿਲਕੁਲ ਵੀ ਨਹੀਂ ਕੀਤਾ ਗਿਆ। ਉਨ੍ਵਾਂ ਕਿਹਾ ਕਿ ਭਾਰਤ ਵਿਚ 545 ਲੋਕ ਸਭਾ ਖੇਤਰ ਹਨ। ਕੀ ਸਿਰਫ਼ ਕੁੱਝ ਖੇਤਰਾਂ 'ਤੇ ਖੜੇ ਵਿਰੋਧੀ ਧਿਰ ਦੇ ਉਮੀਦਵਾਰਾਂ ਕੋਲੋਂ ਹੀ ਕਾਲਾ ਧਨ ਮਿਲਿਆ ਹੈ।

ਭਾਜਪਾ ਦੇ ਕਿਸੇ ਉਮੀਦਵਾਰ ਕੋਲ ਕਾਲਾ ਧਨ ਨਹੀਂ ਹੈ। ਉਹ ਕਹਿੰਦੇ ਹਨ ਕਿ ਗੁਪਤ ਸੂਚਨਾ ਮਿਲੀ। ਕੀ ਇਹ ਗੁਪਤ ਸੂਚਨਾਵਾਂ ਸਿਰਫ਼ ਵਿਰੋਧੀ ਧਿਰ ਦੇ ਉਮੀਦਵਾਰਾਂ ਦੀਆਂ ਹੀ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਰੈਲੀ ਵਿਚ ਲਗਭਗ 10 ਕਰੋੜ ਰੁਪਏ ਖ਼ਰਚ ਹੋ ਰਹੇ ਹੋਣਗੇ। ਇਹ ਪੈਸਾ ਕਿਥੋਂ ਆ ਰਿਹਾ ਹੈ? ਇਨ੍ਹਾਂ ਰੈਲੀਆਂ ਲਈ ਪੈਸਾ ਕੌਣ ਦੇ ਰਿਹਾ ਹੈ? ਇਸ ਦਾ ਕੀ ਹਿਸਾਬ ਹੈ? ਉਨ੍ਵਾਂ ਕਿਹਾ ਕਿ ਹਰ ਭਾਰਤੀ ਦੇਸ਼ਭਗਤ ਹੈ। ਕਿਸੇ ਦੇਸ਼ਭਗਤ ਨੂੰ ਦੇਸ਼ ਵਿਰੋਧੀ ਨਹੀਂ ਕਿਹਾ ਜਾ ਸਕਦਾ ਹੈ। ਭਾਜਪਾ ਨੇ ਮੀਡੀਆ ਦੇ ਸਹਾਰੇ ਰਾਸ਼ਟਰਵਾਦ ਦੇ ਵਿਚਾਰ ਨੂੰ ਭੁਨਾਇਆ ਹੈ ਜਿਸ ਦਾ ਕੋਈ ਮਤਲਬ ਨਹੀਂ ਹੈ। 

ਚਿਦੰਬਰਮ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਭਾਜਪਾ ਸੱਤਾ ਵਿਚ ਨਹੀਂ ਆਵੇਗੀ। ਸਰਕਾਰ ਗ਼ੈਰ ਭਾਜਪਾ ਦੀ ਹੋਵੇਗੀ। ਚੋਣਾਂ ਤੋਂ ਜੇ ਗਠਜੋੜ ਹੁੰਦੇ ਹਨ ਤਾਂ ਯੂਪੀਏ-3 ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਸਪਾ, ਬਸਪਾ ਤੇ ਤ੍ਰਿਣਮੂਲ ਕਾਂਗਰਸ ਵਰਗੀਆਂ ਪਾਰਟੀਆਂ ਸਥਿਰ ਸਰਕਾਰ ਬਣਾਉਣ ਲਈ ਕਾਂਗਰਸ ਨਾਲ ਹੱਥ ਮਿਲਾਉਣਗੀਆਂ।