ਤੇਲੰਗਾਨਾ ਵਿਚ ਟੀ.ਆਰ.ਐਸ. ਅਤੇ ਕਾਂਗਰਸ ਦਾ ਦੋਸਤਾਨਾ ਮੈਚ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਤੇਲੰਗਾਨਾਂ ਰਾਸ਼ਟਰ ਸਮਿਤੀ (ਟੀ.ਆਰ.ਐਸ) ਅਤੇ ਕਾਂਗਰਸ ਪਾਰਟੀ ਵਿਚ ਪ੍ਰਵਾਰ ਦਾ ਸ਼ਾਸਨ ਹੋਣ ਦਾ ਦੋਸ਼ ਲਗਾਂਉਦਿਆਂ..........

TRS And Congress Friendly Match in Telangana : Modi

ਨਿਜਾਮਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਤੇਲੰਗਾਨਾਂ ਰਾਸ਼ਟਰ ਸਮਿਤੀ (ਟੀ.ਆਰ.ਐਸ) ਅਤੇ ਕਾਂਗਰਸ ਪਾਰਟੀ ਵਿਚ ਪ੍ਰਵਾਰ ਦਾ ਸ਼ਾਸਨ ਹੋਣ ਦਾ ਦੋਸ਼ ਲਗਾਂਉਦਿਆਂ ਕਿਹਾ ਕਿ ਦੋਵੈਂ ਤੇਲੰਗਾਨਾਂ ਵਿਧਾਨਸਭਾ ਚੋਣਾ ਵਿਚ ਦੋਸਤਾਨਾਂ ਮੈਚ ਖੇਡ ਰਹੇ ਹਨ। ਭਾਜਪਾ ਦੇ ਵਿਕਾਸ ਦੇ ਕੀਤੇ ਵਾਅਦੇ ਨੂੰ ਦੁਹਰਾਂਉਦਿਆਂ ਮੋਦੀ ਨੇ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਨੇ ਘੁਣ ਵਾਂਗ ਵਿਕਾਸ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਰਾਜ ਵਿਚ ਅਪਦੀ ਪਹਿਲੀ ਚੋਣ ਜਨਸਭਾ ਵਿਚ ਨਿਜਾਮਾਬਾਦ ਵਿਚ ਕਿਹਾ ਕਿ ਤੇਲੰਗਾਨਾਂ ਦੇ ਮੁਖ ਮੰਤਰੀ ਅਤੇ ਉਨ੍ਹਾਂ ਦਾ ਪ੍ਰਵਾਰ ਸੋਚਦਾ ਹੈ ਕਿ ਉਹ ਕਾਂਗਰਸ ਦੀ ਤਰ੍ਹਾਂ ਕੋਈ ਕੰਮ ਨਾ ਕਰਕੇ ਨਿਕਲ ਸਕਦੇ ਹਨ। 

ਉਨ੍ਹਾਂ ਨੇ ਕਾਂਗਰਸ ਦੀ ਨੀਤੀ ਅਪਣਾ ਲਈ ਹੈ, ਜਿਸ ਨੇ 50-52 ਸਾਲ ਬਿਨਾਂ ਕੁਝ ਕੀਤੇ ਸ਼ਾਸਨ ਕੀਤਾ ਪਰ ਹੁਣ ਇਹ ਸਭ ਨਹੀਂ ਚੱਲ ਸਕਦਾ। ਮੋਦੀ ਨੇ ਕਿਹਾ ਕਿ ਟੀਆਰਐਸ ਅਤੇ ਕਾਂਗਰਸ ਪ੍ਰਵਾਰ ਨਿਯਮਤ ਪਾਰਟੀਆਂ ਹਨ ਅਤੇ ਤੇਲੰਗਾਨਾਂ ਚੋਣਾ ਵਿਚ ਦੋਵੇਂ ਦੋਸਤਾਨਾਂ ਮੈਚ ਖੇਡ ਰਹੀਆਂ ਹਨ। ਕੇ.ਚੰਦਰਸ਼ੇਖ਼ਰ ਰਾਉ ਨੀਤ ਟੀ.ਆਰ.ਐਸ. ਸਰਕਾਰ 'ਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਂਉਦਿਆਂ ਮੋਦੀ ਨੇ ਕਿਹਾ ਕਿ ਮੁਖ ਮੰਤਰੀ ਨੇ ਇਕ ਵਾਰ ਕਿਹਾ ਸੀ ਕਿ ਨਿਜਾਮਾਬਾਦ ਨੂੰ ਲੰਡਲ ਵਰਗੇ ਸਮਾਰਟ ਸ਼ਹਿਰ ਵਿਚ ਬਦਲ ਦੇਵਾਂਗਾ ਪਰ ਇਹ ਸ਼ਹਿਰ ਅੱਜ ਵੀ ਪਾਣੀ, ਬਿਜਲੀ ਅਤੇ ਵਧੀਆ ਸੜਕਾਂ ਦੀ ਕਮੀ ਨਾਲ ਜੂਝ ਰਿਹੈ।

ਉਨ੍ਹਾਂ ਕਿਹਾ ਕਿ ਰਾਉ ਨੇ ਅਸੁਰੱਖਿਆ ਦੀ ਭਾਵਨਾ ਕਾਰਨ ਅਯੁਸ਼ਮਾਨ ਭਾਰਤ ਯੋਜਨਾ ਵਿਚ ਭਾਗ ਨਹੀ ਲਿਆ ਜਿਸ ਤਹਿਤ ਕੇਂਦਰ ਸਰਕਾਰ ਗ਼ਰੀਬਾਂ ਦੇ ਪੰਜ ਲੱਖ ਰੁਪਏ ਤਕ ਦੇ ਇਲਾਜ਼ ਦਾ ਖ਼ਰਚ ਚੁੱਕੇਗੀ। ਮੋਦੀ ਨੇ ਕਿਹਾ ਕਿ ਮੁਖ ਮੰਤਰੀ ਇਨ੍ਹਾਂ ਅਸੁਰੱਖਿਅਤ ਮਹਿਸੂਸ ਕਰਦੇ ਹਨ ਕਿ ਉਹ ਜੋਤਸ਼ੀਆਂ 'ਤੇ ਭਰੋਸਾ ਕਰਦੇ ਹਨ, ਪੂਜਾ ਕਰਦੇ ਹਨ ਅਤੇ ਨਿੰਬੂ-ਮਿਰਚਾਂ ਬੰਨ੍ਹਦੇ ਹਲ। ਇਸ ਲਈ ਜਦੋਂ ਮੈਂ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਇਸ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਨੂੰ ਡਰ ਸੀ ਕਿ ਮੋਦੀਕੇਅਰ ਲਾਗੂ ਹੋਈ ਤਾਂ ਲੋਕ ਉਨ੍ਹਾਂ ਨੂੰ ਖ਼ਾਰਜ ਕਰ ਦੇਣਗੇ।

ਉਨ੍ਹਾਂ ਨੇ ਰਾਜ ਦੀ ਗ਼ਰੀਬ ਜਨਤਾ ਨਾਲ ਨਾਇਨਸਾਫ਼ੀ ਕੀਤੀ। ਪ੍ਧਾਨ ਮੰਤਰੀ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ 'ਤੇ ਵੀ ਪ੍ਰਤੀਕਿਰਿਆ ਦਿਤੀ ਕਿ ਕਾਂਗਰਸ ਅਜਿਹਾ ਘੋਸ਼ਣਾ ਪੱਤਰ ਤਿਆਰ ਕਰ ਰਹੀ ਹੈ ਜਿਸ ਵਿਚ ਮੁਸਲਮਾਨਾਂ ਲਈ ਅੱਲਗ ਸਕੂਲ ਅਤੇ ਹਸਪਤਾਲ ਖੋਲ੍ਹਣ ਦਾ ਪ੍ਰਬੰਧ ਹੋਵੇਗਾ। ਇਸ 'ਤੇ ਮੋਦੀ ਨੇ ਕਿਹਾ ਕਿ ਭਾਜਪਾ ਸਿਰਫ਼ 'ਸਭ ਦਾ ਸਾਥ, ਸਭ ਦਾ ਵਿਕਾਸ' ਦੇ ਮੰਤਰ ਨੂੰ ਅਪਣਾਉਂਦੀ ਹੈ ਅਤੇ ਵੋਟ ਬੈਂਕ ਦੀ ਰਾਜਨੀਤੀ ਦੇ ਵਿਰੁਧ ਹੈ।  (ਪੀਟੀਆਈ)

Related Stories